Breaking News
Home / ਸੰਪਾਦਕੀ / ਸੜਕ ਹਾਦਸਿਆਂ ‘ਚ ਬੱਚਿਆਂ ਦੀ ਮੌਤ ਦਰ ਹੈ ਭਾਰਤਲਈਚਿੰਤਾਦਾਵਿਸ਼ਾ

ਸੜਕ ਹਾਦਸਿਆਂ ‘ਚ ਬੱਚਿਆਂ ਦੀ ਮੌਤ ਦਰ ਹੈ ਭਾਰਤਲਈਚਿੰਤਾਦਾਵਿਸ਼ਾ

ਵਿਸ਼ਵਸਿਹਤਸੰਸਥਾਵਲੋਂ ਜਾਰੀਕੀਤੀ ਗਈ ਇਕ ਤਾਜ਼ਾਰਿਪੋਰਟਮੁਤਾਬਕਦੁਨੀਆਭਰਵਿਚਸੜਕਾਂ ‘ਤੇ ਹਰਸਾਲ 12 ਲੱਖ ਤੋਂ ਜ਼ਿਆਦਾਲੋਕ ਮੌਤ ਦਾਸ਼ਿਕਾਰ ਹੁੰਦੇ ਹਨ, ਉੱਥੇ ਸੜਕਹਾਦਸਿਆਂ ‘ਚ ਜਾਨ ਗਵਾਉਣਵਾਲੇ ਬੱਚਿਆਂ ਸਬੰਧੀਅੰਕੜੇ ਵੀਹੈਰਾਨੀਜਨਕਹਨ।ਰਿਪੋਰਟਅਨੁਸਾਰਸਾਲ 2016 ਵਿਚ ਇਕੱਲੇ ਭਾਰਤਭਰ ‘ਚ 10 ਹਜ਼ਾਰ ਤੋਂ ਵੀਜ਼ਿਆਦਾ ਬੱਚਿਆਂ ਨੇ ਆਪਣੀਜਾਨ ਗਵਾ ਦਿੱਤੀ, ਜਿਨ੍ਹਾਂ ਵਿਚ 5 ਸਾਲ ਤੋਂ 14 ਸਾਲ ਦੇ ਬੱਚੇ ਸ਼ਾਮਲਸਨ।ਰਿਪੋਰਟਅਨੁਸਾਰ ਇਸ ਉਮਰਵਰਗ ਦੇ ਬੱਚੇ ਹੀ ਸੜਕਹਾਦਸਿਆਂ ਦਾਜ਼ਿਆਦਾਸ਼ਿਕਾਰ ਹੁੰਦੇ ਹਨ।
ਬੱਚੇ ਕਿਸੇ ਵੀਦੇਸ਼ਦਾ ਭਵਿੱਖ ਮੰਨੇ ਜਾਂਦੇ ਹਨਅਤੇ ਜਿਸ ਦੇਸ਼ ਨੂੰ ਆਪਣਾ ਭਵਿੱਖ ਬਚਾਉਣ ਦੀਚਿੰਤਾਨਾਹੋਵੇ, ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ?ਜਦੋਂ ਵੀਭਾਰਤ ਦੇ ਕਿਸੇ ਸੂਬੇ ਜਾਂ ਪੰਜਾਬਅੰਦਰ ਕਿਸੇ ਸੜਕਹਾਦਸੇ ਵਿਚਸਕੂਲੀ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹਨ ਤਾਂ ਸਰਕਾਰਾਂ ਤੇ ਪ੍ਰਸ਼ਾਸਨ ਜਾਂਚ-ਪੜਤਾਲ, ਮ੍ਰਿਤਕਾਂ ਨੂੰ ਮੁਆਵਜ਼ਿਆਂ ਤੇ ਜ਼ਖ਼ਮੀਆਂ ਦਾਇਲਾਜ ਮੁਫ਼ਤ ਕਰਵਾਉਣ ਦੇ ਐਲਾਨਾਂ ਦੇ ਨਾਲ ਹੀ ਆਪਣੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋ ਜਾਂਦੇ ਹਨ।
ਭਾਰਤ ‘ਚ ਸਕੂਲੀ ਬੱਚਿਆਂ ਨਾਲਵਾਪਰਦੇ ਸੜਕਹਾਦਸਿਆਂ ਨੂੰ ਗੰਭੀਰਤਾਨਾਲਲੈਂਦਿਆਂ ਭਾਵੇਂਕਿ ਸੁਪਰੀਮ ਕੋਰਟਅਤੇ ਪੰਜਾਬ ਤੇ ਹਰਿਆਣਾਹਾਈਕੋਰਟਵੀਸਮੇਂ-ਸਮੇਂ ਆਦੇਸ਼ਜਾਰੀਕਰਦੇ ਰਹੇ ਹਨ, ਪਰਸਰਕਾਰਾਂ, ਪ੍ਰਸ਼ਾਸਨ, ਸਕੂਲਪ੍ਰਬੰਧਕਅਤੇ ਬੱਚਿਆਂ ਦੇ ਮਾਪਿਆਂ ਦੇ ਅਵੇਸਲੇਪਨਕਾਰਨ ਇਹ ਆਦੇਸ਼ਪੂਰੀਤਰ੍ਹਾਂ ਅਮਲਵਿਚਨਹੀਂ ਆ ਸਕੇ। ਭਾਵੇਂਕਿ ਸਾਡੇ ਕੈਨੇਡਾਵਿਚ ਬੱਚਿਆਂ ਦੇ ਸੜਕਸਫ਼ਰਦੀ ਸੁਰੱਖਿਆ ਲਈਸੜਕ ਸੁਰੱਖਿਆ ਨਿਯਮ ਬੇਹੱਦ ਸਖ਼ਤਹਨਪਰਭਾਰਤਵਿਚਵੀਕਾਨੂੰਨਾਂ ਪੱਖੋਂ ਕੋਈ ਕਮੀਨਹੀਂ ਹੈ।ਕਮੀ ਹੈ ਸਿਰਫ਼ ਇੱਛਾ-ਸ਼ਕਤੀ ਦੀ।ਪੰਜਾਬ ਤੇ ਹਰਿਆਣਾਹਾਈਕੋਰਟ ਦੇ ਹੁਕਮਾਂ ‘ਤੇ ਪੰਜਾਬਟਰਾਂਸਪੋਰਟਵਿਭਾਗ ਦੀ’ਸੇਫ਼ਸਕੂਲਵਾਹਨਸਕੀਮ’ਬਣੀ ਹੋਈ ਹੈ, ਪਰ ਇਸ ਦੇ ਨਿਯਮਸਿਰਫ਼ ਕਾਗਜ਼ਾਂ ਤੱਕ ਹੀ ਸੀਮਤਹਨ।ਪਰਭਾਰਤਵਿਚ 30-30 ਸਾਲ ਪੁਰਾਣੀਆਂ ਬੱਸਾਂ ਰਜਿਸਟ੍ਰੇਸ਼ਨਖ਼ਤਮਹੋਣ ਤੋਂ ਬਾਅਦਵੀਸਕੂਲੀ ਬੱਚਿਆਂ ਨੂੰ ਢੋਣ’ਤੇ ਲਾ ਦਿੱਤੀਆਂ ਜਾਂਦੀਆਂ ਹਨ, ਉਹ ਟਰਾਂਸਪੋਰਟਵਿਭਾਗ ਨੂੰ ਨਜ਼ਰਨਹੀਂ ਆਉਂਦੀਆਂ? ਮਿਆਦ ਪੁਗਾ ਚੁੱਕੇ ਵਾਹਨਾਂ ਦੀ ਗੱਲ ਤਾਂ ਦੂਰਭਾਰਤਅਤੇ ਇੱਥੋਂ ਤੱਕ ਕਿ ਪੰਜਾਬਵਿਚਦੇਸੀ ਜੁਗਾੜ ਲਗਾ ਕੇ ਤਿਆਰਕੀਤੇ ਜਾਂਦੇ ‘ਘੜੁੱਕੇ’ (ਪੀਟਰਰੇਹੜੇ), ਕਿਸੇ ਪੱਖੋਂ ਵੀਸਵਾਰੀਲਈ ਸੁਰੱਖਿਅਤ ਨਾਹੋਣ ਦੇ ਬਾਵਜੂਦਸਕੂਲੀ ਬੱਚਿਆਂ ਨੂੰ ਢੋਅਰਹੇ ਹਨ। ਇਸ ਪਾਸੇ ਕਿਸੇ ਸਰਕਾਰਦਾਧਿਆਨਨਹੀਂ ਜਾਂਦਾ।ਸ਼ਾਇਦਭਾਰਤਵਿਚਸਭ ਤੋਂ ਫਜ਼ੂਲਕੰਮਸਕੂਲੀ ਬੱਚਿਆਂ ਦੀ ਢੋਆ-ਢੁਆਈ ਨੂੰ ਹੀ ਸਮਝਿਆਜਾਂਦਾ ਹੈ, ਜਿਸ ਕਰਕੇ ਹਰਪਾਸਿਓਂ ਕੰਡਮ ਹੋਏ ਵਾਹਨਾਂ ਨੂੰ ਸਕੂਲੀ ਬੱਚਿਆਂ ਦੀ ਢੋਆ-ਢੁਆਈ ਲਈਲਗਾ ਦਿੱਤਾ ਜਾਂਦਾਹੈ।
ਨਵੰਬਰ 2013 ‘ਚ ਪੰਜਾਬ ਤੇ ਹਰਿਆਣਾਹਾਈਕੋਰਟਵਲੋਂ ਸਕੂਲੀ ਬੱਚਿਆਂ ਨੂੰ ਲਿਜਾਉਣ ਵਾਲੇ ਆਵਾਜਾਈਸਾਧਨਾਂ ਸਬੰਧੀਆਦੇਸ਼ਜਾਰੀਕਰਨ ਦੇ ਬਾਵਜੂਦ ਅਜੇ ਤੱਕ ਪੰਜਾਬ ਦੇ 70 ਫ਼ੀਸਦੀਸਕੂਲਾਂ ਵਿਚਇਨ੍ਹਾਂ ਨਿਯਮਾਂ ਦਾ ਇਕ ਫ਼ੀਸਦੀਵੀਪਾਲਣਨਹੀਂ ਹੋ ਸਕਿਆ। ਪੁਲਿਸ ਤੇ ਸਿਵਲਪ੍ਰਸ਼ਾਸਨਵਿਚ ਸਿਆਸੀ ਦਖ਼ਲਅੰਦਾਜ਼ੀਕਾਰਨ ਬਹੁਤੇ ਸਕੂਲਾਂ ਦੀਆਂ ਬੱਸਾਂ ਬਿਨ੍ਹਾਂ ਪਰਮਿਟ, ਬਿਨ੍ਹਾਂ ਕਾਗਜ਼ਾਂ ਦੇ ਆਪਣੇ ਹਲਕੇ ਦੇ ਸਿਆਸੀ ਆਗੂਆਂ ਦੇ ਆਸ਼ੀਰਵਾਦਨਾਲਬੇਰੋਕਸੜਕਾਂ ‘ਤੇ ਦੌੜ ਰਹੀਆਂ ਹਨ।ਮਿਸਾਲਵਜੋਂ ਇਕੱਲੇ ਜਲੰਧਰ ‘ਚ ਇਕ ਸਾਲਦੀ ਜਾਂਚ-ਪੜਤਾਲ ਤੋਂ ਬਾਅਦਵੀ 1500 ਬੱਸਾਂ ਵਿਚੋਂ ਸਿਰਫ਼ 15-20 ਸਕੂਲੀ ਬੱਸਾਂ ਹੀ ਸੁਰੱਖਿਅਤ ਪਾਈਆਂ ਗਈਆਂ। ਸਕੂਲੀ ਬੱਸਾਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈਪਿਛਲੇ ਸਾਲਫਰਵਰੀਮਹੀਨੇ ਜਲੰਧਰ ਦੇ ਡਿਪਟੀਕਮਿਸ਼ਨਰਵਲੋਂ ਬੁਲਾਈ ਗਈ ਮੀਟਿੰਗ ਵਿਚ 340 ਨਿੱਜੀ ਸਕੂਲਾਂ ਵਿਚੋਂ 300 ਦੇ ਲਗਭਗ ਗੈਰਹਾਜ਼ਰਰਹੇ। ਲੁਧਿਆਣਾ ਸ਼ਹਿਰਵਿਚ 40 ਫ਼ੀਸਦੀਸਕੂਲੀ ਬੱਸਾਂ ਬੱਚਿਆਂ ਨੂੰ ਅਸੁਰੱਖਿਅਤ ਸਫ਼ਰਕਰਵਾਰਹੀਆਂ ਹਨ।ਪੰਜਾਬ ਦੇ ਬਹੁਤ ਸਾਰੇ ਨਿੱਜੀ ਸਕੂਲਮਾਲਕ ਜਾਂ ਸਕੂਲੀ ਬੱਸਾਂ ਦੇ ਠੇਕੇਦਾਰ ਦਿੱਲੀ ਜਾਂ ਜੰਮੂ-ਕਸ਼ਮੀਰ ਤੋਂ ਮਿਆਦ ਪੁਗਾ ਚੁੱਕੀਆਂ ਬੱਸਾਂ ਕਬਾੜਵਿਚੋਂ ਖਰੀਦ ਕੇ ਆਸਾਨੀਨਾਲਪੰਜਾਬਦੀਆਂ ਸੜਕਾਂ ‘ਤੇ ਦੌੜਾ ਸਕਦੇ ਹਨ।ਭ੍ਰਿਸ਼ਟਾਚਾਰਦਾਕ੍ਰਿਸ਼ਮਾ ਹੈ ਕਿ ਪੰਜਾਬ ‘ਚ ਜਿਹੜੇ ਵਾਹਨਸੜਕਹਾਦਸਿਆਂ ‘ਚ ਬਿਲਕੁਲ ਨਕਾਰਾ ਹੋ ਜਾਂਦੇ ਹਨ, ਉਨ੍ਹਾਂ ਦੀਆਂ ਆਰ.ਸੀਜ਼ ਮਿਆਦ ਪੁਗਾ ਚੁੱਕੀਆਂ ਸਕੂਲੀ ਬੱਸਾਂ ਨਾਲਆਸਾਨੀਨਾਲਲਗਾਲਈਆਂ ਜਾਂਦੀਆਂ ਹਨ। ਸੱਤਾਧਾਰੀ ਪਾਰਟੀਆਂ ਦੀਆਂ ਸਿਆਸੀ ਰੈਲੀਆਂ ‘ਤੇ ਸਕੂਲੀ ਬੱਸਾਂ ਵਗਾਰਾਂ ਵਿਚਭੇਜਣ ਦੇ ਬਦਲੇ ‘ਸੇਫਸਕੂਲਵਾਹਨਸਕੀਮ’ ਦੇ ਨਿਯਮਾਂ ਨੂੰ ਦਾਅ’ਤੇ ਲਗਾਉਣ ਦੀਪੂਰੀ ਖੁੱਲ੍ਹ ਦੇ ਦਿੱਤੀ ਜਾਂਦੀਹੈ।
ਜਿੱਥੋਂ ਤੱਕ ਸੜਕਹਾਦਸਿਆਂ ਦਾਸਵਾਲ ਹੈ, ਭਾਰਤਵਿਚ ਦੁਨੀਆ ਦੇ ਸਿਰਫ ਇਕ ਫ਼ੀਸਦੀਵਾਹਨਹੋਣ ਦੇ ਬਾਵਜੂਦਸੜਕਹਾਦਸੇ ਦੁਨੀਆ ਦਾਦਸਫ਼ੀਸਦੀ ਹੁੰਦੇ ਹਨ। ਇੱਥੋਂ ਹੀ ਭਾਰਤ ਦੇ ਸੜਕ ਸੁਰੱਖਿਆ ਪ੍ਰਤੀਕਾਇਦੇ-ਕਾਨੂੰਨਾਂ ਦੀ ਗੰਭੀਰਤਾਦਾਪਤਾ ਲੱਗ ਜਾਂਦਾਹੈ।ਭਾਰਤਵਿਚ ਇਸ ਵੇਲੇ ਸੜਕਹਾਦਸੇ ਕਿਸੇ ਮਹਾਂਮਾਰੀ ਤੋਂ ਘੱਟ ਨੁਕਸਾਨ ਨਹੀਂ ਕਰਰਹੇ। ਅੱਜ ਅੱਤਵਾਦ ਨੂੰ ਵਿਸ਼ਵ ‘ਚ ਮਨੁੱਖਤਾ ਦਾਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾ ਰਿਹਾ ਹੈ, ਪਰਅੰਕੜਿਆਂ ‘ਤੇ ਝਾਤਮਾਰੀਏ ਤਾਂ ਭਾਰਤਵਿਚ ਇਸ ਵੇਲੇ ਸੜਕਹਾਦਸਿਆਂ ਵਿਚਮਰਨਵਾਲਿਆਂ ਦੀਗਿਣਤੀ ਅੱਤਵਾਦੀ ਹਿੰਸਾ ਵਿਚਮਰਨਵਾਲਿਆਂ ਨਾਲੋਂ 20 ਫ਼ੀਸਦੀਜ਼ਿਆਦਾਹੈ।ਭਾਰਤ ‘ਚ ਸੜਕਹਾਦਸਿਆਂ ਸਬੰਧੀ ਇਕ ਤਾਜ਼ਾਰਿਪੋਰਟ ਅਨੁਸਾਰ ਹਰਸਾਲਪੰਜ ਲੱਖ ਸੜਕਹਾਦਸੇ ਇਕੱਲੇ ਭਾਰਤ ‘ਚ ਵਾਪਰਦੇ ਹਨਜਿਨ੍ਹਾਂ ‘ਚ 1.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਭਾਰਤ ‘ਚ ਲਗਭਗ 30 ਫ਼ੀਸਦੀਨਕਲੀਲਾਇਸੰਸਾਂ ਦੀਵਰਤੋਂ ਹੋ ਰਹੀ ਹੈ। ਸੜਕਹਾਦਸਿਆਂ ਕਾਰਨਸਾਲਾਨਾ 55 ਤੋਂ 65 ਹਜ਼ਾਰਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਪਰ ਇਸ ਸਭ ਦੇ ਬਾਵਜੂਦਸਰਕਾਰਾਂ ਸੜਕਹਾਦਸੇ ਰੋਕਣਲਈ ਗੰਭੀਰਨਹੀਂ ਹਨ। ਵੱਖ-ਵੱਖ ਅਧਿਐਨਾਂ ਅਨੁਸਾਰ ਵੱਧ ਰਹੇ ਸੜਕਹਾਦਸਿਆਂ ਦਾ ਮੁੱਖ ਕਾਰਨ ਗੱਡੀਆਂ ਦੀ ਵੱਧ ਰਹੀਗਿਣਤੀ, ਤੇਜ਼ ਰਫ਼ਤਾਰ, ਗੈਰਮਿਆਰੀਸੜਕਾਂ, ਅਣਗਹਿਲੀਅਤੇ ਮੋਬਾਈਲਫ਼ੋਨਾਂ ਦੀਵਰਤੋਂ ਹੈ। 70 ਫ਼ੀਸਦੀਸੜਕਹਾਦਸੇ ਡਰਾਈਵਰਾਂ ਦੀ ਗਲਤੀਕਾਰਨਵਾਪਰਦੇ ਹਨ, 60 ਫ਼ੀਸਦੀਹਾਦਸਿਆਂ ਦਾਕਾਰਨ ਗੱਡੀ ਨੂੰ ਲੋੜੋਂ ਵੱਧ ਭਜਾਉਣਾ, 38 ਫ਼ੀਸਦੀਕਾਰਨਡਰਾਈਵਰਵਲੋਂ ਨਸ਼ਾਕੀਤਾਹੋਣਾਅਤੇ 40 ਫ਼ੀਸਦੀਹਾਦਸੇ ਸੜਕਾਂ ਦੀਠੀਕਬਣਤਰਨਾਹੋਣਕਾਰਨਵਾਪਰਦੇ ਹਨ।ਵਿਸ਼ਵਸਿਹਤਸੰਸਥਾਦੀਸੜਕਹਾਦਸਿਆਂ ਪ੍ਰਤੀਤਾਜ਼ਾ ਕੌਮਾਂਤਰੀ ਰਿਪੋਰਟ ਤੋਂ ਜਿੱਥੇ ਪੂਰੇ ਸੰਸਾਰਭਾਈਚਾਰੇ ਨੂੰ ਇਕ ਅਪ੍ਰਤੱਖ ਅੱਤਵਾਦ ਦੇ ਰੂਪਵਿਚ ਮਨੁੱਖਤਾ ਦਾਘਾਣਕਰਰਹੇ ਸੜਕਹਾਦਸਿਆਂ ਪ੍ਰਤੀਚਿੰਤਤਅਤੇ ਸੁਚੇਤ ਹੋਣਦੀਲੋੜ ਹੈ, ਉਥੇ ਸੜਕਹਾਦਸਿਆਂ ਦੇ ਮਾਮਲਿਆਂ ‘ਚ ਬੁਰੀ ਸਥਿਤੀਵਾਲੇ ਭਾਰਤਵਰਗੇ ਦੇਸ਼ਾਂ ਅਤੇ ਸੜਕਹਾਦਸਿਆਂ ਵਿਚ ਬੱਚਿਆਂ ਦੀ ਮੌਤ ਦਰ ਦੇ ਵਾਧੇ ਵਾਲੇ ਦੇਸ਼ਾਂ ਨੂੰ ਇਸ ਪ੍ਰਤੀ ਫੌਰੀ ਗੰਭੀਰਹੋਣਾਪਵੇਗਾ ਅਤੇ ਆਪਣੇ ਦੇਸ਼ ਦੇ ਭਵਿੱਖ ਨੂੰ ਸੰਭਾਲਣਲਈਵਧੇਰੇ ਸੰਵੇਦਨਸ਼ੀਲ, ਮਨੁੱਖਤਾਵਾਦੀ ਅਤੇ ਕਾਨੂੰਨ-ਯਾਫ਼ਤਾਬਣਨਾਪਵੇਗਾ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …