Breaking News
Home / ਸੰਪਾਦਕੀ / ਚਿੰਤਾਜਨਕ ਹੈ ਪੰਜਾਬ ‘ਚ ਗੈਂਗ-ਸੱਭਿਆਚਾਰ

ਚਿੰਤਾਜਨਕ ਹੈ ਪੰਜਾਬ ‘ਚ ਗੈਂਗ-ਸੱਭਿਆਚਾਰ

ਪਿਛਲੇ ਦਿਨੀਂ ਪੰਜਾਬ ਦੇ ਖੂੰਖਾਰ ਦੇ ਚਰਚਿਤ ਗੈਂਗਸਟਰ ਵਿੱਕੀ ਗੌਂਡਰ ਦੀ ਇਕ ਕਥਿਤ ਪੁਲਿਸ ਮੁਕਾਬਲੇ ‘ਚ ਮੌਤ ਹੋਣ ਤੋਂ ਬਾਅਦ ਇਕ ਵਾਰ ਮੁੜ ਪੰਜਾਬ ‘ਚ ਲਗਾਤਾਰ ਵੱਧ ਰਹੇ ਗੈਂਗ-ਸੱਭਿਆਚਾਰ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ।ਪਿਛਲੇ ਦਿਨਾਂ ਤੋਂ ਬਿਜਲਈਅਤੇ ਪ੍ਰਿੰਟਮੀਡੀਆ ਤੋਂ ਲੈ ਕੇ ਸੋਸ਼ਲਮੀਡੀਆ ਤੱਕ ਸਭਥਾਂਈਂ, ਪੰਜਾਬ ਦੇ ਗੈਂਗਸਟਰਾਂ ਬਾਰੇ ਸਮਾਜਸ਼ਾਸਤਰੀਆਂ, ਰਾਜਨੀਤਕਲੋਕਾਂ, ਪੱਤਰਕਾਰਾਂ ਅਤੇ ਪੰਜਾਬਚਿੰਤਕਾਂ ਵਿਚਾਲੇ ਵਿਚਾਰ-ਚਰਚਾ ਚੱਲਦੀ ਰਹੀ। ਵਿੱਕੀ ਗੌਂਡਰ ਦੀਕਥਿਤ ਪੁਲਿਸ ਮੁਕਾਬਲੇ ‘ਚ ਹੋਈ ਮੌਤ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲਖੜ੍ਹੇ ਹੋਏ ਹਨ। ਵਿੱਕੀ ਗੌਂਡਰ ਦੇ ਪਰਿਵਾਰਕਮੈਂਬਰਅਤੇ ਉਸ ਦੇ ਸਮਰਥਕਲੋਕ ਉਸ ਨੂੰ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲੇ ਵਿਚਮਾਰਨ ਦੇ ਦੋਸ਼ਲਗਾਰਹੇ ਹਨਜਦੋਂਕਿ ਪੰਜਾਬ ਪੁਲਿਸ ਇਸ ਮੁਕਾਬਲੇ ਨੂੰ ਅਸਲੀ ਦੱਸ ਕੇ ਇਹ ਦਲੀਲ ਦੇ ਰਹੀ ਹੈ ਕਿ ਜਦੋਂ ਵੀ ਕੋਈ ਗੈਂਗਸਟਰਅਮਨ-ਕਾਨੂੰਨਲਈ ਇਕ ਹੱਦ ਤੋਂ ਵੱਧ ਸਮੱਸਿਆ ਬਣਜਾਵੇ ਅਤੇ ਉਸ ਦੇ ਕਿਸੇ ਵੀਤਰ੍ਹਾਂ ਮੁੱਖ ਧਾਰਾਵਿਚਵਾਪਸੀ ਦੇ ਸਾਰੇ ਰਾਹਬੰਦ ਹੋ ਜਾਣ ਤਾਂ ਉਨ੍ਹਾਂ ਗੈਂਗਸਟਰਾਂ ਦਾਅੰਤਅਖ਼ੀਰਵਿਚ ਇਹੋ ਜਿਹਾ ਹੀ ਹੁੰਦਾ ਹੈ।
ਨਿਰਸੰਦੇਹਪੰਜਾਬਵਿਚਪਿਛਲੇ ਸਮੇਂ ਦੌਰਾਨ ਪੇਸ਼ੇਵਰ ਮੁਜ਼ਰਮਾਨਾਂ ਕਾਰਵਾਈਆਂ ਦਾ ਦੌਰ ਬੜੀ ਤੇਜ਼ੀ ਨਾਲ ਵੱਧ ਰਿਹਾਹੈ।ਡੇਢ-ਦੋ ਦਹਾਕੇ ਪਹਿਲਾਂ ਸਿਰਫ਼ਫ਼ਿਲਮਾਂ ਅੰਦਰ ਹੀ ਜੀਪਾਂ ‘ਤੇ ਸਵਾਰਬੰਦੂਕਾਂ ਚੁੱਕੀ ਦਨਦਨਾਉਂਦੇ ਜਿਨ੍ਹਾਂ ਗੈਂਗਸਟਰਾਂ ਨੂੰ ਦੇਖਿਆਜਾਂਦਾ ਸੀ, ਉਹ ਹੁਣ ਪੰਜਾਬ ‘ਚ ਹਕੀਕੀ ਰੂਪ ‘ਚ ਲੋਕਾਂ ਦਾਅਮਨ-ਚੈਨ ਖੋਹ ਰਹੇ ਹਨ।ਜੇਕਰ ਇਹ ਆਖ ਲਿਆਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਸ਼ਾਮ ਨੂੰ ਸੁੱਖੀ-ਸਾਂਦੀ ਘਰਪਰਤਦਿਆਂ ਹੁਣ ਇਹ ਮਹਿਸੂਸਕਰਨਾਚਾਹੀਦਾ ਹੈ ਕਿ ਉਨ੍ਹਾਂ ਦੇ ਸਾਹ ਗੈਂਗਸਟਰਾਂ ਦੇ ਰਹਿਮੋ-ਕਰਮ’ਤੇ ਹਨ, ਕਿਉਂਕਿ ਉਹ ਅਜੇ ਗੈਂਗਸਟਰਾਂ ਦਾਸ਼ਿਕਾਰਨਹੀਂ ਹੋਏ, ਤਾਂ ਇਹ ਕੋਈ ਅਤਿਕਥਨੀਨਹੀਂ ਹੋਵੇਗੀ।
ਸ਼ਾਇਦ ਦੋ ਦਹਾਕੇ ਪਹਿਲਾਂ ਕਦੇ ਪੰਜਾਬ ਦੇ ਲੋਕਾਂ ਨੇ ‘ਗੈਂਗਸਟਰ’ਲਫ਼ਜ਼ ਤੱਕ ਨਹੀਂ ਸੁਣਿਆ ਹੋਵੇਗਾ। ਅੱਜ ਪੰਜਾਬ ‘ਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਗੈਂਗਸਟਰ ਸੱਭਿਆਚਾਰ ਪੰਜਾਬਲਈ ਬੇਹੱਦ ਚਿੰਤਾਦਾਵਿਸ਼ਾਹੈ। ਕੁਝ ਮਹੀਨੇ ਪਹਿਲਾਂ ਪੰਜਾਬ ਪੁਲਿਸ ਮੁਖੀ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ‘ਚ 57 ਵੱਡੇ ਖ਼ਤਰਨਾਕ ਗੈਂਗ ਮੌਜੂਦ ਹਨ, ਜਿਨ੍ਹਾਂ ਦੇ 423 ਸਰਗਰਮਮੈਂਬਰਹਨ, 180 ਕਥਿਤ ਗੈਂਗਸਟਰ/ਗੈਂਗ ਮੈਂਬਰਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਹਨ ਤੇ ਪਿਛਲੇ 1 ਸਾਲ ‘ਚ ਪੰਜਾਬਵਿਚ ਵੱਖ-ਵੱਖ ਗੈਂਗਾਂ ਦੇ 37 ਮੈਂਬਰ ਅਜਿਹੇ ਹਨ, ਜੋ ਕਿ ਪੁਲਿਸਦੀਗ੍ਰਿਫ਼ਤ ‘ਚੋਂ ਭੱਜਣ ਵਿਚਕਾਮਯਾਬਰਹੇ। ਪੁਲਿਸ ਮੁਖੀ ਦੇ ਬਿਆਨਵਿਚ ਉਨ੍ਹਾਂ ਛੋਟੇ-ਮੋਟੇ ਗੈਂਗਾਂ ਦਾਜ਼ਿਕਰਨਹੀਂ ਸੀ, ਜਿਹੜੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚਦਹਿਸ਼ਤਵੰਡਰਹੇ ਹਨ। ਇਸ ਤੋਂ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕਿ ਪੰਜਾਬਦੀਜਵਾਨੀ ਕਿੰਜ ਪੇਸ਼ੇਵਰ ਜ਼ੁਰਮਾਂ ਦੀ ਦੁਨੀਆ ਅੰਦਰ ਤੇਜ਼ੀ ਨਾਲਦਾਖ਼ਲ ਹੋ ਰਹੀਹੈ। ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦਵੀਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਦਾਅਵਾਕੀਤਾ ਕਿ ਅਜੇ ਵੀਪੰਜਾਬਵਿਚ ‘ਏ’ ਸ਼੍ਰੇਣੀ ਦੇ 8 ਅਤੇ ‘ਬੀ’ਸ਼੍ਰੇਣੀ ਦੇ 9 ਗਰੋਹਸਰਗਰਮਹਨ। ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾਅਤੇ ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਗ਼ਲਤਰਾਹ ਛੱਡ ਕੇ ਕਾਨੂੰਨਦੀਸ਼ਰਨ ‘ਚ ਆਉਣ ਦੀਅਪੀਲਵੀਕੀਤੀਹੈ।
ਪੰਜਾਬ ਦੇ ਨੌਜਵਾਨ ਗੈਂਗਸਟਰ ਕਿਉਂ ਬਣਦੇ ਹਨ? ਇਹ ਸਵਾਲ ਅੱਜਕੱਲ੍ਹ ਕਾਫ਼ੀਅਹਿਮਬਣਿਆ ਹੋਇਆ ਹੈ। ਕੁਝ ਅਰਸਾਪਹਿਲਾਂ ਇਕ ਗੈਂਗਸਟਰ ਦੇ ਜੀਵਨ’ਤੇ ਆਧਾਰਤਬਣੀਪੰਜਾਬੀਫ਼ਿਲਮ ‘ਰੁਪਿੰਦਰ ਗਾਂਧੀ ਦ ਗੈਂਗਸਟਰ’ਵਿਚਕਾਫ਼ੀ ਹੱਦ ਤੱਕ ਸੱਚਾਈ ਨੂੰ ਨੇੜਿਓਂ ਦਿਖਾਉਣ ਦਾਯਤਨਕੀਤਾ ਗਿਆ ਸੀ ਕਿ ਇਕ ਆਮ ਤੇ ਸਾਧਾਰਨਘਰਦਾ ਕੋਈ ਅੱਲ੍ਹੜ ਮੁੰਡਾ ਆਖ਼ਰਕਾਰਖ਼ਤਰਨਾਕ ਗੈਂਗਸਟਰਕਿਵੇਂ ਬਣਜਾਂਦਾ ਹੈ? ਇਕ ਸਾਧਾਰਨਘਰ ਦੇ ਸਕੂਲਪੜ੍ਹਦੇ ਨਾਬਾਲਗ ਮੁੰਡੇ ਨੂੰ ਪੁਲਿਸ ਇਕ ਰੰਜ਼ਿਸ਼ ਦੇ ਮਾਮਲੇ ‘ਚ ਝੂਠੇ ਮੁਕੱਦਮੇ ਵਿਚਹਵਾਲਾਤਦਿਖਾਦਿੰਦੀ ਹੈ ਅਤੇ ਇਸੇ ਬੇਇਨਸਾਫ਼ੀਵਿਚੋਂ ਹੀ ਪੈਦਾ ਹੁੰਦਾ ਹੈ ਇਕ ਖੂੰਖਾਰ ਗੈਂਗਸਟਰ ਤੇ ਦਹਿਸ਼ਤ ਦੇ ਇਕ ਭਿਆਨਕ ਦੌਰ ਦਾਅੰਤ ਮੌਤ ਨਾਲ ਹੀ ਹੁੰਦਾ ਹੈ। ਇਹ ਸਿਰਫ਼ ਰੁਪਿੰਦਰ ਗਾਂਧੀਦੀਕਹਾਣੀ ਹੀ ਨਹੀਂ ਆਖੀ ਜਾ ਸਕਦੀ, ਬਲਕਿਪੰਜਾਬ ਦੇ ਬਹੁਤ ਸਾਰੇ ਗੈਂਗਸਟਰਾਂ ਦੇ ਪੈਦਾਹੋਣਦਾਕਾਰਨਵੀ ਇਸੇ ਵਿਚੋਂ ਹੀ ਸ਼ਾਇਦ ਲੱਭ ਸਕਦਾਹੈ।
ਸਮਾਜਵਿਚੋਂ ਜ਼ੁਰਮ ਨੂੰ ਸਿਰਫ਼ਕਾਨੂੰਨ ਦੇ ਜ਼ੋਰ ਨਾਲ ਹੀ ਖ਼ਤਮਨਹੀਂ ਕੀਤਾ ਜਾ ਸਕਦਾਬਲਕਿ ਜ਼ੁਰਮ ਨੂੰ ਖ਼ਤਮਕਰਨਲਈ ਜ਼ੁਰਮ ਦੀਜੜ੍ਹ ਤੱਕ ਜਾਣਾ ਜ਼ਰੂਰੀ ਹੁੰਦਾ ਹੈ।ਨਿਰਸੰਦੇਹ ਦੁਨੀਆ ਦੇ ਹਰ ਮੁਲਕ ‘ਚ ਗੈਂਗ ਸੱਭਿਆਚਾਰ ਮੌਜੂਦ ਹੈ ਪਰ ਇਸ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ। ਦੁਨੀਆ ‘ਚ ਵੱਧ ਰਹੀ ਬੇਰੁਜ਼ਗਾਰੀਕਾਰਨ ਨੌਜਵਾਨ ਪੀੜ੍ਹੀ ਵੱਡੀ ਪੱਧਰ ‘ਤੇ ਮਾਯੂਸ ਹੋ ਕੇ ਨਸ਼ਿਆਂ ਤੇ ਜ਼ੁਰਮਾਂ ਦੀ ਦੁਨੀਆ ‘ਚ ਧੱਸ ਰਹੀਹੈ।ਪਰਪੰਜਾਬਦੀ ਗੱਲ ਕਰੀਏ ਤਾਂ ਉਥੇ ਬਹੁਤਾਤ ਜ਼ੁਰਮ ਬੇਇਨਸਾਫ਼ੀ ਦੇ ਮਲਾਲਵਿਚੋਂ ਪੈਦਾ ਹੋ ਰਿਹਾਹੈ।
ਕੁਝ ਅਰਸਾਪਹਿਲਾਂ ਨਵਾਂਸ਼ਹਿਰ ਪੁਲਿਸ ਨੇ ‘ਡਾਕਟਰ ਗੈਂਗ’ ਨਾਲਜਾਣੇ ਜਾਂਦੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰਕੀਤਾ ਸੀ, ਜੋ ਇਕ ਇੱਜ਼ਤਦਾਰ, ਸਰਦੇ-ਪੁੱਜਦੇ ਅਤੇ ਪੜ੍ਹੇ-ਲਿਖੇ ਪਰਿਵਾਰਨਾਲਸਬੰਧਤਸਨ।ਦੋਵਾਂ ਵਿਚੋਂ ਇਕ ਭਰਾਡਾਕਟਰ ਤੇ ਇਕ ਵਕੀਲਬਣਨਲਈਘਰੋਂ ਕਾਲਜ ਗਏ ਸਨਪਰਪੇਸ਼ੇਵਰ ਮੁਜ਼ਰਮ ਬਣ ਕੇ ਕਾਲਜੋਂ ਬਾਹਰਨਿਕਲੇ। ਨੌਜਵਾਨ ਪੀੜ੍ਹੀਅੰਦਰ ਭਵਿੱਖ ਪ੍ਰਤੀਬੇਯਕੀਨੀਅਤੇ ਤਰੁੱਟੀਪੂਰਨ ਸਿੱਖਿਆ ਪ੍ਰਣਾਲੀਵੀਨਵੀਂ ਪੀੜ੍ਹੀ ਨੂੰ ਸਮਾਜਨਾਲੋਂ ਤੋੜਰਹੀਹੈ।ਪੰਜਾਬ ‘ਚ ਵਾਪਰਦੀਆਂ ਬਹੁਤੀਆਂ ਹਿੰਸਕ ਘਟਨਾਵਾਂ ਅੰਦਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲੋਕ ਦੁਸ਼ਮਣੀਆਂ ਕੱਢਣ ਜਾਂ ਬਦਲੇ ਦੀ ਅੱਗ ਨੂੰ ਸ਼ਾਂਤਕਰਨਲਈ ਗੈਂਗਸਟਰਾਂ ਜਾਂ ਸ਼ੂਟਰਾਂ ਦੀਵਰਤੋਂ ਕਰਰਹੇ ਹਨ।ਜੇਕਰ ਕਿਸੇ ਨਾਲ ਕਿਸੇ ਤਰ੍ਹਾਂ ਦੀਬੇਇਨਸਾਫ਼ੀ ਹੁੰਦੀ ਹੈ ਤਾਂ ਉਸ ਦਾਕਾਨੂੰਨ ਤੋਂ ਇਨਸਾਫ਼ਲਈਵਿਸ਼ਵਾਸ ਕਿਉਂ ਟੁੱਟ ਰਿਹਾ ਹੈ? ਸਿਆਸੀ ਇਸ਼ਾਰੇ ‘ਤੇ ਚੱਲਦੇ ਪੰਜਾਬ ਦੇ ਪੁਲਿਸ-ਤੰਤਰ ਵਲੋਂ ਕਿਸੇ ਮੁਜ਼ਰਮ ਨੂੰ ਬੇਦੋਸ਼ਾ ਤੇ ਕਿਸੇ ਬੇਗੁਨਾਹ ਨੂੰ ਦੋਸ਼ੀ ਬਣਾਉਣਾ ਕੋਈ ਅਲੋਕਾਰੀ ਗੱਲ ਨਹੀਂ ਰਹੀ।ਪਰਅਦਾਲਤਾਂ ਤੋਂ ਵੀ ਹੁਣ ਲੋਕਾਂ ਦਾਇਨਸਾਫ਼ਲਈਭਰੋਸਾ ਟੁੱਟ ਰਿਹਾਹੈ। ਦਹਾਕਿਆਂ-ਬੱਧੀ ਪੀੜਤਾਂ ਨੂੰ ਇਨਸਾਫ਼ਲਈਕਟਹਿਰਿਆਂ ‘ਚ ਖੜ੍ਹੇ ਹੋਣਲਈਮਜਬੂਰਹੋਣਾਪੈਂਦਾਹੈ।
ਨਿਆਂਪ੍ਰਣਾਲੀਦੀ ਢਿੱਲਮੱਠ ਤੇ ਚੋਰ-ਮੋਰੀਆਂ ਵੀਲੋਕਾਂ ਨੂੰ ਜ਼ੁਰਮਾਂ ਵੱਲ ਉਤਸ਼ਾਹਿਤ ਕਰਰਹੀਆਂ ਹਨ।ਪੰਜਾਬਵਿਚ ਗੈਂਗ ਸੱਭਿਆਚਾਰ ਨੂੰ ਸਿਰਫ਼ਕਾਨੂੰਨ ਦੇ ਲਿਹਾਜ਼ ਨਾਲ ਨੱਥ ਨਹੀਂ ਪਾਈ ਜਾ ਸਕਦੀ, ਬਲਕਿ ਇਸ ਲਈਸਰਕਾਰ ਨੂੰ ਭਾਵਨਾਤਮਕਅਤੇ ਸਮਾਜਿਕ ਪੱਧਰ ‘ਤੇ ਵੀ ਸਿੱਟਾਮੁਖੀ ਨੀਤੀਆਂ ‘ਤੇ ਕੰਮਕਰਨਾਪਵੇਗਾ, ਜਿਸ ਕਾਰਨਸਕੂਲ ‘ਚ ਪੜ੍ਹਨ ਤੋਂ ਲੈ ਕੇ ਰੁਜ਼ਗਾਰਹਾਸਲਕਰਨ ਦੇ ਪੜਾਅ ਤੱਕ ਕਿਸੇ ਅੱਲ੍ਹੜ ਜਾਂ ਨੌਜਵਾਨ ਨੂੰ ਇਹੋ ਜਿਹਾ ਵਾਤਾਵਰਨਨਾਮਿਲੇ, ਜਿਸ ਨਾਲ ਉਹ ਸਮਾਜ ਦੇ ਇਕ ਚੰਗੇ ਬਾਸ਼ਿੰਦੇ ਤੋਂ ‘ਗੈਂਗਸਟਰ’ਬਣਜਾਵੇ।ਪੰਜਾਬਦੀ ਸਿੱਖਿਆ ਪ੍ਰਣਾਲੀ ਨੂੰ ਸੇਧਮਈਅਤੇ ਕਾਨੂੰਨਵਿਵਸਥਾ ਨੂੰ ਸੁਧਾਰਮਈ ਬਣਾਉਣਾ ਇਸ ਵੇਲੇ ਦੀਅਹਿਮਲੋੜਹੈ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …