ਹਰਿਆਣਾ ‘ਚ ਕਰੋਨਾ ਕਰਕੇ ਭਲਕੇ ਸ਼ਾਮੀਂ 6 ਵਜੇ ਬੰਦ ਹੋਣਗੇ ਬਾਜ਼ਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ, ਪਰ ਜੇ ਕਰੋਨਾ ਮਾਮਲੇ ਵਧਦੇ ਹਨ ਤਾਂ ਆਕਸੀਜਨ ਦਾ ਭੰਡਾਰ ਲਾਜ਼ਮੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋ ਜੋ ਪੰਜਾਬ ਨੂੰ ਕੋਵਿਡ ਵੈਕਸੀਨ ਦੀ ਚਾਰ ਲੱਖ ਡੋਜ਼ ਦੀ ਖੇਪ ਭੇਜੀ ਗਈ ਹੈ ਉਹ ਬੇਹੱਦ ਘੱਟ ਹੈ। ਪੰਜਾਬ ਨੂੰ ਘੱਟ ਤੋਂ ਘੱਟ ਇਕ ਟਾਈਮ ‘ਚ 15 ਲੱਖ ਡੋਜ਼ ਭੇਜੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹਰਿਆਣਾ ਵਿਚ ਭਲਕੇ 23 ਅਪ੍ਰੈਲ ਤੋਂ ਸ਼ਾਮੀਂ 6 ਵਜੇ ਬਜ਼ਾਰ ਕਰ ਦਿੱਤੇ ਜਾਣਗੇ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਿਚ ਰਾਤਰੀ ਕਰਫਿਊ ਦਾ ਸਮਾਂ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਦਾ ਰਹੇਗਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …