1.2 C
Toronto
Saturday, February 14, 2026
spot_img
Homeਭਾਰਤਹੁਣ ਪਾਕਿਸਤਾਨ ਦੇ ਉਪਰੋਂ ਉੱਡ ਸਕਣਗੇ ਭਾਰਤੀ ਜਹਾਜ਼

ਹੁਣ ਪਾਕਿਸਤਾਨ ਦੇ ਉਪਰੋਂ ਉੱਡ ਸਕਣਗੇ ਭਾਰਤੀ ਜਹਾਜ਼

ਪਾਕਿ ਵੱਲੋਂ ਆਪਣਾ ਏਅਰਸਪੇਸ ਖੋਲ੍ਹਣ ਦਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵੱਲੋਂ ਆਪਣਾ ਏਅਰਸਪੇਸ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਭਾਰਤੀ ਜਹਾਜ਼ ਇਸ ਦੇਸ਼ ਦੇ ਉਪਰੋਂ ਦੀ ਲੰਘ ਸਕਣਗੇ। ਧਿਆਨ ਰਹੇ ਕਿ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ 5 ਮਹੀਨੇ ਪਹਿਲਾਂ ਭਾਰਤੀ ਹਵਾਈ ਜਹਾਜ਼ਾਂ ਲਈ ਏਅਰ ਸਪੇਸ ਬੰਦ ਕਰ ਦਿੱਤਾ ਸੀ। ਇਸ ਏਅਰ ਸਪੇਸ ਨੂੰ ਬੰਦ ਕਰਨ ਨਾਲ ਪਾਕਿਸਤਾਨ ਨੂੰ ਹੁਣ ਤੱਕ ਲਗਪਗ 650 ਕਰੋੜ ਰੁਪਏ ਦਾ ਘਾਟਾ ਪਿਆ ਹੈ। ਲੰਘੀ ਰਾਤ ਪਾਕਿਸਤਾਨ ਵਲੋਂ ਸਾਰੀਆਂ ਭਾਰਤੀ ਏਅਰ ਲਾਈਨਾਂ ਲਈ ਏਅਰ ਸਪੇਸ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਸੀ। ਹੁਣ ਭਾਰਤੀ ਜਹਾਜ਼ ਪਾਕਿਸਤਾਨ ਹੁੰਦੇ ਹੋਏ ਯੂਰਪੀਅਨ ਦੇਸ਼, ਉਤਰੀ ਅਮਰੀਕਾ ਅਤੇ ਖਾੜੀ ਦੇਸ਼ਾਂ ਵੱਲ ਜਾ ਸਕਣਗੇ। ਇਸ ਦਾ ਸਭ ਤੋਂ ਵੱਧ ਲਾਭ ਏਅਰ ਇੰਡੀਆ ਨੂੰ ਹੋਵੇਗਾ।

RELATED ARTICLES
POPULAR POSTS