12.2 C
Toronto
Wednesday, April 29, 2026
spot_img
Homeਭਾਰਤਸਿੰਘੂ ਬਾਰਡਰ 'ਤੇ 2020 ਦੀ ਆਖਰੀ ਰਾਤ

ਸਿੰਘੂ ਬਾਰਡਰ ‘ਤੇ 2020 ਦੀ ਆਖਰੀ ਰਾਤ

ਮੋਮਬੱਤੀਆਂ ਜਗ੍ਹਾ ਕੇ ਵਿਛੜੇ ਸਾਥੀਆਂ ਦਿੱਤੀਆਂ ਸ਼ਰਧਾਂਜਲੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਲਈ ਨਵੇਂ ਸਾਲ ਦੀ ਸ਼ੁਰੂਆਤ ਸਿੰਘੂ ਬਾਰਡਰ ‘ਤੇ ਹੀ ਹੋਈ। 2020 ਦੀ ਆਖਰੀ ਰਾਤ ਮੌਕੇ ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਦੇ ਕਈ ਰੰਗ ਨਜ਼ਰ ਆਏ। ਆਮ ਦਿਨਾਂ ਦੇ ਮੁਕਾਬਲੇ ਜਿੱਥੇ ਰਾਤ ਨੂੰ 10 ਵਜੇ ਸਿੰਘੂ ਬਾਰਡਰ ‘ਤੇ ਮਾਹੌਲ ਕਾਫੀ ਸ਼ਾਂਤ ਹੋ ਜਾਂਦਾ ਹੈ, ਉਥੇ ਹੀ ਲੰਘੀ ਰਾਤ ਕਿਸਾਨ ਨਾਅਰੇਬਾਜੀ ਕਰਦੇ ਰਹੇ ਅਤੇ ਖੇਤੀ ਕਾਨੂੰਨਾਂ ‘ਤੇ ਅਧਾਰਿਤ ਕਈ ਨੁੱਕੜ ਨਾਟਕ ਵੀ ਖੇਡੇ ਗਏ। ਰਾਤ 12 ਵਜਦੇ ਹੀ ਕਿਸਾਨਾਂ ਨੇ ਖੂਬ ਆਤਿਸ਼ਬਾਜ਼ੀ ਕੀਤੀ ਤੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਵੀ ਲਿਆ। ਪਟਾਕੇ ਚਲਾਉਣ ਵਾਲੇ ਨੌਜਵਾਨਾਂ ਨੂੰ ਦੂਜੇ ਕਿਸਾਨਾਂ ਨੇ ਸਮਝਾਇਆ ਕਿ ਇਹ ਸਾਲ ਸਾਡੇ ਲਈ ਜਸ਼ਨ ਮਨਾਉਣ ਦਾ ਨਹੀਂ ਬਲਕਿ ਸੰਘਰਸ਼ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਮੋਮਬੱਤੀਆਂ ਜਗ੍ਹਾ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਆਪਣੇ ਸਾਥੀਆਂ ਨੂੰ ਸ਼ਰਧਾਂਜਲੀਆਂ ਵੀ ਭੇਂਟ ਕੀਤੀਆਂ। ਇਸ ਸਭ ਤੋਂ ਬਾਅਦ ਕਿਸਾਨਾਂ ਨੇ ਆਪਣੇ ਆਲੇ-ਦੁਆਲੇ ਵਾਲੇ ਇਲਾਕੇ ਦੀ ਸਫ਼ਾਈ ਵੀ ਕੀਤੀ।

RELATED ARTICLES
POPULAR POSTS