ਟੋਰਾਂਟੋ/ਹਰਜੀਤ ਸਿੰਘ ਬਾਜਵਾ : ਜੀ ਟੀ ਏ ਕਪੂਰਥਲਾ ਫੈਮਲੀ ਗਰੁੱਪ ਵੱਲੋਂ ਆਪਣੀ ਸਲਾਨਾ ਨਾਈਟ ਪਿਛਲੇ ਦਿਨੀ ਮਿਸੀਸਾਗਾ ਦੇ ਪਰਲ ਬੈਕੁੰਟ ਹਾਲ ਵਿੱਚ ਕਰਵਾਈ ਗਈ।
ਰਣਧੀਰ ਸਿੰਘ ਕਿੰਗ ਵਾਲੀਆ, ਨਿਊਵੇਅ ਟਰੱਕ ਡਰਾਈਵਿੰਗ ਸਕੂਲ ਦੇ ਸਰਤਾਜ ਬਾਜਵਾ, ਲਾਲੀ ਸ਼ਾਹੀ, ਯਾਦਪਾਲ ਘੁੰਮਣ, ਹਰਪ੍ਰੀਤ ਸਾਰਾ, ਗੁਰਬੀਰ ਚਾਹਲ, ਮਨਨ ਗੁਪਤਾ, ਰਾਣਾਂ ਸਿੱਧੂ, ਗੁਰਵਿੰਦਰ ਸੰਧੂ, ਜੰਗੀ ਬਾਜਵਾ ਅਤੇ ਰਾਘਵ ਮਲਹੋਤਰਾ ਵੱਲੋਂ ਸਾਂਝੇ ਤੌਰ ‘ਤੇ ਕਰਵਾਈ ਗਈ ਇਹ ਨਾਈਟ ਆਏ ਹੋਏ ਮਹਿਮਾਨਾਂ ਲਈ ਯਾਦਗਾਰੀ ਹੋ ਨਿੱਬੜੀ। ਇਸ ਮੌਕੇ ਜਿੱਥੇ ਗਿੱਧੇ, ਭੰਗੜੇ ਅਤੇ ਜਾਗੋ ਨੇ ਇਸ ਸਮਾਗਮ ਵਿੱਚ ਚਾਰ ਚੰਨ ਲਾਏ ਉੱਥੇ ਹੀ ਜੋੜੀਆਂ ਦਾ ਭੰਗੜਾ ਵੀ ਸਭਨਾਂ ਦੀ ਖਿੱਚ ਦਾ ਕੇਂਦਰ ਰਿਹਾ।
ਸਟੇਜ ਦੀ ਕਾਰਵਾਈ ਸੁਖਜੀਤ ਕੌਰ ਬੱਲ ਅਤੇ ਰਿੱਕੀ ਸ਼ਰਮਾ ਨੇ ਨਿਭਾਈ ਅਤੇ ਭੰਗੜੇ ਵਿੱਚ ਜੇਤੂ ਜੋੜੀਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਬੋਲੀਆਂ, ਸਿੱਠਣੀਆਂ ਅਤੇ ਸੁਹਾਗ ਦੇ ਮੁਕਾਬਲੇ ਵੀ ਸਭਨਾਂ ਵਿੱਚ ਹਾਸੇ ਬਿਖੇਰ ਗਏ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਪਹੁੰਚੇ ਹੋਏ ਸਨ।
ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਖਾਸ ਕਰ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਸੋਨੇ ਅਤੇ ਚਾਂਦੀ ਦੇ ਮੈਡਲ ਜਿੱਤਣ ਵਾਲੇ ਬੱਚਿਆਂ/ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ, ਜਿਹਨਾਂ ਵਿੱਚ ਕਿਰਨਦੀਪ ਕੌਰ ਮਰੋਕ ਜਿਸ ਨੇ ਖੇਡਾਂ ਵਿੱਚ ਇਸ ਸਾਲ ਸੋਨੇ ਅਤੇ ਚਾਂਦੀ ਦੇ ਮੈਡਲ ਹਾਸਲ ਕੀਤੇ। ਮਨਰੋਜ਼ ਮਰੋਕ ਜਿਸ ਨੂੰ ਬਰੈਂਪਟਨ ਸਿਟੀ ਵੱਲੋਂ ਸੋਨੇ ਅਤੇ ਚਾਂਦੀ ਦੇ ਮੈਡਲਾਂ ਤੋਂ ਇਲਾਵਾ ਸਿਟੀਜ਼ਨ ਐਵਾਰਡ ਨਾਲ ਵੀ ਸਨਮਾਨਿਆ ਗਿਆ ਅਤੇ ਤੈਰਾਕੀ ਵਿੱਚ ਨਿਮਰਤ ਕੌਰ ਬਾਜਵਾ ਅਤੇ ਏਕਰੂਪ ਕੌਰ ਵਾਲੀਆ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਰਣਧੀਰ ਸਿੰਘ ਕਿੰਗ ਵਾਲੀਆ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Check Also
ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ
ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ‘ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ …