ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਵੀ ਇਸ ਮੌਕੇ ਰਹੇ ਹਾਜ਼ਰ
ਬਰੈਂਪਟਨ : ਆਉਣ ਵਾਲੀਆਂ ਫੈਡਰਲ ਚੋਣਾਂ ਵਿਚ ਬਰੈਂਪਟਨ ਨਾਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਨੇ ਅਲਬਰਟਾ ਦੇ ਪ੍ਰੀਮੀਅਰ ਅਤੇ ਸਾਬਕਾ ਫੈਡਰਲ ਮੰਤਰੀ ਜੈਸਨ ਕੇਨੀ ਨਾਲ ਸਫਲਤਾ ਪੂਰਵਕ ਫੰਡ ਰੇਜਿੰਗ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਖੰਨਾ ਦੇ ਸਮਰਥਕ ਫੰਡ ਰੇਜਿੰਗ ਵਿਚ ਪਹੁੰਚੇ ਸਨ ਤੇ ਇਸ ਮੌਕੇ ‘ਤੇ ਖੰਨਾ ਨੇ ਬਰੈਂਪਟਨ ਨਾਰਥ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਵੀ ਸਾਹਮਣੇ ਰੱਖਿਆ। ਸੈਂਕੜੇ ਸਮਰਥਕਾਂ ਨੇ ਖੰਨਾ ਦੇ ਚੋਣ ਪ੍ਰਚਾਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਅਤੇ ਕਿਹਾ ਕਿ ਉਹ ਡੱਟ ਕੇ ਉਨ੍ਹਾਂ ਨੂੰ ਸਹਿਯੋਗ ਦੇਣਗੇ। ਖੰਨਾ ਨੇ ਬਰੈਂਪਟਨ ਨਾਰਥ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਵੀ ਸਭ ਨਾਲ ਸਾਂਝਾ ਕੀਤਾ, ਜਿਸ ਵਿਚ ਟਰਾਂਸਪੋਰਟੇਸ਼ਨ, ਹਾਊਸਿੰਗ, ਮੇਜ਼ਬਾਨੀ ਅਤੇ ਨਿਰਮਾਣ ਨੂੰ ਬੜਾਵਾ ਦੇਣਾ ਸ਼ਾਮਲ ਹੈ, ਜੋ ਕਿ ਲਿਬਰਲ ਸਰਕਾਰ ਦੌਰਾਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਅਰਪਨ ਖੰਨਾ ਨੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰੈਂਪਟਨ ਦੇ ਸਾਰੇ ਐਮਪੀ ਬਰੈਂਪਟਨ ਨੂੰ ਸਹੀ ਵਿਕਾਸ ਅਤੇ ਸਹੀ ਫੰਡ ਦਿਵਾਉਣ ਵਿਚ ਅਸਫਲ ਰਹੇ ਹਨ। ਇੱਥੇ ਲੋਕਾਂ ਨੂੰ ਦਿਨ ਰਾਤ ਕੰਮ ਕਰਨ ਵਾਲਾ ਐਮਪੀ ਅਤੇ ਨੀਤੀਆਂ ਵਾਲੀ ਇਕ ਸਰਕਾਰ ਚਾਹੀਦਾ ਹੈ। ਖੰਨਾ ਜੈਸਨ ਕੈਨੀ ਦੀ ਟੀਮ ਨਾਲ ਪੋਲੀਟੀਕਲ ਸਟਾਫ ਮੈਂਬਰ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ ਅਤੇ ਉਹ ਪ੍ਰੀਮੀਅਰ ਨਾਲ ਜੀਟੀਏ ਲਈ ਵੀ ਕੰਮ ਕਰ ਚੁੱਕੇ ਹਨ। ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਟਰੂਡੋ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਅਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਸਰਕਾਰ ਕਾਰਪੋਰੇਟ ਸੰਗਠਨਾਂ ਨੂੰ ਬਾਹਰ ਜਾਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੰਨਾ ਦੀ ਡਟਵੀਂ ਹਮਾਇਤ ਕਰਨ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …