ਬਰੈਂਪਟਨ : ‘ਗ਼ਦਰ ਹੈਰੀਟੇਜ ਔਰਗੇਨਾਈਜ਼ੇਸ਼ਨ’ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ‘ਗਦਰੀਆਂ ਦੀ ਪੁਕਾਰ-ਇਨਕਲਾਬ’ ਨਾਂ ਦੀ ਕਿਤਾਬ ਰਲੀਜ਼ ਕੀਤੀ ਜਾ ਰਹੀ ਹੈ। ਇਹ ਕਿਤਾਬ ਹਿੰਦੋਸਤਾਨੀ ਲੋਕਾਂ ਦੇ ਇਨਕਲਾਬੀ ਸੰਘਰਸ ਦੇ ਇਤਿਹਾਸ਼ ਬਾਰੇ ਬਹੁਤ ਖੋਜ ਭਰਪੂਰ, ਲੜੀਵਾਰ ਤੇ ਵਿਸਥਾਰ ਪੂਰਬਕ ਦਸਤਾਵੇਜ਼ ਹੈ ਜੋ ਬਸਤੀਵਾਦੀ ਜੁਲਮ ਤਸ਼ੱਦਦ ਵਿਰੁੱਧ ਉਠੀਆਂ ਲੋਕ ਲਹਿਰਾਂ ਤੇ ਲੋਕ ਵਿਦਰੋਹ ਨੂੰ ਬਿਆਨ ਕਰਦੀ ਹੈ। ਇਹ ਕਿਤਾਬ ਹਿੰਦੋਸਤਾਨ ਦੇ ਇਨਕਲਾਬ ਦੇ ਸਿਧਾਂਤ ਨੂੰ ਵਿਕਸਤ ਕਰਨ ਲਈ ਬਹੁਤ ਮਹੱਤਤਾ ਰਖਦੀ ਹੈ। ਇਹ ਕਿਤਾਬ ਅੰਗ੍ਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਹੀ ਛਾਪੀ ਗਈ ਗਈ ਹੈ ਤਾਂ ਕਿ ਹਰ ਕੋਈ ਇਸ ਨੂੰ ਪੜ੍ਹ ਸਕੇ। ਇਹ ਸਮਾਗਮ 17 ਸਤੰਬਰ, 2017 ਨੂੰ ਦੁਪਹਿਰ 12.00 ਵਜੇ ਤੋਂ 3.00 ਵਜੇ ਤੱਕ ਸ਼ਿੰਗਾਰ ਬੈਂਕੁਇਟ ਹਾਲ (2084 ਸਟੀਲਜ਼ ਐਵੇਨਿਊ ਈਸਟ, ਬਰੈਂਪਟਨ) ਵਿੱਚ ਹੋਵੇਗਾ ਜਿੱਥੇ ਚਾਹ-ਪਾਣੀ ਦਾ ਪ੍ਰਬੰਧ ਵੀ ਹੋਵੇਗਾ। ਆਪ ਸਭ ਨੂੰ ਇਸ ਸਮਾਰੋਹ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ (416)-402-4006 ਜਾਂ (416)616-4320 ‘ਤੇ ਫ਼ੋਨ ਕੀਤਾ ਜਾ ਸਕਦਾ ਹੈ।