ਡੀਜੀਐਮਓ ਦੀ ਗੱਲਬਾਤ ਦੌਰਾਨ ਭਾਰਤ ਨੇ ਲਗਾਇਆ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ ਵਿਚਕਾਰ ਅੱਜ ਹਾਟਲਾਈਟ ‘ਤੇ ਗੱਲਬਾਤ ਹੋਈ। ਇਸ ਗੱਲਬਾਤ ਲਈ ਪਾਕਿ ਵਲੋਂ ਸੱਦਾ ਦਿੱਤਾ ਗਿਆ ਸੀ। ਪਾਕਿ ਨੇ ਭਾਰਤ ਦੇ ਡੀਜੀਐਮਓ ਲੈਫਟੀਨੈਂਟ ਜਨਰਲ ਏ.ਕੇ. ਭੱਟ ਨੂੰ ਕਿਹਾ ਕਿ ਭਾਰਤ ਕੰਟਰੋਲ ਰੇਖਾ ‘ਤੇ ਫਾਇਰਿੰਗ ਕਰ ਰਿਹਾ ਹੈ। ਇਸਦੇ ਜਵਾਬ ਵਿਚ ਭਾਰਤ ਨੇ ਕਿਹਾ ਕਿ ਪਾਕਿ ਫੌਜ ਅੱਤਵਾਦੀਆਂ ਦੀ ਘੁਸਪੈਠ ਵਿਚ ਮੱਦਦ ਕਰ ਰਹੀ ਹੈ ਅਤੇ ਭਾਰਤੀ ਫੌਜ ਉਸਦਾ ਜਵਾਬ ਦੇ ਰਹੀ ਹੈ। ਭੱਟ ਨੇ ਕਿਹਾ ਕਿ ਸਾਡੀ ਫੌਜ ਤਦ ਜਵਾਬ ਦਿੰਦੀ ਹੈ ਜਦ ਪਾਕਿ ਫੌਜ ਅੱਤਵਾਦੀਆਂ ਦੀ ਮੱਦਦ ਕਰਦੀ ਹੈ।