16.6 C
Toronto
Sunday, September 28, 2025
spot_img
Homeਭਾਰਤਨਿਤਿਸ਼ ਕੁਮਾਰ ਨੇ ਕੈਬਨਿਟ ਵਿਸਥਾਰ ਤੋਂ ਬਾਅਦ ਵਿਭਾਗਾਂ ਦੀ ਕੀਤੀ ਵੰਡ

ਨਿਤਿਸ਼ ਕੁਮਾਰ ਨੇ ਕੈਬਨਿਟ ਵਿਸਥਾਰ ਤੋਂ ਬਾਅਦ ਵਿਭਾਗਾਂ ਦੀ ਕੀਤੀ ਵੰਡ

ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਸਮੇਤ ਪੰਜ ਮਹਿਕਮੇ ਰੱਖੇ ਆਪਣੇ ਕੋਲ, ਤੇਜਸਵੀ ਯਾਦਵ ਬਣੇ ਸਿਹਤ ਮੰਤਰੀ
ਪਟਨਾ/ਬਿਊਰੋ ਨਿਊਜ਼ : ਬਿਹਾਰ ਦੀ ਨਿਤਿਸ਼ ਕੁਮਾਰ ਕੈਬਨਿਟ ਦਾ ਅੱਜ ਵਿਸਥਾਰ ਕੀਤਾ ਗਿਆ ਅਤੇ ਕੁੱਝ ਦੇਰ ਬਾਅਦ ਹੀ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਕੋਲ ਗ੍ਰਹਿ ਵਿਭਾਗ ਸਮੇਤ 5 ਹੋਰ ਵਿਭਾਗ ਰੱਖੇ ਹਨ। ਉਥੇ ਹੀ ਤੇਜਸਵੀ ਯਾਦਵ ਨੂੰ ਸਿਹਤ, ਸੜਕ ਨਿਰਮਾਣ, ਨਗਰ ਵਿਕਾਸ ਅਤੇ ਪੇਂਡੂ ਕਾਰਜਾਂ ਦਾ ਜ਼ਿੰਮਾ ਮਿਲਿਆ ਹੈ। ਉਧਰ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਨੂੰ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜਭਵਨ ਵਿਚ ਰਾਜਪਾਲ ਫਾਗੂ ਚੌਹਾਨ ਵੱਲੋਂ 31 ਮੰਤਰੀਆਂ ਨੂੰ ਪੰਜ-ਪੰਜ ਕਰਕੇ ਸਹੁੰ ਚੁਕਾਈ ਗਈ। ਸਹੁੰ ਚੁੱਕਣ ਵਾਲੇ 31 ਮੰਤਰੀਆਂ ਵਿਚ ਰਾਸ਼ਟਰੀ ਜਨਤਾ ਦਲ ਦੇ 16, ਜਨਤਾ ਦਲ ਯੂਨਾਈਟਿਡ ਦੇ 11, ਕਾਂਗਰਸ ਪਾਰਟੀ ਦੇ 2 ਜਦਕਿ ਇਕ ਹਮ ਪਾਰਟੀ ਦੇੇ ਅਤੇ ਇਕ ਅਜ਼ਾਦ ਉਮੀਦਵਾਰ ਨੂੰ ਮੰਤਰੀ ਬਣਾਇਆ ਗਿਆ ਹੈ। ਲਾਲੂ ਪ੍ਰਸ਼ਾਦ ਯਾਦਵ ਦੇ ਸਭ ਤੋਂ ਵੱਡੇ ਬੇਟੇ ਤੇਜ ਪ੍ਰਤਾਪ ਸਹੁੰ ਚੁੱਕਣ ਵਾਲੇ ਪਹਿਲੇ 5 ਵਿਧਾਇਕਾਂ ਵਿਚ ਸ਼ਾਮਲ ਸਨ। ਮਹਾਂਗੱਠਜੋੜ ਦੀ ਨਵੀਂ ਸਰਕਾਰ ’ਚ ਸਮਾਜਿਕ ਸਮੀਕਰਨ ਨੂੰ ਧਿਆਨ ਵਿਚ ਰੱਖ ਕੇ ਮੰਤਰੀ ਬਣਾਏ ਗਏ ਹਨ। ਓਬੀਸੀ, ਈਬੀਸੀ ਤੋਂ ਸਭ ਤੋਂ ਜ਼ਿਆਦਾ 17, ਦਲਿਤ 5 ਅਤੇ 5 ਮੁਸਲਿਮ ਭਾਈਚਾਰੇ ਤੋਂ ਮੰਤਰੀ ਬਣਾਏ ਗਏ ਹਨ। ਮੰਤਰੀ ਮੰਡਲ ’ਚ ਸਾਰੀਆਂ ਜਾਤੀਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ।

 

RELATED ARTICLES
POPULAR POSTS