ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਬਰੈਂਪਟਨ ਬੋਰਡ ਆਫ ਟਰੇਡ ਸੰਸਥਾ ਵੱਲੋਂ ਇੱਥੋਂ ਦੇ ਪੀਅਰਸਨ ਕੰਨਵੈਨਸ਼ਨ ਸੈਂਟਰ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਵਰਿੰਦ ਐਂਟਰਟੇਨਮੈਂਟ ਦੇ ਸੰਚਾਲਕ ਵਰਿੰਦ ਸ਼ਰਮਾ ਨੂੰ ਕਲਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਤੌਰ ‘ਤੇ਼ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਅਤੇ ਪੰਜਾਬੀ ਸੱਭਿਆਚਾਰਕ ਸਮਾਗਮਾਂ ਅਤੇ ਮਹਿਲਾਵਾਂ ਦੇ ਗਿੱਧੇ ਭੰਗੜੇ ਦੀਆਂ ਗਤੀਵਿੱਧੀਆਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਬੀਬੀ ਰਜ਼ਨੀ ਸ਼ਰਮਾ ਦੇ ਸਪੁੱਤਰ ਵਰਿੰਦ ਸ਼ਰਮਾਂ ਵੀ ਪਿਛਲੇ ਕਾਫੀ ਅਰਸੇ ਤੋਂ ਸੱਭਿਆਚਾਰਕ ਸਰਗਰਮੀਆਂ ਨਾਲ ਜੁੜ ਕੇ ਭਾਈਚਾਰੇ ਵਿੱਚ ਵਿਚਰ ਰਹੇ ਹਨ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …