ਨੈਸ਼ਨਲ ਬਚਤ ਸਰਟੀਫਿਕੇਟ ਤੇ ਪਬਲਿਕ ਪ੍ਰਾਈਵੇਟ ਫੰਡ ਨਾਲ ਜੁੜੇ ਨਿਯਮ ਬਦਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਨੈਸ਼ਨਲ ਬੱਚਤ ਸਰਟੀਫਿਕੇਟ ਤੇ ਪਬਲਿਕ ਪ੍ਰਾਈਵੇਟ ਫ਼ੰਡ ਨਾਲ ਜੁੜੇ ਨਿਯਮ ਬਦਲ ਦਿੱਤੇ ਹਨ। ਬਦਲੇ ਨਿਯਮਾਂ ਨਾਲ ਪਰਵਾਸੀ ਭਾਰਤੀਆਂ ਨੂੰ ਵੱਡਾ ਝਟਕਾ ਲੱਗੇਗਾ। ਨਵੇਂ ਨਿਯਮਾਂ ਤਹਿਤ ਕਿਸੇ ਵਿਅਕਤੀ ਨੂੰ ਪਰਵਾਸੀ ਭਾਰਤੀ ਦਾ ਦਰਜਾ ਮਿਲਦੇ ਹੀ ਉਸ ਦੀ ਪੀ.ਪੀ.ਐਫ. ਖਾਤਾ ਤੇ ਐਨ.ਐਸ.ਸੀ. ਬੰਦ ਹੋ ਜਾਵੇਗਾ। ਇਹ ਸੋਧ ਪੀ.ਪੀ.ਐਫ. ਯੋਜਨਾ, 1968 ਵਿਚ ਕੀਤੀ ਗਈ ਹੈ। ਇਸ ਸਬੰਧੀ ਜਾਰੀ ਅਧਿਸੂਚਨਾ ਮੁਤਾਬਕ, ‘ਪੀ.ਪੀ.ਐਫ. ਵਿਚ ਖਾਤਾ ਖੋਲ੍ਹਣ ਵਾਲਾ ਕੋਈ ਵਿਅਕਤੀ ਜੇਕਰ ਮਿਆਦ ਪੂਰੀ ਹੋਣ ਤੋਂ ਪਹਿਲਾਂ ਐਨ.ਆਰ.ਆਈ. ਬਣ ਜਾਂਦਾ ਹੈ, ਤਾਂ ਉਸ ਦਾ ਅਕਾਉਂਟ ਤਤਕਾਲ ਪ੍ਰਭਾਵ ਨਾਲ ਬੰਦ ਹੋ ਜਾਵੇਗਾ।