Breaking News
Home / ਸੰਪਾਦਕੀ / ਵੱਜ ਗਿਆ ਪੰਜਾਬ ‘ਚ ਚੋਣਾਂ ਦਾਨਗਾਰਾ

ਵੱਜ ਗਿਆ ਪੰਜਾਬ ‘ਚ ਚੋਣਾਂ ਦਾਨਗਾਰਾ

editorial6-680x365-300x161ਬੜੀਬੇਸਬਰੀਨਾਲ ਉਡੀਕ ਕਰਰਹੇ ਪੰਜਾਬਵਾਸੀਆਂ ਲਈਚੋਣਾਂ ਦਾਨਗਾਰਾ ਵੱਜ ਗਿਆ ਹੈ। ਬੁੱਧਵਾਰ ਨੂੰ ਭਾਰਤੀਚੋਣਕਮਿਸ਼ਨਵਲੋਂ ਪੰਜਾਬਸਮੇਤਪੰਜਸੂਬਿਆਂ ਦੀਆਂ ਵਿਧਾਨਸਭਾਚੋਣਾਂ ਦੀਆਂ ਤਾਰੀਕਾਂ ਦਾਐਲਾਨਕਰ ਦਿੱਤਾ ਗਿਆ। ਪੰਜਾਬ ‘ਚ ਪੂਰੇ ਇਕ ਮਹੀਨੇ ਬਾਅਦ 4 ਫਰਵਰੀ ਨੂੰ ਵੋਟਾਂ ਪੈਣਗੀਆਂ।ਵੋਟਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ। ਚੋਣਾਂ ਦਾਐਲਾਨ ਹੁੰਦਿਆਂ ਹੀ ਜਿੱਥੇ ਸਿਆਸੀ ਪਾਰਟੀਆਂ ਲਈਚੋਣਮੈਦਾਨਵਿਚ ਕੁੱਦਣ ਦਾਨਗਾਰਾ ਵੱਜ ਗਿਆ ਹੈ, ਉਥੇ ਚੋਣ ਜ਼ਾਬਤਾ ਲੱਗਣ ਦੇ ਨਾਲਪੰਜਾਬ ‘ਚ ਦੇ ਮਾਹੌਲ ਵਿਚਅਜੀਬ ਜਿਹੀ ਤਬਦੀਲੀਨਜ਼ਰ ਆਉਣ ਲੱਗੀ ਹੈ। ਸ਼ਾਇਦ ਇਹ ਪਹਿਲੀਵਾਰਹੋਵੇਗਾ ਕਿ ਪੰਜਾਬ ਦੇ ਲੋਕਾਂ ਨੇ ਚੋਣ ਜ਼ਾਬਤਾ ਲੱਗਣ ਦੀਇੰਨੀਬੇਸਬਰੀਅਤੇ ਦਿਲਚਸਪੀ ਦੇ ਨਾਲ ਉਡੀਕ ਕੀਤੀਹੋਵੇ ਅਤੇ ਚੋਣ ਜ਼ਾਬਤਾ ਲੱਗਣ ਤੋਂ ਬਾਅਦਲੋਕਾਂ ਵਿਚਰਾਹਤਮਹਿਸੂਸਕੀਤੀ ਗਈ ਹੋਵੇ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਾਰਪੰਜਾਬਵਿਧਾਨਸਭਾਚੋਣਾਂ ‘ਚ ਲੋਕਆਪਣੀਤਕਦੀਰਲਿਖਣਲਈਬੜੇ ਉਤਾਵਲੇ ਹਨ।ਪਿਛਲੇ 10 ਸਾਲਾਂ ਤੋਂ ਲਗਾਤਾਰਪੰਜਾਬਦੀ ਸੱਤਾ ‘ਤੇ ਕਾਬਜ਼ ਸ਼੍ਰੋਮਣੀਅਕਾਲੀਦਲ-ਭਾਰਤੀਜਨਤਾਪਾਰਟੀਦੀਭਾਈਵਾਲਸਰਕਾਰ ਤੋਂ ਲੋਕਭਾਰੀਨਾਰਾਜ਼ ਨਜ਼ਰ ਆ ਰਹੇ ਹਨ।ਸ਼ਾਇਦ ਸੱਤਾ ਵਿਰੋਧੀ ਰੁਝਾਨ ਦਾ ਹੀ ਇਹ ਸੰਕੇਤਹੋਵੇ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦਆਮਲੋਕਾਂ ਵਿਚ ਇਸ ਦੀਭਾਰੀਚਰਚਾ ਚੱਲੀ ਹੋਵੇ।
ਚੋਣ ਜ਼ਾਬਤਾਚੋਣਾਂ ਤੋਂ ਸਿਰਫ਼ ਇਕ ਮਹੀਨਾਪਹਿਲਾਂ ਲੱਗਣ ਸਬੰਧੀਵੀਪੰਜਾਬਦੀਆਂ ਸਿਆਸੀ ਤੇ ਲੋਕ ਸੱਥਾਂ ਵਿਚਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦੀਆਂ ਖ਼ਬਰਾਂ ਮਿਲਰਹੀਆਂ ਹਨ, ਕਿਉਂਕਿ ਸਮਝਿਆਜਾਂਦਾ ਸੀ ਕਿ ਪਹਿਲਾਂ ਪੰਜਾਬ ‘ਚ ਚੋਣਾਂ ਤੋਂ ਘੱਟੋ-ਘੱਟ ਡੇਢ ਜਾਂ ਦੋ ਮਹੀਨੇ ਪਹਿਲਾਂ ਚੋਣ ਜ਼ਾਬਤਾ ਲੱਗ ਜਾਂਦਾ ਸੀ। ਚੋਣ ਜ਼ਾਬਤਾ ਲੱਗਣ ਤੋਂ ਬਾਅਦਸਾਰਾਪ੍ਰਸ਼ਾਸਨਚੋਣਕਮਿਸ਼ਨ ਦੇ ਅਧੀਨ ਹੋ ਜਾਂਦਾ ਹੈ ਅਤੇ ਸਰਕਾਰ ਇਕ ਕਿਸਮਦੀ ਛੁੱਟੀ ‘ਤੇ ਚਲੀਜਾਂਦੀਹੈ। ਸੱਤਾਧਾਰੀ ਸਿਆਸੀ ਪਾਰਟੀਚੋਣ ਜ਼ਾਬਤੇ ਤੋਂ ਬਾਅਦਨਾ ਤਾਂ ਕੋਈ ਸਰਕਾਰੀਐਲਾਨਕਰਸਕਦੀ ਹੈ ਅਤੇ ਨਾ ਹੀ ਜਨਤਾ ਨੂੰ ਕੋਈ ਨਵੀਂ ਸਹੂਲਤ ਦੇ ਸਕਦੀਹੈ। ਇਸ ਵਾਰਚੋਣ ਜ਼ਾਬਤਾ ਘੱਟ ਸਮੇਂ ਲਈ ਲੱਗਣ ਪਿੱਛੇ ਵੀ ਇਹ ਚਰਚਾ ਹੈ ਕਿ ਇਸ ਨਾਲਪੰਜਾਬਦੀਅਕਾਲੀ-ਭਾਜਪਾਸਰਕਾਰ ਨੂੰ ਚੋਣਾਂ ਦੇ ਨੇੜੇ ਲੋਕ ਲੁਭਾਊਜ਼ਿਆਦਾਐਲਾਨਕਰਨਦਾ ਮੌਕਾ ਮਿਲਿਆਹੈ।
ਚੋਣਕਮਿਸ਼ਨ ਨੇ ਇਸ ਵਾਰਹਰ ਉਮੀਦਵਾਰ ਦੇ ਚੋਣਖਰਚੇ ‘ਤੇ ਆਪਣੀਬਾਜ਼ ਅੱਖ ਰੱਖਣ ਦਾਐਲਾਨਕੀਤਾਹੈ। ਉਂਝ ਹਰਵਾਰਚੋਣਖਰਚਿਆਂ ‘ਤੇ ਚੋਣਕਮਿਸ਼ਨਵਲੋਂ ਇਕ ਹੱਦ ਮਿੱਥੀ ਜਾਂਦੀ ਹੈ ਪਰ ਇਸ ਵਾਰਨੋਟਬੰਦੀਕਾਰਨਕਾਲੇ ਧਨ ਨੂੰ ਲੱਗੀ ਨਕੇਲ ਤੋਂ ਬਾਅਦ ਸਿਆਸੀ ਪਾਰਟੀਆਂ ਵਲੋਂ ਕੀਤੇ ਜਾਣਵਾਲੇ ਚੋਣਖਰਚੇ ਨੂੰ ਦਿਲਚਸਪੀਨਾਲ ਹੀ ਦੇਖਿਆਜਾਵੇਗਾ। ਚੋਣਕਮਿਸ਼ਨ ਨੇ ਪੰਜਾਬ ‘ਚ ਉਮੀਦਵਾਰਾਂ ਦੇ ਚੋਣਖਰਚਿਆਂ ਦੀ ਹੱਦ 28 ਲੱਖ ਰੁਪਏ ਪ੍ਰਤੀ ਉਮੀਦਵਾਰ ਮਿੱਥੀ ਹੈ। ਕੁੱਲ ਖਰਚਿਆਂ ਦੀ ਹੱਦ ਬੰਨ੍ਹਣ ਦੇ ਨਾਲ-ਨਾਲ  ਉਮੀਦਵਾਰਾਂ ਵਲੋਂ ਪਿਲਾਏ ਜਾਣਵਾਲੇ ਚਾਹ-ਪਾਣੀ, ਦਰੀਆਂ, ਫ਼ੁੱਲਾਂ ਦੇ ਹਾਰ, ਇੱਥੋਂ ਤੱਕ ਕਿ ਵੱਖ-ਵੱਖ ਮਿਠਾਈਆਂ ਦੀਆਂ ਕੀਮਤਾਂ ‘ਤੇ ਵੀਨਜ਼ਰਸਾਨੀ ਰੱਖੀ ਜਾਵੇਗੀ।
ਪੰਜਾਬ ‘ਚ ਇਸ ਵਾਰਚੋਣ ਦੰਗਲ ਬੇਹੱਦ ਦਿਲਚਸਪਰਹੇਗਾ। ਪੰਜਾਬ ਤੋਂ ਬਾਹਰਵਿਦੇਸ਼ਾਂ ‘ਚ ਰਹਿਰਹੇ ਪਰਵਾਸੀਪੰਜਾਬੀਪੰਜਾਬਵਾਸੀਆਂ ਨਾਲੋਂ ਵੀਜ਼ਿਆਦਾਦਿਲਚਸਪੀਨਾਲਪੰਜਾਬਦੀਆਂ ਚੋਣਾਂ ਨੂੰ ਦੇਖਰਹੇ ਹਨ।ਪਿਛਲੇ ਲੰਬੇ ਸਮੇਂ ਤੋਂ ਪੰਜਾਬਦੀ ਸੱਤਾ ‘ਤੇ ਕਾਂਗਰਸਅਤੇ ਅਕਾਲੀਦਲਵਿਚਾਲੇ ‘ਉਤਰ ਕਾਟੋ ਮੈਂ ਚੜ੍ਹਾਂ’ ਦੀਖੇਡਕਾਰਨਪੰਜਾਬ ਦੇ ਮਾਹੌਲ ਵਿਚਪੈਦਾ ਹੋਈਆਂ ਸਿਆਸੀ ਕਰੁਚੀਆਂ ਅਤੇ ਅਲਾਮਤਾਂ ਤੋਂ ਪਰਵਾਸੀਪੰਜਾਬੀ ਬੇਹੱਦ ਦੁਖੀ ਮਹਿਸੂਸਕਰਦੇ ਹਨ।ਪਿਛਲੇ ਇਕ ਦਹਾਕੇ ਤੋਂ ਲਗਾਤਾਰਅਕਾਲੀਦਲਦੀਸਰਕਾਰਹੋਣਕਾਰਨ ਇਸ ਵਾਰ ‘ਸੱਤਾ ਵਿਰੋਧੀ ਰੁਝਾਨ’ ਵੀਕਾਫ਼ੀਪ੍ਰਬਲਨਜ਼ਰ ਆ ਰਿਹਾ ਹੈ ਪਰਆਮਲੋਕਸਰਕਾਰਦੀਆਂ ਵਧੀਕੀਆਂ ਤੋਂ ਡਰਦੇ ਮਾਰੇ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਹੁਣ ਤੱਕ ਗੁਰੇਜ਼ ਹੀ ਕਰਦੇ ਰਹੇ ਹਨ।ਚੋਣ ਜ਼ਾਬਤਾ ਲੱਗਣ ਤੋਂ ਬਾਅਦ ਇਹ ਲੋਕ ਹੁਣ ਹੌਲੀ-ਹੌਲੀ ਆਪਣੇ ਅੰਦਰਲੇ ਗੁੱਸੇ ਤੇ ਭਾਵਨਾ ਨੂੰ ਬਾਹਰ ਕੱਢਣ ਦੀਹਿੰਮਤ ਜੁਟਾਉਣ ਲੱਗੇ ਹਨ। ਇਸ ਵਾਰਪੰਜਾਬਦੀ ਸਿਆਸੀ ਫ਼ਿਜ਼ਾਵਿਚ’ਆਮਆਦਮੀਪਾਰਟੀ’ ਇਕ ਵੱਡੀ ਧਿਰਵਜੋਂ ਉਭਰੀ ਹੋਈ ਹੈ, ਜਿਸ ਦਾਨਾਅਰਾਵੀਪੰਜਾਬ ਨੂੰ ਭ੍ਰਿਸ਼ਟਨਿਜ਼ਾਮਅਤੇ ਗੰਧਲੇ ਹੋ ਚੁੱਕੇ ਸਿਆਸੀ ਮਾਹੌਲ ਤੋਂ ਮੁਕਤ ਕਰਵਾਉਣ ਨਾਲ ਜੁੜਿਆ ਹੋਣਕਾਰਨਪਰਵਾਸੀਪੰਜਾਬੀ ਇਸ ਪਾਰਟੀ ਵੱਲ ਕਾਫ਼ੀ ਝੁਕਾਅ ਦਿਖਾਰਹੇ ਹਨ।ਪਿਛਲੇ ਸਮੇਂ ਦੌਰਾਨ ਆਮਆਦਮੀਪਾਰਟੀ ਨੂੰ ਕੈਨੇਡਾ, ਅਮਰੀਕਾ, ਇੰਗਲੈਂਡਸਮੇਤਹੋਰਨਾਂ ਮੁਲਕਾਂ ਵਿਚ ਵੱਸਦੇ ਪਰਵਾਸੀਪੰਜਾਬੀਆਂ ਵਲੋਂ ਵੀਆਰਥਿਕਮਦਦਭੇਜੀਜਾਂਦੀਰਹੀਹੈ।ਆਮਆਦਮੀਪਾਰਟੀ ਨੇ 2014 ਦੀਆਂ ਲੋਕਸਭਾਚੋਣਾਂ ਦੌਰਾਨ ਪੰਜਾਬ ‘ਚ ਦਸਤਕ ਦਿੱਤੀ ਸੀ ਅਤੇ ਇੱਥੋਂ ਹੀ ਇਸ ਪਾਰਟੀ ਨੂੰ 4 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ ਅਤੇ ਪੂਰੇ ਦੇਸ਼ ‘ਚੋਂ ਸਿਰਫ਼ਪੰਜਾਬ ਹੀ ਸੀ, ਜਿਸ ਨੇ ਆਮਆਦਮੀਪਾਰਟੀ ਨੂੰ ਲੋਕਸਭਾ ਤੱਕ ਪਹੁੰਚਾਇਆ ਸੀ। ਉਨ੍ਹਾਂ ਚੋਣਾਂ ਦੌਰਾਨ ਆਮਆਦਮੀਪਾਰਟੀ ਨੂੰ 117 ਵਿਧਾਨਸਭਾਹਲਕਿਆਂ ਵਿਚੋਂ 33 ਹਲਕਿਆਂ ਵਿਚਵੋਟਾਂ ਦਾਵਾਧਾਮਿਲਿਆ ਸੀ। ਇਸੇ ਲਈ ਹੀ ਆਮਆਦਮੀਪਾਰਟੀ ਦੇ ਕਨਵੀਨਰਅਤੇ ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲ ਕੌਮੀ ਰਾਜਨੀਤੀ ‘ਚ ਸ਼ਾਮਲਹੋਣਲਈਪੰਜਾਬ ਨੂੰ ਪ੍ਰਵੇਸ਼ ਦੁਆਰ ਵਜੋਂ ਦੇਖਰਹੇ ਹਨ। ਸੱਤਾਧਾਰੀ ਸ਼੍ਰੋਮਣੀਅਕਾਲੀਦਲਵੀਪਿਛਲੇ 10 ਸਾਲਾਂ ‘ਚ ਪੰਜਾਬਅੰਦਰਕੀਤੇ ਆਪਣੇ ਵਿਕਾਸਕਾਰਜਾਂ ਅਤੇ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਦੇ ਬਲਬੂਤੇ ਪੰਜਾਬ ‘ਚ ਹੈਟ੍ਰਿਕਮਾਰਨਲਈਪੂਰੇ ਦਮਨਾਲਦਾਅਵੇ ਕਰਰਿਹਾਹੈ। ਕਾਂਗਰਸਵੀਲਗਾਤਾਰ ਦੋ ਵਾਰ ਸੱਤਾ ‘ਚ ਰਹੇ ਅਕਾਲੀਦਲਦੀਆਂ ਨਾਕਾਮੀਆਂ ਅਤੇ ਪ੍ਰਸ਼ਾਸਨਿਕਨਿਘਾਰ ਦੇ ਮੁੱਦੇ ਚੁੱਕ ਕੇ ਸੱਤਾ ਤਬਦੀਲੀਲਈਲੋਕਾਂ ਤੋਂ ਸਹਿਯੋਗ ਦੀ ਮੰਗ ਕਰਰਹੀਹੈ। ਅਜਿਹੇ ਵਿਚਪੰਜਾਬ ‘ਚ ਇਸ ਵਾਰ ਮੁਕਾਬਲਾ ਤਿਕੋਣਾ ਹੁੰਦਾ ਨਜ਼ਰ ਆ ਰਿਹਾਹੈ।ਭਾਵੇਂਕਿ ਹੋਰ ਤੱਤੀਆਂ-ਨਰਮ ਸੁਰਾਂ ਵਾਲੀਆਂ ਸਿੱਖ ਸਿਆਸੀ ਪਾਰਟੀਆਂ ਵੀਪਹਿਲਾਂ ਵਾਂਗ ਚੋਣਾਂ ਲੜਣਦਾਆਪਣਾਰਿਕਾਰਡਕਾਇਮ ਰੱਖਣ ਲਈਹਾਜ਼ਰਹਨਪਰ ਇਸ ਵਾਰਆਮਆਦਮੀਪਾਰਟੀ ‘ਚੋਂ ਕੱਢੇ ਗਏ ਸੁੱਚਾ ਸਿੰਘ ਛੋਟੇਪੁਰ ਦੀਆਪਣਾਪੰਜਾਬਪਾਰਟੀ, ਸਾਡੀ ਸੋਚ, ਅਖੰਡਅਕਾਲੀਦਲਸਮੇਤਲਗਭਗ ਇਕ ਦਰਜਨ ਤੋਂ ਵਧੇਰੇ ਸਿਆਸੀ ਪਾਰਟੀਆਂ, ਜਿਨ੍ਹਾਂ ਵਿਚੋਂ ਕਈ ਤਾਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਹੋਂਦ ‘ਚ ਆਈਆਂ ਹਨ, ਇਸ ਵਾਰਮੈਦਾਨਵਿਚ ਕੁੱਦਣ ਦੇ ਮਨਬਣਾਰਹੀਆਂ ਹਨ।ਪੰਜਾਬਦੀਅਗਲੀਸਰਕਾਰ ਬਣਾਉਣ ‘ਚ ਇਸ ਵਾਰ ਨੌਜਵਾਨ ਅਹਿਮ ਯੋਗਦਾਨ ਪਾਉਣਗੇ।  ਕਰਜ਼ਿਆਂ, ਖੁਦਕੁਸ਼ੀਆਂ, ਸਿਆਸੀ ਗਰਦਿਸ਼, ਗੰਧਲੇ ਵਾਤਾਵਰਨ, ਟੁੱਟ ਰਹੇ ਸਮਾਜਅਤੇ ਖ਼ਤਮ ਹੋ ਰਹੀਆਰਥਿਕਤਾਵਾਲੇ ਪੰਜਾਬ ਨੂੰ ਮੁੜ ਪੈਰਾਂ ਸਿਰਖੜ੍ਹਾਕਰਨਦੀ ਆਸ ਨਾਲ ਅਸੀਂ ਵੀਪੰਜਾਬਵਾਸੀਆਂ ਤੋਂ ਆਸ ਕਰਦੇ ਹਾਂ ਕਿ ਉਹ ਇਸ ਵਾਰਪੰਜਾਬਦੀ ਹੋਂਦ, ਖੁਸ਼ਹਾਲੀ ਅਤੇ ਭਵਿੱਖ ਦੇ ਮੱਦੇਨਜ਼ਰ ਆਪਣੇ ਵੋਟਦੀ ਜ਼ਿੰਮੇਵਾਰੀ ਨੂੰ ਜ਼ਿਆਦਾ ਸੁਚੇਤ ਅਤੇ ਸੁਹਿਰਦ ਹੋ ਕੇ ਨਿਭਾਉਣਗੇ।

Check Also

ਭਾਰਤ ਵਿਚ ਵਧ ਰਹੀ ਪਾਣੀ ਦੀ ਸਮੱਸਿਆ

ਭਾਰਤ ਸਾਹਮਣੇ ਦੋ ਅਤਿ ਗੰਭੀਰ ਸਮੱਸਿਆਵਾਂ ਖੜ੍ਹੀਆਂ ਹਨ, ਪਹਿਲੀ ਹੈ ਲਗਾਤਾਰ ਵਧਦੀ ਹੋਈ ਆਬਾਦੀ ਅਤੇ …