Breaking News
Home / ਕੈਨੇਡਾ / ‘ਅੱਠਵੀਂ ਇੰਸਪੀਰੇਸ਼ਨਲ ਸਟੈਪਸ’ ਮੈਰਾਥਨ ਲਈ ਹੋਈਆਂ ਵਿਚਾਰਾਂ

‘ਅੱਠਵੀਂ ਇੰਸਪੀਰੇਸ਼ਨਲ ਸਟੈਪਸ’ ਮੈਰਾਥਨ ਲਈ ਹੋਈਆਂ ਵਿਚਾਰਾਂ

ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਤੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦੀ ਹੋਈ ਸਾਂਝੀ ਮੀਟਿੰਗ
ਬਰੈਂਪਟਨ/ਡਾ. ਝੰਡ : ਪਿਛਲੇ ਸਾਲਾਂ ਵਿਚ ਵਿਚ ਸੱਤ ਵਾਰ ਸਫ਼ਲਤਾ-ਪੂਰਵਕ ਹੋਈ ਇੰਸਪੀਰੇਸ਼ਨਲ ਸਟੈੱਪਸ ਦੀ ਲਗਾਤਾਰਤਾ ਦੇ ਸਬੰਧ ਵਿਚ 17 ਮਈ ਦਿਨ ਐਤਵਾਰ ਨੂੰ ਹੋ ਕਰਵਾਈ ਜਾ ਰਹੀ ‘ਅੱਠਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਪਿਛਲੇ ਦਿਨੀਂ ਗੰਭੀਰ ਵਿਚਾਰ-ਵਟਾਂਦਰਾ ਹੋਇਆ ਜਿਸ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ ਪਰਮਜੀਤ ਸਿੰਘ ਢਿੱਲੋਂ, ਹਰਦੇਵ ਸਿੰਘ ਸਮਰਾ, ਸੁਰਜੀਤ ਸਿੰਘ ਹੇਅਰ ਤੇ ਡਾ. ਸੰਦੀਪ ਸਿੰਘ ਸੰਧਰ ਅਤੇ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਸਕੱਤਰ ਡਾ. ਜੈਪਾਲ ਸਿੱਧੂ ਅਤੇ ਕਲੱਬ ਦੇ ਸਰਗਰਮ ਮੈਂਬਰ ਧਿਆਨ ਸਿੰਘ ਸੋਹਲ, ਈਸ਼ਰ ਸਿੰਘ, ਜਗਤਾਰ ਸਿੰਘ ਗਰੇਵਾਲ, ਧਰਮ ਸਿੰਘ ਰੰਧਾਵਾ, ਕੁਲਵਿੰਦਰ ਚੋਹਾਨ, ਆਦਿ ਸ਼ਾਮਲ ਹੋਏ। ਇਹ ਮੀਟਿੰਗ 26 ਜਨਵਰੀ ਨੂੰ ਗੋਰ ਰੋਡ ‘ਤੇ ਕੁਈਨਜ਼ ਸਟਰੀਟ ਦੇ ਕਾਰਨਰ ਨੇੜੇ ਸਥਿਤ ਟਿਮ ਹੌਰਟਿਨ ਵਿਚ ਹੋਈ ਅਤੇ ਇਸ ਦੌਰਾਨ ਹੋਏ ਵਿਚਾਰ-ਵਟਾਂਦਰੇ ਉਪਰੰਤਂ ਸਾਂਝੇ ਤੌਰ ‘ਤੇ ਕਈ ਫ਼ੈਸਲੇ ਲਏ ਗਏ।
ਮੀਟਿੰਗ ਦੇ ਆਰੰਭ ਵਿਚ ਪਰਮਜੀਤ ਸਿੰਘ ਢਿੱਲੋਂ ਨੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ ਬਣਾਈ ਗਈ ਨਵੀਂ ਵੈੱਬਸਾਈਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿਚ ਅੱਠਵੀਂ ਇੰਸਪੀਰੇਸ਼ਨਲ ਸਟੈੱਪਸ ਈਵੈਂਟ ਅਤੇ ਇਸ ਦੇ ਲਈ ਔਨ-ਲਾਈਨ ਰਜਿਸਟ੍ਰੇਸ਼ਨ ਕਰਾਉਣ ਬਾਰੇ ਸਾਰੀ ਜਾਣਕਾਰੀ ਪਾ ਦਿੱਤੀ ਗਈ ਹੈ। ਮੀਟਿੰਗ ਵਿਚ ਇਸ ਈਵੈਂਟ ਵਿਚ ਭਾਗ ਲੈਣ ਵਾਲਿਆਂ ਦੀ ਗਿਣਤੀ ਹੋਰ ਵਧਾਉਣ ਲਈ ਸਾਂਝੇ ਉਪਰਾਲੇ ਕੀਤੇ ਜਾਣ ਬਾਰੇ ਵਿਚਾਰ-ਵਟਾਂਦਰਾ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੱਤਵੀਂ ਇੰਸਪੀਰੇਸ਼ਨਲ ਸਟੈੱਪਸ ਵਿਚ 800 ਦੇ ਲੱਗਭੱਗ ਦੌੜਾਕਾਂ ‘ਤੇ ਵਾੱਕਰਾਂ ਨੇ ਹਿੱਸਾ ਲਿਆ ਸੀ ਅਤੇ ਇਸ ਮੀਟਿੰਗ ਵਿਚ ਇਸ ਵਾਰ ਇਹ ਗਿਣਤੀ ਇਕ ਹਜ਼ਾਰ ਤੱਕ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ। ਇਸ ਮੰਤਵ ਲਈ ਪਿਛਲੇ ਸਾਲ ਇਸ ਈਵੈਂਟ ਵਿਚ ਭਾਗ ਲੈਣ ਵਾਲੇ ਦੌੜਾਕਾਂ ਤੇ ਵਾੱਕਰਾਂ ਨੂੰ ਈ-ਮੇਲ ਰਾਹੀਂ ਇਸ ਵਿਚ ਹਿੱਸਾ ਲੈਣ ਅਤੇ ਹੋਰਨਾਂ ਦੌੜਾਕਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਲਈ ਪ੍ਰੇਰਨਾ ਕਰਨ ਬਾਰੇ ਫ਼ੈਸਲਾ ਹੋਇਆ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਰਜਿਸਟ੍ਰੇਸ਼ਨ ਫ਼ੀਸ ਅਤੇ ਵੱਖ-ਵੱਖ-ਦੌੜਾਂ ਦੇ ਸ਼ੁਰੂ ਹੋਣ ਦੇ ਟਾਈਮ ਅਤੇ ਇਨ੍ਹਾਂ ਦੇ ਸ਼ੁਰੂ ਕੀਤੇ ਜਾਣ ਵਾਲੇ ਸਥਾਨ ਪਿਛਲੇ ਸਾਲ ਵਾਲੇ ਹੀ ਹੋਣਗੇ ਅਤੇ ਇਨ੍ਹਾਂ ਵਿਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ।
ਕਮਿਊਨਿਟੀ ਦੇ ਇਸ ਵੱਡੇ ਈਵੈਂਟ ਵਿਚ ਖ਼ਰਚਾ ਬਚਾਉਣ ਲਈ ਇਸ ਵਾਰ ਦੌੜਾਕਾਂ ਤੇ ਵਾੱਕਰਾਂ ਨੂੰ ਟੀ-ਸ਼ਰਟਾਂ ਨਾ ਦੇਣ ਅਤੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਪਿਛਲੇ ਸਾਲ ਵਾਲੀਆਂ ਟੀ-ਸ਼ਰਟਾਂ ਜਾਂ ਆਪੋ-ਆਪਣੀਆਂ ਸਪੋਰਟਸ ਤੇ ਰੱਨਰਜ਼ ਕਲੱਬਾਂ ਦੀਆਂ ਟੀ-ਸ਼ਰਟਾਂ ਪਾ ਕੇ ਆਉਣ ਲਈ ਕਹੇ ਜਾਣ ਫ਼ੈਸਲਾ ਕੀਤਾ ਗਿਆ। ਜੇਕਰ ਕੋਈ ਦੌੜਾਕ ਜਾਂ ਵਾੱਕਰ ਗੁਰੂ ਗੋਿਿਬੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਦੀ ਟੀ-ਸ਼ਰਟ ਲੈਣ ਦਾ ਚਾਹਵਾਨ ਹੈ ਤਾਂ ਉਸ ਨੂੰ ਆਪਣੀ ਆਨ-ਲਾਈਨ ਰਜਿਸਟ੍ਰੇਸ਼ਨ ਕਰਾਉਣ ਸਮੇਂ 5 ਡਾਲਰ ਵਧੇਰੇ ਜਮ੍ਹਾਂ ਕਰਾਉਣੇ ਪੈਣਗੇ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਪਰੋਕਤ ਵੈੱਬਸਾਈਟ ਉੱਪਰ ਟੀ.ਪੀ.ਏ.ਆਰ. ਕਲੱਬ ਦਾ ਗਰੁੱਪ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਅਤੇ ਜੇਕਰ ਕੋਈ ਦੌੜਾਕ ਇਸ ਈਵੈਂਟ ਵਿਚ ਇਸ ਕਲੱਬ ਵੱਲੋਂ ਭਾਗ ਲੈਣਾ ਚਾਹੁੰਦਾ ਹੈ ਤਾਂ ਉਹ ਆਪਣੀ ਆਨ-ਲਾਈਨ ਰਜਿਸਟ੍ਰੇਸ਼ਨ ਇਸ ਗਰੁੱਪ ਵਿੱਚ ਜਾ ਕੇ ਕਰਵਾ ਸਕਦਾ ਹੈ।
ਪਿਛਲੇ ਸਾਲ ਵਾਂਗ ਇਸ ਵਾਰ ਇਸ ਸਬੰਧੀ ਕੋਈ ਵੱਖਰੇ ਫ਼ਾਰਮ ਨਹੀਂ ਭਰੇ ਜਾਣਗੇ ਅਤੇ ਇਹ ਸਾਰਾ ਕੰਮ ਔਨ-ਲਾਈਨ ਹੀ ਹੋਵੇਗਾ। ਇਸ ਦੇ ਨਾਲ ਹੀ ਇਹ ਫ਼ੈਸਲਾ ਵੀ ਹੋਇਆ ਕਿ ਇਸ ਮੈਰਾਥਨ ਦੇ ਸਮੁੱਚੇ ਰੂਟ ਵਿਚ ‘ਵਾਟਰ-ਸਟੇਸ਼ਨਾਂ’ ਦੀ ਗਿਣਤੀ ਵਧਾਈ ਜਾਏਗੀ ਤਾਂ ਜੋ ਦੌੜਾਕਾਂ ਤੇ ਵਾੱਕਰਾਂ ਨੂੰ ਆਪਣੇ ਨਾਲ ਪਾਣੀ ਦੀਆਂ ਪਲਾਸਟਿਕ ਵਾਲੀਆਂ ਬੋਤਲਾਂ ਆਪਣੇ ਨਾਲ ਲਿਜਾਣ ਦੀ ਲੋੜ ਹੀ ਨਾ ਰਹੇ। ਇਸ ਨਾਲ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿਚ ਮਦਦ ਮਿਲੇਗੀ। ਮੀਟਿੰਗ ਵਿਚ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਪਰਮਜੀਤ ਸਿੰਘ ਢਿੱਲੋਂ ਨੇ ਇਸ ਈਵੈਂਟ ਵਿਚ ਸਾਰਿਆਂ ਨੂੰ ਵੱਧ-ਚੜ੍ਹ ਕੇ ਸਹਿਯੋਗ ਦੇਣ ਲਈ ਕਿਹਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …