ਕਿਹਾ – ਸਦਨ ‘ਚ ਮੈਨੂੰ ਅੱਤਵਾਦੀ ਕਹਿਣਾ ਇਕ ਮਹਿਲਾ ਦੀ ਬੇਇੱਜ਼ਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਆਪਣੇ ਬਿਆਨ ‘ਤੇ ਅੱਜ ਲੋਕ ਸਭਾ ‘ਚ ਮੁਆਫ਼ੀ ਮੰਗੀ ਹੈ। ਲੋਕ ਸਭਾ ‘ਚ ਸਫ਼ਾਈ ਦਿੰਦਿਆਂ ਪ੍ਰੱਗਿਆ ਨੇ ਕਿਹਾ ਕਿ ਮੇਰੇ ਬਿਆਨ ਨਾਲ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਚਾਹੁੰਦੀ ਹਾਂ ਪਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਸੰਸਦ ‘ਚ ਦਿੱਤੇ ਗਏ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੈਂ ਮਹਾਤਮਾ ਗਾਂਧੀ ਦਾ ਸਨਮਾਨ ਕਰਦੀ ਹਾਂ। ਨਾਲ ਹੀ ਪ੍ਰੱਗਿਆ ਨੇ ਵੀ ਕਿਹਾ ਕਿ ਮੈਂ ਸਦਨ ਦਾ ਇਸ ਗੱਲ ਵੱਲ ਵੀ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਇਸੇ ਸਦਨ ਦੇ ਇੱਕ ਮੈਂਬਰ ਵਲੋਂ ਮੈਨੂੰ ਜਨਤਕ ਤੌਰ ‘ਤੇ ਅੱਤਵਾਦੀ ਕਿਹਾ ਗਿਆ, ਜੋ ਇਕ ਮਹਿਲਾ ਦੀ ਬੇਇੱਜ਼ਤੀ ਦੇ ਬਰਾਬਰ ਹੈ। ਮੇਰੇ ਖਿਲਾਫ ਤਤਕਾਲੀ ਸਰਕਾਰ ਵਲੋਂ ਰਚੀ ਸਾਜ਼ਿਸ਼ ਦੇ ਬਾਵਜੂਦ ਅਦਾਲਤ ‘ਚ ਮੇਰੇ ਵਿਰੁੱਧ ਕੋਈ ਦੋਸ਼ ਸਿੱਧ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਿਨਾਂ ਦੋਸ਼ੀ ਸਿੱਧ ਕੀਤਿਆਂ ਮੈਨੂੰ ਅੱਤਵਾਦੀ ਕਹਿਣਾ ਅਪਰਾਧ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …