-1.1 C
Toronto
Sunday, February 15, 2026
spot_img
Homeਪੰਜਾਬਫ਼ਰੀਦਕੋਟ ਬਣਿਆ ਨਵੀਂ ਪੁਲਿਸ ਰੇਂਜ

ਫ਼ਰੀਦਕੋਟ ਬਣਿਆ ਨਵੀਂ ਪੁਲਿਸ ਰੇਂਜ

ਪੰਜਾਬ ਵਿਚ ਹੁਣ ਕੁੱਲ ਅੱਠ ਪੁਲਿਸ ਰੇਜ਼ਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਨਵੇਂ ਹੁਕਮ ਜਾਰੀ ਕਰਕੇ ਫ਼ਰੀਦਕੋਟ ਦੀ ਨਵੀਂ ਪੁਲਿਸ ਰੇਂਜ ਸਥਾਪਤ ਕਰ ਦਿੱਤੀ ਹੈ। ਇਸ ਨਵੀਂ ਬਣੀ ਰੇਂਜ ਵਿਚ ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਡਾਕਟਰ ਕੌਸਤੁਭ ਸ਼ਰਮਾ ਨੂੰ ਫ਼ਰੀਦਕੋਟ ਰੇਂਜ ਦੇ ਪਹਿਲੇ ਆਈ.ਜੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਨਵੀਂ ਰੇਂਜ ਦੇ ਹੁਕਮ ਪੰਜਾਬ ਸਰਕਾਰ ਦੇ ਵਧੀਕ ਮੁੱਖ ਗ੍ਰਹਿ ਸਕੱਤਰ ਸਤੀਸ਼ ਚੰਦਰਾ ਵੱਲੋਂ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਹੁਣ ਪੁਲਿਸ ਰੇਂਜਾਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਤਰਨਤਾਰਨ ਜ਼ਿਲ੍ਹੇ ਨੂੰ ਹੁਣ ਫ਼ਿਰੋਜ਼ਪੁਰ ਰੇਂਜ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਜ਼ਿਲ੍ਹਾ ਅੰਮ੍ਰਿਤਸਰ ਬਾਰਡਰ ਰੇਂਜ ਵਿਚ ਸ਼ਾਮਲ ਸੀ।

RELATED ARTICLES
POPULAR POSTS