ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰੰਗਮੰਚ ਅਤੇ ਸਮਾਜਿਕ ਕਾਰਜਾਂ ਵਿੱਚ ਹਿੱਸਾ ਲੈਣ ਵਾਲੀ ਸੰਸਥਾ ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਆਪਣੇ ਮੈਂਬਰਾਂ, ਸਪਾਂਸਰਜ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕਰਨ ਲਈ ਇੱਕ ਸੱਭਿਆਚਾਰਕ ਸਮਾਗਮ ਬਰੈਂਪਟਨ ਦੇ ਸਪਰੈਂਜਾ ਬੈਕੁੰਟ ਵਿੱਚ ਕਰਵਾਇਆ ਗਿਆ। ਸੰਸਥਾ ਦੇ ਮੈਂਬਰਾਂ ਬਲਜਿੰਦਰ ਸਿੰਘ ਲੇਲ੍ਹਣਾਂ, ਕੁਲਦੀਪ ਸਿੰਘ ਰੰਧਾਵਾ, ਸਰਬਜੀਤ ਸਿੰਘ ਅਰੋੜਾ, ਤਰਨਜੀਤ ਸੰਧੂ, ਗੁਰਵਿੰਦਰ ਢਿੱਲੋਂ ਅਤੇ ਗੁਰਸ਼ਰਨ ਢਿੱਲੋਂ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਜਿੱਥੇ ਰਾਤ ਦੇ ਖਾਣੇ ਦਾ ਪ੍ਰਬੰਧ ਸੀ ਉੱਥੇ ਹੀ ਬਲਜਿੰਦਰ ਸਿੰਘ ਲੇਲ੍ਹਣਾਂ ਅਤੇ ਸਰਬਜੀਤ ਸਿੰਘ ਅਰੋੜਾ ਨੇ ਪੰਜਾਬੀ ਰੰਗਮੰਚ ਵਿੱਚ ਲਗਾਤਾਰ ਪਾਏ ਜਾ ਰਹੇ ਯੋਗਦਾਨ ਲਈ ਅਤੇ ਸੰਸਥਾ ਨਾਲ ਲੰਮੇ ਸਮੇਂ ਤੋਂ ਜੁੜੇ ਮੈਂਬਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਆਖਿਆ ਕਿ ਕੈਨੇਡਾ ਜਿਹੇ ਰੁਝੇਵਿਆਂ ਭਰੇ ਮੁਲਕ ਵਿੱਚ ਟਾਈਮ ਕੱਢ ਕੇ ਆਪੋ-ਆਪਣੇ ਸ਼ੌਕ ਪੂਰੇ ਕਰਨੇ ਅਤੇ ਇੱਕ ਸੰਸਥਾ ਨਾਲ ਲੰਮੇ ਸਮੇਂ ਤੱਕ ਜੁੜ ਕੇ ਰਹਿਣਾਂ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈ। ਸਮਾਗਮ ਦੌਰਾਨ ਕੁਝ ਸ਼ਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਿਟੀ ਕੌਂਸਲਰ ਹਰਕੀਰਤ ਸਿੰਘ ਤੋਂ ਇਲਾਵਾ ਸੰਸਥਾ ਨਾਲ ਲੰਮੇਂ ਸਮੇਂ ਤੋਂ ਜੁੜੇ ਦਵਿੰਦਰ ਸਿੰਘ, ਹਰਪ੍ਰੀਤ ਸੰਘਾ, ਹਰਨੂਰ ਕੌਰ, ਹਰਮਿੰਦਰ ਗਰੇਵਾਲ, ਜਗਵਿੰਦਰ ਜੱਜ, ਜਸ਼ਨਜੀਤ ਸਿੰਘ, ਜਸਲੀਨ ਕੌਰ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਮਨਜੋਤ ਸਿੰਘ ਸਿੱਧੂ, ਮਨਪ੍ਰੀਤ ਕੌਰ, ਪ੍ਰਵਿੰਦਰ ਠੇਠੀ, ਪੂਨਮ ਤੱਗੜ, ਪ੍ਰੀਤ ਇੰਦਰ ਗਿੱਲ, ਪ੍ਰੀਤ ਸੰਘਾ, ਸੰਨੀ ਦਿਵਾਨਾ, ਸੁਮੀਤ ਤੱਗੜ, ਹਰਭਜਨ ਫਲੋਰਾ, ਅਨਰਾਧਾ ਤੇਜਪਾਲ, ਨੀਸ਼ਮਾਂ ਸੰਘਾਂ, ਅਨੁਮੀਤ ਸੰਘਾ, ਵੀਸ਼ਾਲ ਭਾਰਦਵਾਜ, ਰਜ਼ੇਸ਼ ਪ੍ਰਭਾਕਰ, ਨਵਰੂਪ ਸਿੱਧੂ ਅਤੇ ਕੁਲਵਿੰਦਰ ਖਹਿਰਾ ਵੀ ਮੌਜੂਦ ਸਨ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …