ਬਰੈਂਪਟਨ ‘ਚ ਉਮੀਦਵਾਰਾਂ ਦੇ ਸਾਈਨ ਬਣੇ ਖਿੱਚ ਦੇ ਕੇਂਦਰ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ
22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦਾ ਚੋਣ ਪ੍ਰਚਾਰ ਆਪਣੀ ਚਰਮ ਸੀਮਾਂ ਵੱਲ ਵੱਧਦਾ ਜਾ ਰਿਹਾ ਹੈ,ਹਰ ਉਮੀਦਵਾਰ ਆਪਣੇ ਵਾਲੰਟੀਅਰਜ਼ ਦੀ ਮਦਦ ਨਾਲ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਅਤੇ ਆਪਣੇ ਇਲਾਕੇ ਦੇ ਨੂੰ ਵੋਟਰਾਂ ਇਹ ਸਮਝਾਉਣ ਵਿੱਚ ਲੱਗਿਆ ਹੋਇਆ ਹੈ ਕਿ ਉਹਨਾਂ ਦੀ ਵੋਟ ਦਾ ਸਹੀ ਹੱਕਦਾਰ ਉਹੀ ਹੈ। ਇਹਨੀ ਦਿਨੀਂ ਐਡਵਾਂਸ ਪੋਲਿੰਗ ‘ਚ ਵੱਧ ਤੋਂ ਵੱਧ ਵੋਟਰਾਂ ਨੂੰ 22 ਅਕਤੂਬਰ ਭਾਵ ਵੋਟ ਪੈਣ ਦੇ ਆਖਰੀ ਦਿਨ ਤੋਂ ਪਹਿਲਾਂ ਪੋਲਿੰਗ ਬੂਥ ਤੱਕ ਜਾਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਕਿ ਵੋਟਾਂ ਵਾਲੇ ਦਿਨ ਜਿਆਦਾ ਲੰਬੀਆਂ ਲਾਈਨਾਂ ‘ਚ ਲੱਗ ਕੇ ਵੋਟਰਾਂ ਨੂੰ ਆਪਣਾ ਸਮਾਂ ਖਰਾਬ ਨਾ ਕਰਨਾ ਪਵੇ। ਇਹਨੀਂ ਦਿਨੀਂ ਉਮੀਦਵਾਰਾਂ ਵੱਲੋਂ ਹਰ ਚੌਂਕ ਚੁਰਾਹੇ ਅਤੇ ਲੋਕਾਂ ਦੇ ਘਰਾਂ ਅੱਗੇ ਆਪਣੇ ਸਾਈਨ ਲਗਾਉਣ ਦੀ ਮੁਹਿੰਮ ਵੀ ਉਹਨਾਂ ਦੇ ਵਾਲੰਟੀਅਰਜ਼ ਵੱਲੋਂ ਵੱਡੀ ਪੱਧਰ ‘ਤੇ ਚਲਾਈ ਜਾ ਰਹੀ ਹੈ। ਵੋਟ ਪਾਉਣ ਦੀ ਪ੍ਰਕਿਰਿਆ ਤਾਂ ਭਾਵੇਂ ਗੁਪਤ ਹੁੰਦੀ ਹੈ ਪਰ ਘਰ ਦੇ ਅੱਗੇ ਸਾਈਨ ਲਗਵਾਉਣ ਲਈ ਇਜਾਜਤ ਦੇਣ ਵਾਲੀ ਸਥਿੱਤੀ ਕਈ ਵਾਰੀ ਵੋਟਰ ਭਾਵ ਘਰ ਦੇ ਮਾਲਕ ਨੂੰ ਕਸੂਤੀ ਕੜਿੱਕੀ ‘ਚ ਫਸਾ ਦੇਂਦੀ ਹੈ ਜਿਸ ਕਰਕੇ ਘਰਾਂ ਅੱਗੇ ਕਈ ਕਈ ਸਾਈਨ ਸਵੈ ਵਿਰੋਧੀ ਦਿਖਾਈ ਦੇਂਦੇ ਹਨ।
ਇਹਨਾਂ ਵੋਟਾਂ ‘ਚ ਜਿੱਥੇ ਵੋਟਰ ਆਪਣੇ ਆਪਣੇ ਹਲਕੇ ‘ਚ ਮੇਅਰ, ਰੀਜਨਲ ਕੌਂਸਲਰ, ਕੌਸਲਰ ਚੁਣਨਗੇ ਜੋ ਕਿ ਸਿਟੀ ਦੇ ਕੰਮ ਕਾਜਾਂ ਵੱਲ ਆਪਣੀ ਜਿੱਤ ਤੋਂ ਬਾਅਦ ਸਮਾਂ ਦੇਣਗੇ ਉੱਥੇ ਵੋਟਰ ਪੀਲ ਬੋਰਡ ਸਕੂਲ ਟਰੱਸਟੀ ਦੀ ਚੋਣ ਵੀ ਕਰਨਗੇ। ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਵਿੱਚ ਇਕ ਦਰਜਨ ਦੇ ਕਰੀਬ ਉਮੀਦਵਾਰ ਇਸ ਚੋਣ ਮੈਦਾਨ ਵਿੱਚ ਹਨ ਪਰ ਇਹਨੀਂ ਦਿਨੀਂ ਇਸ ਹਲਕੇ ‘ਚ ਬਲਬੀਰ ਸੋਹੀ ਆਪਣੇ ਵਿਰੋਧੀ ਉਮੀਦਵਾਰਾਂ ਨਾਲੋਂ ਕਿਤੇ ਅੱਗੇ ਦਿਖਾਈ ਦੇ ਰਹੀ ਹੈ। ਉਸ ਦੀ ਟੀਮ ਵੱਲੋਂ ਇਕੱਲੇ ਇਕੱਲੇ ਘਰ ‘ਤੇ ਦਸਤਕ ਦਿੱਤੀ ਹੈ ਅਤੇ ਦੇ ਰਹੇ ਹਨ। ਇਸੇ ਹਲਕੇ ਦੀ ਵੋਟਰ ਜਸਪਰੀਤ ਮਾਂਗਟ ਆਖਦੀ ਹੈ ਕਿ ਬਲਬੀਰ ਸੋਹੀ ਜਿੱਥੇ ਇਕ ਪੜੀ੍ਹ ਲਿਖੀ ਉਮੀਦਵਾਰ ਹੈ ਅਤੇ ਦੋ ਸਕੂਲੀ ਬੱਚਿਆਂ ਦੀ ਮਾਂ ਹੋਣ ਕਰਕੇ ਉਹ ਸਕੂਲ ਸਿਸਟਮ ‘ਚ ਬੱਚਿਆਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਤੋਂ ਉਹ ਭਲੀ ਭਾਂਤ ਜਾਣੂ ਹੈ। ਬਲਬੀਰ ਸੋਹੀ ਬਾਰੇ ਹਰਜਿੰਦਰ ਕੌਰ ਆਖਦੀ ਹੈ ਕਿ ਉਸ ਨੇ ਆਪਣੇ ਬੱਚਿਆਂ ਲਈ ਉਸ ਤੋਂ ਕਈ ਤਰਾ੍ਹਂ ਦੀਆਂ ਸਲਾਹਾਂ ਲਈਆਂ ਹਨ ਅਤੇ ਉਸ ਪਾਸ ਹਰ ਸਵਾਲ ਦਾ ਜੁਆਬ ਹੈ। ਬਰੈਂਪਟਨ ਤੋਂ ਹੀ ਇਕ ਹੋਰ ਵੋਟਰ ਰਾਜੀ ਤਾਪੀਆ ਦਾ ਕਹਿਣਾ ਹੈ ਕਿ ਬਲਬੀਰ ਸੋਹੀ ਦਾ ਕੈਨੇਡੀਅਨ ਯੂਨੀਵਰਿਸਟੀ ਵਿੱਚ ਬੱਚਿਆਂ ਲਈ ਪ੍ਰੇਰਨਾ ਸਰੋਤ ਹੋਣਾ ਅਤੇ ਉਸ ਦਾ ਇਸ ਖੇਤਰ ‘ਚ ਆਉਣਾ ਇਕ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਇਕ ਯੋਗ ਉਮੀਦਵਾਰ ਹੈ। ਕਿਹਾ ਜਾ ਸਕਦਾ ਹੈ ਕਿ ਬਲਬੀਰ ਸੋਹੀ ਦੇ ਭਾਈਚਾਰੇ ਲਈ ਕੀਤੇ ਲੰਬੇ ਸਮੇਂ ਤੋਂ ਕੰਮ ਅਤੇ ਉਸ ਦਾ ਪਰਿਵਾਰਿਕ ਤਜ਼ਰਬਾ ਅਤੇ ਕੈਨੇਡੀਅਨ ਸਿਸਟਮ ਦੀ ਪੜ੍ਹਾਈ ਉਸ ਨੂੰ ਜਿੱਤ ਵੱਲ ਲਿਜਾਂਦੀ ਦਿਖਾਈ ਦਿੰਦੀ ਹੈ। ਬਲਬੀਰ ਸੋਹੀ ਦੇ ਵਾਲੰਟੀਅਰਜ਼ ਵਿੱਚ ਜਿੱਥੇ ਸਕੂਲੀ ਅਤੇ ਯੂਨੀਵਰਿਸਟੀ ਦੇ ਬੱਚੇ ਸ਼ਾਮਲ ਹਨ ਉੱਥੇ ਇਸ ਹਲਕੇ ਦੀਆਂ ਮਾਵਾਂ ਦਾ ਵੀ ਉਸ ਦੇ ਵਾਲੰਟੀਅਰਜ਼ ਵਿੱਚ ਵੱਡਾ ਯੋਗਦਾਨ ਹੈ। ਵੋਟਾਂ ਵਾਲੇ ਦਿਨ ਸਫਲਤਾ ਦਾ ਤਾਜ ਤਾਂ ਉਸੇ ਉਮੀਦਵਾਰ ਦੇ ਸਿਰ ‘ਤੇ ਸੱਜੇਗਾ ਜੋ ਆਪਣੀ ਅਤੇ ਆਪਣੇ ਵਾਲੰਟੀਅਰਜ਼ ਦੀ ਵੋਟਰਾਂ ਤੱਕ ਕੀਤੀ ਸੁਹਿਰਦ ਪਹੁੰਚ ਅਤੇ ਯੋਗਤਾ ਦਾ ਪਾਤਰ ਹੋਵੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …