ਮਰੀਜ਼ਾਂ ਨੂੰ ਸਿਹਤ ਸੰਭਾਲ ਦੇ ਜ਼ਿਆਦਾ ਬਦਲ ਮਿਲਣਗੇ
ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਦੀ ਨਵੀਂ ‘ਡਿਜੀਟਲ ਫਸਟ ਫਾਰ ਹੈਲਥ ਸਟਰੈਟਜੀ’ ਤਹਿਤ ਮਰੀਜ਼ਾਂ ਨੂੰ ਆਪਣੀ ਸਿਹਤ ਦੀ ਦੇਖਭਾਲ ਲਈ ਜ਼ਿੱਥੇ ਜ਼ਿਆਦਾ ਬਦਲ ਮਿਲਣਗੇ, ਉਥੇ ਨਾਲ ਹੀ ਸਿਹਤ ਦੇਖਭਾਲ ਸੌਖੀ ਅਤੇ ਆਸਾਨ ਹੋਵੇਗੀ। ਇਸਦੇ ਨਾਲ ਹੀ ਉਨਟਾਰੀਓ ਦੇ ਡਿਜੀਟਲ ਹੈਲਥ ਇਨੋਵੈਟਰਜ਼ ਨੂੰ ਵੀ ਆਪਣੀ ਸਮਰੱਥਾ ਨੂੰ ਦਿਖਾਉਣ ਅਤੇ ਨਿਖਾਰਨ ਦਾ ਮੌਕਾ ਮਿਲੇਗਾ। ਇਸ ਨਾਲ ਮਿਸੀਸਾਗਾ ਵਾਸੀਆਂ ਨੂੰ ਸਿਹਤ ਸੰਭਾਲ, ਸੇਵਾਵਾਂ ਅਤੇ ਨਿੱਜੀ ਸਿਹਤ ਸੂਚਨਾਵਾਂ ਤੱਕ ਡਿਜੀਟਲ ਪਹੁੰਚ ਪ੍ਰਾਪਤ ਹੋ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਮਿਸੀਸਾਗਾ ਪੂਰਬੀ-ਕੁਕਸਵਿਲੇ ਦੇ ਐੱਮਪੀਪੀ ਖਲੀਦ ਰਾਸ਼ੀਦ ਨੇ ਕਿਹਾ ਕਿ ਇਸ ਨਵੀਂ ਰਣਨੀਤੀ ਤਹਿਤ ਮਰੀਜ਼ਾਂ ਨੂੰ ਜ਼ਿਆਦਾ ‘ਵਰਚੂਅਲ’ ਸੰਭਾਲ ਵਿਕਲਪ ਮਿਲਣਗੇ। ਡਾਕਟਰਾਂ ਦੇ ਵੀਡਿਓ ਵਿਜ਼ਿਟ ਵਧਣਗੇ। ਮਰੀਜ਼ਾਂ ਨੂੰ ਔਨਲਾਈਨ ਅਪਾਇੰਟਮੈਂਟ ਮਿਲੇਗੀ। ਮਰੀਜ਼ਾਂ ਦਾ ਵਿਆਪਕ ਡੇਟਾ ਉਪਲੱਬਧ ਹੋਵੇਗਾ ਅਤੇ ਵਿਸ਼ਲੇਸ਼ਣ ਲਈ ਵਿਆਪਕ ਡੇਟਾ ਉਪਲੱਧਬ ਹੋਵੇਗਾ।
ਡਿਜੀਟਲ ਰਣਨੀਤੀ ਦੇ ਪਹਿਲੇ ਪੜਾਅ ਵਿੱਚ ਡਾਕਟਰਾਂ ਵੱਲੋਂ ਸਿੱਧਾ ਮਰੀਜ਼ਾਂ ਤੱਕ ਉਨ੍ਹਾਂ ਦੇ ਸੁਵਿਧਾ ਸਥਾਨ ‘ਤੇ ਲਗਪਗ 55,000 ਹੋਰ ਵੀਡਿਓ ਵਿਜ਼ਿਟ ਰਾਹੀਂ ਵਰਚੂਅਲ ਸੰਭਾਲ ਨੂੰ ਵਧਾਇਆ ਜਾਵੇਗਾ। ਸਰਕਾਰ ਡਾਕਟਰਾਂ ਦੀ ਵੀਡਿਓ ਵਿਜ਼ਿਟ ਲਈ 3 ਮਿਲੀਅਨ ਅਮਰੀਕਨ ਡਾਲਰ ਦਾ ਨਿਵੇਸ਼ ਕਰੇਗੀ। ਸਰਕਾਰ ਸਮੇਂ ਸਮੇਂ ‘ਤੇ ਇਸ ਵਿੱਚ ਹੋਰ ਵੀ ਨਿਵੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਦੋ ਤਿਹਾਈ ਕੈਨੇਡੀਆਈ ਵਰਚੂਅਲ ਪਲੈਟਫਾਰਮ ‘ਤੇ ਵਿਭਿੰਨ ਤਰ੍ਹਾਂ ਦੀ ਸਿਹਤ ਸੰਭਾਲ ਪ੍ਰਾਪਤ ਕਰਨ ਦੇ ਚਾਹਵਾਨ ਹਨ। ਇਸ ਤਹਿਤ ਉਨ੍ਹਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …