Home / ਕੈਨੇਡਾ / ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ 7 ਤੋਂ 9 ਅਪ੍ਰੈਲ ਤੱਕ ਮਨਾਈ ਜਾਵੇਗੀ

ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ 7 ਤੋਂ 9 ਅਪ੍ਰੈਲ ਤੱਕ ਮਨਾਈ ਜਾਵੇਗੀ

ਬਰੈਂਪਟਨ : ਪਿੰਡ ਚੀਮਨਾ ਦੇ ਸਮੂੰਹ ਨਗਰ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 07 ਅਪਰੈਲ ਤੋਂ 09 ਅਪਰੈਲ 2023 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, 99 ਗਲੀਡਨ ਰੋਡ, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ ਜੀ । ਸਮੂਹ ਸੰਗਤ ਅਤੇ ਇਲਾਕਾ ਨਿਵਾਸੀਆਂ ਨੂੰ ਸਨਿਮਰ ਬੇਨਤੀ ਹੈ ਕਿ ਸਮਾਗਮ ਵਿਚ ਹਾਜ਼ਰ ਹੋ ਕੇ ਲਾਹਾ ਲੈਣ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਪ੍ਰੋਗਰਾਮ ਦਾ ਵੇਰਵਾ ਇਸ ਪ੍ਰਕਾਰ ਹੈ : ਮਿਤੀ 07 ਅਪਰੈਲ 2023 ਦਿਨ ਸ਼ੁਕਰਵਾਰ ਸਵੇਰੇ 9 ਵਜੇ : ਆਰੰਭ ਸ੍ਰੀ ਆਖੰਡ ਪਾਠ ਸਾਹਿਬ, ਮਿਤੀ 09 ਅਪਰੈਲ 2023 ਦਿਨ ਐਤਵਾਰ ਸਵੇਰੇ 10 ਵਜੇ: ਭੋਗ ਸ੍ਰੀ ਅਖੰਡ ਪਾਠ ਸਾਹਿਬ। ਉਪਰੰਤ ਕੀਰਤਨ, ਕਥਾ ਅਤੇ ਢਾਡੀ ਦਰਬਾਰ ਹੋਵੇਗਾ ਜੀ । ਗੁਰੂ ਕਾ ਲੰਗਰ ਅਤੁਟ ਵਰਤੇਗਾ ਜੀ। ਵਧੇਰੇ ਜਾਣਕਾਰੀ ਲਈ ਫੋਨ ਕਰ ਸਕਦੇ ਹੋ ਜੀ : ਮਹਿਂਦਰ ਸਿੰਘ ਗਰੇਵਾਲ : 416 568 6259, ਦਵਿਂਦਰ ਸਿੰਘ ਢਿਲੋਂ : 647 939 6136, ਰਮਨ ਗਿੱਲ : 647 295 1407, ਪ੍ਰਮਜੀਤ ਸਿੱਧੂ: 416 896 2390

Check Also

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਨੇ ਸੀਨੀਅਰਜ਼ ਨੂੰ ਸਿਟੀ ਦੇ ਜਿਮ ਸੈਂਟਰਾਂ ਦੀ ਫਰੀ ਵਰਤੋਂ ਦਾ ਅਧਿਕਾਰ ਦੁਆਇਆ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਨੇ ਅਗਵਾਈ ਕਰਦਿਆਂ, ਸਿਟੀ ਦੀਆਂ ਆਪਣੀਆਂ …