ਬਰੈਂਪਟਨ/ਬਿਊਰੋ ਨਿਊਜ਼ : ਐੱਮਪੀਪੀ ਦੀਪਕ ਅਨੰਦ ਨੇ ਮਿਸੀਸਾਗਾ ਵਾਸੀਆਂ ਨਾਲ ਸੇਂਟ ਵੈਲਨਟਾਈਨ ਐਲੀਮੈਂਟਰੀ ਸਕੂਲ ਵਿਖੇ ਸਥਾਨਕ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਾਂਤਕ ਸਰਕਾਰ ਦੇ ਬਜਟ ‘ਤੇ ਧਿਆਨ ਕੇਂਦਰਿਤ ਕਰਦਿਆਂ ਇਲੰਗਟਨ ਪੱਛਮੀ ਐੱਲਆਰਟੀ, ਪੀਅਰਸਨ ਏਅਰਪੋਰਟ ਲਈ ਇਲੰਗਟਨ ਕਰੌਸਟਾਊਨ ਪੱਛਮੀ ਸਬਵੇ ਐਕਸਟੈਨਸ਼ਨ ਦੀ ਫੰਡਿੰਗ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਕਾਰਜ ਕਰਨ ਲਈ ਛੇ ਮਿਸੀਸਾਗਾ-ਮਾਲਟਨ ਸੰਗਠਨਾਂ ਲਈ 3 ਮਿਲੀਅਨ ਡਾਲਰ ਫੰਡ ਦੇਣ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਸਵਾਲ-ਜਵਾਬ ਸੈਸ਼ਨ ਵੀ ਹੋਇਆ। ਉਨ੍ਹਾਂ ਵੱਲੋਂ ਅਗਲੀ ਟਾਊਨ ਹਾਲ ਮੀਟਿੰਗ ਸਤੰਬਰ ਵਿੱਚ ਕੀਤੀ ਜਾਵੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …