Breaking News
Home / ਕੈਨੇਡਾ / ਸਤਪਾਲ ਜੌਹਲ ਨੂੰ ਕਮਿਊਨਿਟੀ ਦੀਆਂ ਭਾਵਨਾਵਾਂ ਦੀ ਜਾਣਕਾਰੀ : ਲਾਲੀ ਕਿੰਗ

ਸਤਪਾਲ ਜੌਹਲ ਨੂੰ ਕਮਿਊਨਿਟੀ ਦੀਆਂ ਭਾਵਨਾਵਾਂ ਦੀ ਜਾਣਕਾਰੀ : ਲਾਲੀ ਕਿੰਗ

ਸਕੂਲ ਟਰੱਸਟੀ ਚੋਣ ਵਿੱਚ ਪੂਰਾ ਸਾਥ ਦਿਆਂਗੇ : ਭਾਈ ਕਰਨੈਲ ਸਿੰਘ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵਾਰਡ 9 ਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਕੰਪੇਨ ਦੇ ਹੱਕ ਵਿੱਚ ਮਾਹੌਲ ਬਣਨਾ ਜਾਰੀ ਹੈ। ਸਫਲ ਕਾਰੋਬਾਰੀ ਲਾਲੀ ਕਿੰਗ ਦੀ ਅਗਵਾਈ ਵਿੱਚ ਪਿਛਲੇ ਦਿਨ ਟ੍ਰੈਂਡਲਾਈਨ ਫਰਨੀਚਰ ਦੇ ਮੁਲਾਜ਼ਮਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਸ਼ਾਮਿਲ ਹੋ ਕੇ ‘ਬੈਸਟ ਟਰੱਕ ਟਰੇਨਿੰਗ ਸੈਂਟਰ’ ਦੇ ਮਾਲਕ ਭਾਈ ਕਰਨੈਲ ਸਿੰਘ ਨੇ ਕਿਹਾ ਕਿ ਸਤਪਾਲ ਸਿੰਘ ਜੌਹਲ ਦੀ ਜਿੱਤ ਵਾਸਤੇ ਕਮਿਊਨਟੀ ਅੰਦਰ ਭਾਰੀ ਉਤਸ਼ਾਹ ਹੈ ਅਤੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ‘ਟ੍ਰੈਂਡਲਾਈਨ ਫਰਨੀਚਰ’ ਦੇ ਮਾਲਕ ਲਾਲੀ ਕਿੰਗ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸਤਪਾਲ ਸਿੰਘ ਜੌਹਲ ਲੰਬੇ ਸਮੇਂ ਤੋਂ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਕਮਿਊਨਟੀ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਜਿਸ ਕਰਕੇ ਉਹ ਸਫਲ ਸਕੂਲ ਟਰੱਸਟੀ ਸਾਬਤ ਹੋ ਸਕਦੇ ਹਨ। ਲਾਲੀ ਨੇ ਕਿਹਾ ਕਿ ਓਹੀ ਵਿਸਕਤੀ ਸਫਲ ਸਕੂਲ ਟਰੱਸਟੀ ਹੋ ਸਕਦਾ ਹੈ ਜੋ ਬੱਚਿਆਂ, ਨੌਜਵਾਨਾਂ, ਮਾਪਿਆਂ ਅਤੇ ਟੀਚਰਾਂ ਦੀਆਂ ਸਮੱਸਿਆਵਾਂ ਦੀ ਸਮਝ ਰੱਖਦਾ ਹੋਵੇ ਅਤੇ ਸਤਪਾਲ ਸਿੰਘ ਜੌਹਲ ਕੋਲ ਹਰੇਕ ਧਿਰ ਨਾਲ ਨੇੜੇ ਹੋ ਕੇ ਵਿਚਰਨ ਦਾ ਲੰਬਾ ਤਜ਼ਰਬਾ ਹੈ। ਇਕੱਤਰਤਾ ਵਿੱਚ ਪੰਜਾਬੀਆਂ ਤੋਂ ਇਲਾਵਾ ਕੁਝ ਹੋਰ ਕਮਿਊਨਿਟੀਆਂ ਦੇ ਬਰੈਂਪਟਨ ਵਾਸੀ ਵੀ ਸ਼ਾਮਿਲ ਹੋਏ। ਇਸ ਮੌਕੇ ‘ਤੇ ਹਾਕਮ ਸਿੰਘ ਵੀ ਹਾਜ਼ਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …