Breaking News
Home / ਕੈਨੇਡਾ / ਸੈਂਭੀ ਪਰਿਵਾਰ ਨੇ ਆਪਣੀ ਦੋਹਤੀ ਦਾ ਜਨਮ ਦਿਨ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਇਆ

ਸੈਂਭੀ ਪਰਿਵਾਰ ਨੇ ਆਪਣੀ ਦੋਹਤੀ ਦਾ ਜਨਮ ਦਿਨ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਇਆ

ਓਨਟਾਰੀਓ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੀਰ ਸਿੰਘ ਸੈਂਬੀ ਨੇ ਆਪਣੀ ਦੋਹਤਰੀ ਹਰਪ੍ਰੀਤ ਕੌਰ ਸਪੁੱਤਰੀ ਸਰਦਾਰ ਜਲੌਰ ਸਿੰਘ ਤੇ ਗੁਰਮੀਤ ਕੌਰ ਅਤੇ ਪੋਤਰੀ ਸਰਦਾਰ ਸੁਰਜੀਤ ਸਿੰਘ ਤੇ ਸੁਰਜੀਤ ਕੌਰ ਦਾ ਸੋਲਵਾਂ ਜਨਮ ਦਿਨ ਰਾਮਗੜ੍ਹੀਆ ਭਵਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਘੀ ਗੋਦ ਵਿਚ ਮਨਾਇਆ ਗਿਆ। ਇਸ ਮੌਕੇ ਹਫ਼ਤਾਵਾਰੀ ਪ੍ਰੋਗਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਇਸ ਮੌਕੇ ਸੈਂਬੀ ਪਰਿਵਾਰ ਅਤੇ ਖੁਰਲ ਪਰਿਵਾਰ ਦੇ ਦੋਸਤ ਮਿੱਤਰ ਰਿਸ਼ਤੇਦਾਰ ਅਤੇ ਰਾਮਗੜੀਆ ਸਿੱਖ ਫੈਡਰੇਸ਼ਨ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਬੱਚੀ ਹਰਪ੍ਰੀਤ ਕੌਰ ਨੂੰ ਆਪਣਾ ਅਸ਼ੀਰਵਾਦ ਦਿੱਤਾ। ਪਾਠ ਦੀ ਸਮਾਪਤੀ ਉਪਰੰਤ ਬਹੁਤ ਹੀ ਪ੍ਰਸਿੱਧ ਕੀਰਤਨੀਏ ਭਾਈ ਮਨਜਿੰਦਰ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਨਾਲ ਅਤੇ ਵਿਆਖਿਆ ਕਰਕੇ ਗੁਰਬਾਣੀ ਦੀ ਭਰਪੂਰ ਜਾਣਕਾਰੀ ਦਿੱਤੀ।
ਉਪਰੰਤ ਅਰਦਾਸ ਬੇਨਤੀ ਭਾਈ ਮਨਜਿੰਦਰ ਸਿੰਘ ਵੱਲੋਂ ਨਿਮਾਣੇ ਸੇਵਕ ਵਜੋਂ ਸਰਬੱਤ ਦੇ ਭਲੇ ਲਈ ਅਤੇ ਬੱਚੀ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ। ਹਰਮਨ ਸਿੰਘ ਹੰਸਪਾਲ ਅਤੇ ਅਸਪਾਲ ਸਿੰਘ ਇੰਗਲੈਂਡ ਦੇ ਪਰਿਵਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਹੁਕਮਨਾਵੇਂ ਉਪਰੰਤ ਹੁਕਮਨਾਮੇ ਦੀ ਵਿਆਖਿਆ ਭਾਈ ਸਾਹਿਬ ਵੱਲੋਂ ਕੀਤੀ ਗਈ ਅਤੇ ਹੁਕਮਨਾਮੇ ‘ਤੇ ਅਮਲ ਕਰਕੇ ਜੀਵਨ ਸਫਲ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਿੰਘ ਮਨਜੀਤ ਸਿੰਘ ਭਚੂ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਬੱਚੀ ਨੂੰ ਅਸ਼ੀਰਵਾਦ ਦਿੱਤਾ। ਜਰਨੈਲ ਸਿੰਘ ਮਠਾੜੂ ਨੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਸੈਂਬੀ ਪਰਿਵਾਰ ਅਤੇ ਖੁਰਲ ਪਰਿਵਾਰ ਦੀ ਬੱਚੀ ਹਰਪ੍ਰੀਤ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਇਸ ਮੌਕੇ ਫਾਊਂਡੇਸ਼ਨ ਵੱਲੋਂ ਹਰਪ੍ਰੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਦਲਜੀਤ ਸਿੰਘ ਗੈਦੂ ਜੋ ਕਿ ਇੰਡੀਆ ਵਿੱਚ ਹਨ, ਨੇ ਬੱਚੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਫੋਨ ਰਾਹੀਂ ਦਿੱਤੀਆਂ। ਹੋਰ ਜਾਣਕਾਰੀ ਲਈ ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਸੈਂਬੀ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …