Home / ਸੰਪਾਦਕੀ / ਅੱਤਵਾਦ ਖ਼ਿਲਾਫ਼ ਪਾਕਿਸਤਾਨ ਦੀ ਅਸਫਲਤਾ

ਅੱਤਵਾਦ ਖ਼ਿਲਾਫ਼ ਪਾਕਿਸਤਾਨ ਦੀ ਅਸਫਲਤਾ

ਹੁਣੇ ਹੁਣੇ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣਵਾਲੀ 30 ਕਰੋੜਡਾਲਰਦੀ ਵਿੱਤੀ ਫ਼ੌਜੀ ਮਦਦ ਇਸ ਕਰਕੇ ਰੋਕ ਦਿੱਤੀ ਹੈ ਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ਕਾਰਵਾਈਕਰਨ ‘ਚ ਅਸਫਲਸਾਬਤ ਹੋਇਆ ਹੈ।ਪਿਛਲੇ ਦਿਨੀਂ ਪੈਂਟਾਗਨ ਦੇ ਬੁਲਾਰੇ ਲੈਫਟੀਨੈਂਟਕਰਨਲਕੋਨੀ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਹੱਕਾਨੀ ਨੈੱਟਵਰਕ, ਤਾਲਿਬਾਨ ਤੇ ਲਸ਼ਕਰ-ਏ-ਤਇਬਾਖ਼ਿਲਾਫ਼’ਫ਼ੈਸਲਾਕੁਨਕਾਰਵਾਈ’ਕਰਨ ‘ਚ ਨਾਕਾਮਰਿਹਾ ਹੈ ਅਤੇ ਨਾ ਹੀ ਉਸ ਨੇ ਅਮਰੀਕੀਰਾਸ਼ਟਰਪਤੀਡੋਨਾਲਡਟਰੰਪਦੀ ਅੱਤਵਾਦ ਖ਼ਿਲਾਫ਼ਨਵੀਂ ਦੱਖਣ ਏਸ਼ੀਆਨੀਤੀਤਹਿਤ ਕੋਈ ਸਹਿਯੋਗ ਦਿੱਤਾ ਹੈ। ਅਮਰੀਕਾਦਾਕਹਿਣਾ ਹੈ ਕਿ ਅਸੀਂ ਲਗਾਤਾਰਪਾਕਿਸਤਾਨ’ਤੇ ਦਬਾਅਬਣਾਉਂਦੇ ਰਹੇ ਹਾਂ ਕਿ ਉਹ ਆਪਣੇ ਦੇਸ਼ ‘ਚ ਸਰਗਰਮ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ਸਖ਼ਤਕਾਰਵਾਈਕਰੇ ਪਰਪਾਕਿਸਤਾਨ ਅਜਿਹਾ ਕਰਨ ‘ਚ ਅਸਫਲਰਿਹਾ ਹੈ।
ਉਪਰੰਤ ਪਾਕਿਸਤਾਨ ਦੌਰੇ ‘ਤੇ ਪਹੁੰਚੇ ਅਮਰੀਕਾ ਦੇ ਵਿਦੇਸ਼ਮੰਤਰੀਮਾਈਕ ਪੋਂਪੀਓ ਨੇ ਵੀਰਾਸ਼ਟਰਪਤੀਡੋਨਾਲਡਟਰੰਪ ਦੇ ਪ੍ਰਸ਼ਾਸਨਵਲੋਂ ਪਾਕਿਸਤਾਨ ਨੂੰ ਦਿੱਤੀ ਜਾਣਵਾਲੀ 30 ਕਰੋੜਡਾਲਰਦੀ ਫ਼ੌਜੀ ਮਦਦ ਨੂੰ ਰੋਕਣ ਦੇ ਫ਼ੈਸਲੇ ਨੂੰ ਸਹੀ ਦੱਸਦਿਆਂ ਕਿਹਾ ਹੈ ਕਿ ਪਾਕਿਸਤਾਨਆਪਣੀਆਂ ਸਰਹੱਦਾਂ ਅੰਦਰ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈਕਰਨ ‘ਚ ਅਸਫਲਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕੀਰਾਸ਼ਟਰਪਤੀਟਰੰਪਵੀਦੋਸ਼ਲਗਾਉਂਦੇ ਰਹੇ ਹਨ ਕਿ ਪਾਕਿਸਤਾਨ ਨੇ ਅਮਰੀਕਾਦੀ ਅੱਤਵਾਦ ਖ਼ਿਲਾਫ਼ਮਦਦਕਰਨ ਦੇ ਨਾਂਅ’ਤੇ ਅਰਬਾਂ ਡਾਲਰਲੈ ਕੇ ਵੀਹਮੇਸ਼ਾਸਾਨੂੰ ਧੋਖਾ ਦਿੱਤਾ ਹੈ। ਹਾਲਾਂਕਿਅਮਰੀਕੀਵਿਦੇਸ਼ਮੰਤਰੀ ਦੇ ਦੌਰੇ ਮੌਕੇ ਪਾਕਿਸਤਾਨ ਨੇ ਅਮਰੀਕਾ ਤੋਂ ਭਾਰਤਨਾਲਤਣਾਅ ਘੱਟ ਕਰਨਲਈਮਦਦ ਮੰਗਦਿਆਂ ਕਿਹਾ ਕਿ ਉਹ ਆਪਣੀਪੂਰਬੀ ਸਰਹੱਦ ਨਾਲ ਲੱਗਦੇ ਭਾਰਤਅਤੇ ਪੱਛਮੀ ਸਰਹੱਦ ਨਾਲ ਲੱਗਦੇ ਅਫ਼ਗਾਨਿਸਤਾਨਨਾਲਸ਼ਾਂਤੀ ਚਾਹੁੰਦਾ ਹੈ। ਪਾਕਿਵਿਦੇਸ਼ਮੰਤਰੀਸ਼ਾਹਮਹਿਮੂਦਕੁਰੈਸ਼ੀ ਨੇ ਆਪਣੇ ਅਮਰੀਕੀਹਮਰੁਤਬਾਮਾਈਕ ਪੋਂਪੀਓ ਨੂੰ ਕਿਹਾ ਕਿ ਜੇਕਰਕੰਟਰੋਲਰੇਖਾ’ਤੇ ਜੰਗਬੰਦੀਦੀਉਲੰਘਣਾਕਾਰਨਲੋਕਪ੍ਰਭਾਵਿਤ ਹੁੰਦੇ ਰਹਿਣਗੇ ਤਾਂ ਪੂਰਬੀ ਸਰਹੱਦ ‘ਤੇ ਸ਼ਾਂਤੀਸਥਾਪਤਕਰਨ ‘ਚ ਸਾਡੀ ਕੌਣ ਮਦਦਕਰੇਗਾ?
ਇਸ ਤੋਂ ਪਹਿਲਾਂ ਵੀਅਮਰੀਕਾ ਨੇ ਇਸ ਸਾਲਜਨਵਰੀ ‘ਚ ਪਾਕਿਸਤਾਨ ਨੂੰ ਮਿਲਣਵਾਲੀ 115 ਕਰੋੜਡਾਲਰਦੀ ਸੁਰੱਖਿਆ ਮਦਦਮੁਲਤਵੀਕਰ ਦਿੱਤੀ ਸੀ। ਹਾਲਾਂਕਿਅਮਰੀਕੀ ਰੱਖਿਆ ਵਿਭਾਗ ਵਲੋਂ ਪਾਕਿਸਤਾਨ ਨੂੰ ਦਿੱਤੀ ਜਾਣਵਾਲੀ ਵਿੱਤੀ ਮਦਦਰੋਕਣ ਦੇ ਫ਼ੈਸਲੇ ਨੂੰ ਅਮਰੀਕੀਸੰਸਦ ਨੇ ਅਜੇ ਪ੍ਰਵਾਨਗੀਨਹੀਂ ਦਿੱਤੀ ਪਰਅਮਰੀਕਾਵਲੋਂ ਪਾਕਿਸਤਾਨ ਨੂੰ ਦਿੱਤੀ ਜਾਣਵਾਲੀ ਫ਼ੌਜੀ ਮਦਦ ਨੂੰ ‘ਅੱਤਵਾਦ ਖ਼ਿਲਾਫ਼ ਢੁੱਕਵੀਂ ਕਾਰਵਾਈ ‘ਚ ਅਸਫਲਕਰਾਰ’ ਦੇ ਕੇ ਰੋਕਣਾ ਵੱਡੀ ਅਹਿਮੀਅਤ ਰੱਖਦਾ ਹੈ।
ਪਾਕਿਸਤਾਨਹਮੇਸ਼ਾ ਹੀ ਅੱਤਵਾਦ ਦੇ ਮਸਲੇ ‘ਤੇ ਆਪਣੀਕਮਜ਼ੋਰ ਇੱਛਾ-ਸ਼ਕਤੀ ਅਤੇ ਦੋਗਲੇਪਨਕਾਰਨ ਕੌਮਾਂਤਰੀ ਭਾਈਚਾਰੇ ਦੀ ਨੁਕਤਾਚੀਨੀ ਦਾਕਾਰਨਬਣਦਾਰਿਹਾ ਹੈ। ਜਿੱਥੋਂ ਤੱਕ ਅੱਤਵਾਦ ਦਾਸਬੰਧ ਹੈ, ਪਾਕਿਸਤਾਨਪਿਛਲੀ ਪੌਣੀ ਸਦੀ ਤੋਂ ਲਗਾਤਾਰ ਉੱਤਰੀ ਏਸ਼ੀਆਵਿਚਅਸਥਿਰਤਾਅਤੇ ਅਸ਼ਾਂਤੀਪੈਦਾਕਰਨਲਈ ਅਖੌਤੀ ‘ਜੇਹਾਦ’ਦੀਪਨੀਰੀਤਿਆਰਕਰਰਿਹਾਹੈ। ਦੁਨੀਆ ਦੀਆਰਥਿਕਸ਼ਕਤੀਅਮਰੀਕਾ ਨੂੰ ਵੀਪਾਕਿਸਤਾਨਦੀਧਰਤੀ ਤੋਂ ਚੱਲਦੇ ਅੱਤਵਾਦੀ ਨੈਟਵਰਕ ਨੇ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।ਆਪਣੇ ਪੈਦਾਕੀਤੇ ਜਿੰਨ ਨੇ ਹੁਣ ਜਦੋਂ ਪਾਕਿਸਤਾਨ ਨੂੰ ਹੀ ਖਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਦੀਰਾਜਨੀਤਕਅਗਵਾਈ ਨੂੰ ਇਸ ਗੱਲ ਦੀ ਸੋਝੀ ਆਉਣੀ ਸ਼ੁਰੂ ਹੋ ਗਈ ਕਿ ਪਾਕਿਸਤਾਨਲਈਭਾਰਤ ਜਾਂ ਹੋਰ ਗੁਆਂਢੀ ਦੇਸ਼ਨਹੀਂ, ਸਗੋਂ ‘ਅੱਤਵਾਦ’ ਸਭ ਤੋਂ ਵੱਡਾ ਖ਼ਤਰਾਹੈ। ਬੇਸ਼ੱਕ ਉਹ ਰਵਾਇਤੀਅਤੇ ਕੂਟਨੀਤਕਮਜਬੂਰੀਆਂ ਕਰਕੇ ਇਸ ਗੱਲ ਨੂੰ ਸ਼ਰ੍ਹੇਆਮਮੰਨੇ ਜਾਂ ਨਾਮੰਨੇ।ਪਾਕਿਸਤਾਨ ‘ਚ ਹੁਣ ਤੱਕ ਅੱਤਵਾਦ ਕਾਰਨ 50 ਹਜ਼ਾਰ ਤੋਂ ਵੱਧ ਲੋਕਮਾਰੇ ਜਾ ਚੁੱਕੇ ਹਨਅਤੇ 100 ਅਰਬ ਤੋਂ ਵੱਧ ਅਮਰੀਕੀਡਾਲਰਦਾਦੇਸ਼ ਨੂੰ ਨੁਕਸਾਨ ਹੋ ਚੁੱਕਾ ਹੈ।ਅਵਾਮ ਨਿੱਤ ਦਿਨਦੀ ਹਿੰਸਾ ਅਤੇ ਸ਼ਰ੍ਹੀਅਤ ਦੇ ਨਾਂਅ’ਤੇ ਜ਼ੁਲਮਗੀਰੀ ਤੋਂ ਤੰਗ ਆ ਚੁੱਕੀ ਹੈ।ਪਾਕਿਸਤਾਨਦੀ 18 ਕਰੋੜਆਵਾਮਵਿਚੋਂ ਬਹੁਗਿਣਤੀ ਵਿਚਾਰਧਾਰਾ ਕਿਸੇ ਗੁਆਂਢੀ ਦੇਸ਼ਨਾਲਪਿਤਰੀ ਦੁਸ਼ਮਣੀਆਂ ਪਾਲਣਦੀ ਥਾਂ ਦੇਸ਼ਅੰਦਰਸ਼ਾਂਤੀ, ਜ਼ਿੰਦਗੀਜਿਊਣਦਾ ਬੁਨਿਆਦੀ ਢਾਂਚਾ, ਆਰਥਿਕ ਸਮਰੱਥਾ, ਸਮਾਜਿਕਭਾਈਚਾਰਾ, ਰੁਜ਼ਗਾਰਅਤੇ ਸੱਭਿਅਕ ਮਾਹੌਲ ਦੀਕਾਮਨਾਕਰਦੀਹੈ। ਇਸੇ ਕਾਰਨ ਹੀ ਪਿਛਲੇ ਦਿਨੀਂ ਪਾਕਿਸਤਾਨ ‘ਚ ਹੋਈਆਂ ਚੋਣਾਂ ਦੌਰਾਨ ਸਾਬਕਾਕ੍ਰਿਕਟਖਿਡਾਰੀਇਮਰਾਨਖ਼ਾਨਦੀਅਗਵਾਈਹੇਠ’ਪਾਕਿਸਤਾਨਤਹਿਰੀਕ-ਏ-ਇਨਸਾਫ਼’ਪਾਰਟੀ ਸੱਤਾ ‘ਚ ਆਈ। ਇਮਰਾਨਖ਼ਾਨ ਨੇ ਪ੍ਰਧਾਨਮੰਤਰੀਦਾਹਲਫ਼ਲੈਣ ਤੋਂ ਬਾਅਦਰਾਸ਼ਟਰ ਨੂੰ ਆਪਣੇ ਪਲੇਠੇ ਸੰਬੋਧਨ ‘ਚ ਹੀ ਇਹ ਪ੍ਰਭਾਵ ਦਿੱਤਾ ਸੀ ਕਿ ਉਹ ਪਾਕਿਸਤਾਨਦੀਆਂ ਹਕੀਕੀ ਸਮੱਸਿਆਵਾਂ ਨੂੰ ਮੁਖਾਤਿਬ ਹੋਣਾ ਚਾਹੁੰਦੇ ਹਨਅਤੇ ਹਿੰਸਾ ਨੂੰ ਰੋਕਣਾ ਚਾਹੁੰਦੇ ਹਨ।
ਪਰਦੂਜੇ ਪਾਸੇ ਪਾਕਿਸਤਾਨਦੀ ਫ਼ੌਜੀ ਸਥਾਪਤੀ’ਤੇ ਚਿਰਾਂ ਤੋਂ ਪੂਰੀਤਰ੍ਹਾਂ ਮੂਲਵਾਦੀ, ਵੱਖਵਾਦੀ ਅਤੇ ਅੱਤਵਾਦੀ ਤਾਕਤਾਂ ਦਾਗ਼ਲਬਾਬਣਿਆ ਹੋਇਆ ਹੈ।ਪਾਕਿਦੀ ਫ਼ੌਜੀ ਰਣਨੀਤੀਦੇਸ਼ਅੰਦਰਸ਼ਰ੍ਹਾ ਦੇ ਨਾਂਅ’ਤੇ ਧਾਰਮਿਕ ਕੱਟੜ੍ਹਵਾਦ ਨੂੰ ਉਤਸ਼ਾਹਿਤ ਕਰਨ, ਜੇਹਾਦ ਦੇ ਨਾਂਅ’ਤੇ ਭਾਰਤਅਤੇ ਹੋਰ ਗੁਆਂਢੀ ਮੁਲਕਾਂ ਦੇ ਖ਼ਿਲਾਫ਼ਲਗਾਤਾਰ ਹਿੰਸਕ ਮੁਹਿੰਮ ਚਲਾਉਣ, ਤਾਂ ਜੋ ਕਸ਼ਮੀਰ ਨੂੰ ਭਾਰਤਕੋਲੋਂ ਖੋਹਿਆ ਜਾ ਸਕੇ ਅਤੇ ਅਫ਼ਗਾਨਿਸਤਾਨ’ਤੇ ਕੱਟੜ੍ਹਪੰਥੀਆਂ ਦੀ ਸੱਤਾ ਸਥਾਪਿਤਕਰਨ’ਤੇ ਕੇਂਦਰਿਤਹੈ। ਇਹ ਰਣਨੀਤੀ ਅਜਿਹੀ ਹੈ ਕਿ ਜਿਥੇ ਸ਼ਰ੍ਹਾ ਦੇ ਨਾਂਅ’ਤੇ ਪਾਕਿਸਤਾਨ ਨੂੰ ਆਧੁਨਿਕ ਸੰਸਾਰਨਾਲੋਂ ਸਮਾਜਿਕ, ਆਰਥਿਕਅਤੇ ਰਾਜਨੀਤਕ ਤੌਰ ‘ਤੇ ਅਲੱਗ-ਥਲੱਗ ਕਰਦੀਹੈ।ਪਾਕਿਸਤਾਨਦੀ ਫ਼ੌਜੀ ਸਥਾਪਤੀਅਫ਼ਗਾਨਿਸਤਾਨਦਾਵੀ ਇਕ ਆਜ਼ਾਦਅਤੇ ਸਵੈ-ਨਿਰਭਰਰਾਸ਼ਟਰਵਜੋਂ ਵਿਕਾਸਅਤੇ ਉਭਾਰਨਹੀਂ ਚਾਹੁੰਦੀ, ਸਗੋਂ ਉਸ ਨੂੰ ਆਪਣੇ ਪਿਛਲੇ ਵਿਹੜੇ ਦੇ ਤੌਰ ‘ਤੇ ਵਰਤਣਾ ਚਾਹੁੰਦੀ ਹੈ, ਜਿਥੇ ਉਹ ਜੋ ਦਿਲਕਰੇ, ਵਾਧੂ-ਘਾਟੂ ਚੀਜ਼ਾਂ ਸੁੱਟਦੀ ਰਹੇ। ਪਾਕਿਸਤਾਨਦੀ ਫ਼ੌਜੀ ਸਥਾਪਤੀਦੀ ਇਹ ਵੀ ਸੋਚ ਹੈ ਕਿ ਜੇਕਰਕਦੇ ਭਾਰਤ ਤੋਂ ਪਾਕਿਸਤਾਨ ਨੂੰ ਵੱਡਾ ਖ਼ਤਰਾਪੈਦਾ ਹੁੰਦਾ ਹੈ ਤਾਂ ਉਹ ਆਪਣੇ ਜੰਗੀ ਹਵਾਈ ਜਹਾਜ਼ ਅਤੇ ਰਾਖਵਾਂ ਹੋਰ ਫ਼ੌਜੀ ਸਾਜ਼ੋ-ਸਾਮਾਨਅਫ਼ਗਾਨਿਸਤਾਨਵਿਚ ਲੁਕਾ ਕੇ ਰੱਖ ਸਕਦੀ ਹੈ।
ਪਾਕਿਸਤਾਨਦੀਰਾਜਨੀਤਕਸਥਾਪਤੀਭਾਵੇਂ ਇਹ ਗੱਲ ਭਲੀ-ਭਾਂਤਸਮਝ ਚੁੱਕੀ ਹੈ ਕਿ ਅਜਿਹੀ ਰਣਨੀਤੀਦੇਸ਼ਲਈਆਤਮ-ਘਾਤੀਸਾਬਤ ਹੋ ਰਹੀ ਹੈ, ਪਰ ਉਹ ਬੇਬਾਕੀਅਤੇ ਦ੍ਰਿੜ੍ਹ ਇੱਛਾ-ਸ਼ਕਤੀ ਨਾਲਪਾਕਿਸਤਾਨਵਿਚੋਂ ਅੱਤਵਾਦ ਅਤੇ ਵੱਖਵਾਦ ਦੇ ਪੈਰਵੀ ਉਖਾੜ ਨਹੀਂ ਸਕੀ। ਪਾਕਿਸਤਾਨਜੇਕਰਆਪਣੇ ਗੁਆਂਢੀਦੇਸ਼ਾਂ ਨਾਲ ਸੱਚੇ ਦਿਲੋਂ ਮਿੱਤਰਤਾਪੂਰਨ ਸਬੰਧਬਣਾਉਣੇ ਚਾਹੁੰਦਾ ਹੈ, ਦੁਨੀਆਵਿਚ ਇਕ ਜਮਹੂਰੀਅਤੇ ਸੱਭਿਅਕ ਦੇਸ਼ਵਜੋਂ ਆਪਣਾ ਚੰਗਾ ਅਕਸ ਬਣਾਉਣਾ ਚਾਹੁੰਦਾ ਹੈ, ਖ਼ੁਦਵਿਕਾਸਕਰਦਾ ਹੋਇਆ ਦੂਜੇ ਦੇਸ਼ਾਂ ਦੇ ਵਿਕਾਸਵਿਚਭਾਈਵਾਲਬਣਨਾ ਚਾਹੁੰਦਾ ਹੈ, ਖਿੱਤੇ ਵਿਚਅਮਨ ਤੇ ਸਦਭਾਵਨਾ ਨੂੰ ਮਜ਼ਬੂਤੀਦੇਣਾ ਚਾਹੁੰਦਾ ਹੈ, ਤਾਂ ਲਾਜ਼ਮੀ ਤੌਰ ‘ਤੇ ਪਾਕਿਸਤਾਨੀ ਫ਼ੌਜੀ ਸਥਾਪਤੀ ਨੂੰ ‘ਜਨਰਲ ਜ਼ਿਆ’ ਵਲੋਂ ਬਣਾਈ ਗਈ ਸੁਰੱਖਿਆ ਰਣਨੀਤੀ ਤੋਂ ਮੁਕਤ ਕਰਨਾਪਵੇਗਾ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਪਾਕਿਸਤਾਨ ਅੱਤਵਾਦ ਦੇ ਖ਼ਾਤਮੇ ਲਈਦ੍ਰਿੜ੍ਹਤਾਨਾਲਲੜਾਈਨਹੀਂ ਲੜਸਕਦਾਅਤੇ ਉਸ ਨੂੰ ਦੂਜੇ ਦੇਸ਼ਾਂ ਤੋਂ ‘ਅੱਤਵਾਦ ਦੀਮਾਂ’ਦਾਮਿਹਣਾ ਸੁਣਨਾ ਹੀ ਪਵੇਗਾ। ਅਜਿਹੀ ਸਥਿਤੀਵਿਚਪਾਕਿਸਤਾਨ ਦੇ ਲੋਕ ਜ਼ਿੰਦਗੀਦੀਆਂ ਬੁਨਿਆਦੀਸਹੂਲਤਾਂ ਤੋਂ ਵਾਂਝੇ ਰਹਿਣਗੇ ਅਤੇ ਉਥੋਂ ਦੀਜਮਹੂਰੀਅਤਵੀ ਡੱਕੋ-ਡੋਲੇ ਖਾਂਦੀਰਹੇਗੀ।

Check Also

ਕਿਸ ਪੱਤਣ ਲੱਗੇਗਾ ਕਿਸਾਨੀ ਸੰਘਰਸ਼?

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਖੇਤੀ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ …