Breaking News
Home / ਸੰਪਾਦਕੀ / ਭਿਆਨਕ ਦੌਰ ‘ਚ ਪੁੱਜ ਗਈ ਹੈ ਪੰਜਾਬ ‘ਚ ਨਸ਼ਾਖ਼ੋਰੀਦੀ ਸਮੱਸਿਆ

ਭਿਆਨਕ ਦੌਰ ‘ਚ ਪੁੱਜ ਗਈ ਹੈ ਪੰਜਾਬ ‘ਚ ਨਸ਼ਾਖ਼ੋਰੀਦੀ ਸਮੱਸਿਆ

ਪਿਛਲੇ ਦਿਨਾਂ ਤੋਂ ਪੰਜਾਬ ‘ਚੋਂ ਲਗਾਤਾਰਨਸ਼ਿਆਂ ਦੀਜ਼ਿਆਦਾਵਰਤੋਂ ਕਾਰਨ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਖ਼ਬਰਾਂ ਚਿੰਤਾਜਨਕ ਤਾਂ ਹਨ ਹੀ ਸਗੋਂ, ਇਨ੍ਹਾਂ ਨਾਲਪੰਜਾਬਦੀਕੈਪਟਨਸਰਕਾਰ ਦੇ ਨਸ਼ਾ-ਮੁਕਤੀ ਦੇ ਦਾਅਵਿਆਂ ਦੀਪੋਲਖੋਲ੍ਹ ਰਿਹਾ ਹੈ। ਨਸ਼ੇ ਦੀਲਤਕਾਰਨ ਇਕੋ ਦਿਨ ਛੇ ਘਰਾਂ ਦੇ ਚਿਰਾਗ ਬੁਝ ਗਏ। ਫ਼ਿਰੋਜ਼ਪੁਰਜ਼ਿਲ੍ਹੇ ਦੇ ਮਲਕੀਤ ਸਿੰਘ, ਕਾਬਲ ਸਿੰਘ ਅਤੇ ਰਮਨਦੀਪ ਸਿੰਘ ਭਰਜਵਾਨੀਵਿਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਹੁਸ਼ਿਆਰਪੁਰਜ਼ਿਲ੍ਹੇ ਵਿਚਦਸੂਹਾਲਾਗੇ ਜਰਨੈਲ ਸਿੰਘ ਦੀਮਿਲੀਲਾਸ਼, ਮੋਗਾ ਦੇ ਪਿੰਡ ਡਾਲਾ ਦੇ 32 ਸਾਲਾ ਕਬੱਡੀ ਖਿਡਾਰੀਅਮਰਜੀਤ ਸਿੰਘ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਲਾਬਤਪੁਰਾਵਿਚ ਪੰਜ ਭੈਣਾਂ ਦੇ ਇਕਲੌਤੇ ਭਰਾਜਗਦੀਪ ਸਿੰਘ ਦੀਨਸ਼ੇ ਦੀਜ਼ਿਆਦਾਵਰਤੋਂ ਨਾਲ ਹੋਈਆਂ ਮੌਤਾਂ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਦੀਤਲਖ਼ਕਹਾਣੀਬਿਆਨਕਰਦੀਆਂ ਹਨ। ਨਸ਼ਾਛੁਡਾਉਣ ਦੇ ਨਾਮ ਉੱਤੇ ਮੁਨਾਫ਼ੇ ਲਈ ਖੁੱਲ੍ਹੇ ਅਣਅਧਿਕਾਰਤਨਸ਼ਾ-ਛੁਡਾਊ ਕੇਂਦਰਅਤੇ ਬਹੁਤਸਾਰੇ ਅਧਿਕਾਰਤ ਕੇਂਦਰਾਂ ਵਿਚਮਰੀਜ਼ਾਂ ਨਾਲਕੀਤਾ ਜਾ ਰਿਹਾ ਅਣਮਨੁੱਖੀ ਵਰਤਾਓਵੀ ਕਿਸੇ ਤੋਂ ਲੁਕਿਆਨਹੀਂ। ਮਾਛੀਵਾੜਾਵਿਚ ਅਜਿਹੇ ਹੀ ਅਣਅਧਿਕਾਰਤਨਸ਼ਾਛੁਡਾਊ ਕੇਂਦਰ ਤੋਂ ਛੁਡਵਾਏ 13 ਮਰੀਜ਼ਾਂ ਵਲੋਂ ਦੱਸੀਆਂ ਕਹਾਣੀਆਂ ਇਸ ਵਰਤਾਰੇ ਨੂੰ ਬੇਪਰਦਕਰਨਲਈਕਾਫ਼ੀਹਨ।
ਜਦੋਂਕਿ ਦੂਜੇ ਪਾਸੇ ਪੰਜਾਬਵਿਚੋਂ ‘ਚਾਰਹਫ਼ਤਿਆਂ ਅੰਦਰਨਸ਼ਾਖ਼ਤਮਕਰਨ’ ਦੇ ਦਾਅਵੇ ਨਾਲ ਹੋਂਦ ‘ਚ ਆਈ ਪੰਜਾਬਦੀਕੈਪਟਨਅਮਰਿੰਦਰ ਸਿੰਘ ਸਰਕਾਰਦਾਕਹਿਣਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਦੀ ਮੁਹਿੰਮ ਨੂੰ ਵੱਡਾ ਹੁੰਗਾਰਾਮਿਲਰਿਹਾਹੈ।ਸਰਕਾਰੀਦਾਅਵੇ ਅਨੁਸਾਰ ਨਸ਼ਾਤਸਕਰੀ ਨੂੰ ਸਖ਼ਤੀਨਾਲਰੋਕਿਆ ਜਾ ਰਿਹਾਹੈ।ਨਸ਼ਾਤਸਕਰਾਂ ‘ਤੇ ਕਾਨੂੰਨੀਕਾਰਵਾਈਕਰਨ ਦੇ ਨਾਲ-ਨਾਲਨਸ਼ੇੜੀਆਂ ਨੂੰ ਨਸ਼ਾ ਛੁਡਾਉਣ ਤੇ ਮੁੜ ਵਸੇਬੇ ਦੀਨੀਤੀਵੀਸਫ਼ਲਤਾਨਾਲ ਚੱਲ ਰਹੀਹੈ।ਸਰਕਾਰੀਦਾਅਵੇ ਮੁਤਾਬਕ ਸੂਬੇ ਵਿਚਹਰਮਹੀਨੇ ਤਿੰਨ ਹਜ਼ਾਰਨਵੇਂ ਨਸ਼ੇੜੀਨਸ਼ਾ ਛੱਡਣ ਦੀਦਵਾਈਲੈਣ ਆਉਂਦੇ ਹਨਅਤੇ ਮਾਰਚ 2017 ਤੱਕ 83,920 ਨਸ਼ੇੜੀਆਂ ਨੂੰ ਦਵਾਈ ਦਿੱਤੀ ਜਾਂਦੀਰਹੀ ਹੈ। ਪੰਜਾਬ ਪੁਲਿਸਵਲੋਂ ਵੱਡੀ ਮਾਤਰਾਵਿਚਫੜੇ ਜਾਣਵਾਲੇ ਨਸ਼ੀਲੇ ਪਦਾਰਥਾਂ ਨੂੰ ਸਰਕਾਰਦੀਸਫ਼ਲਤਾਵਜੋਂ ਪੇਸ਼ਕੀਤਾ ਜਾ ਰਿਹਾ ਹੈ ਪਰਹਕੀਕਤ ਇਹ ਹੈ ਕਿ ਨਾ ਤਾਂ ਨਸ਼ੇ ਦੀਵਧੇਰੇ ਮਾਤਰਾਲੈਣਨਾਲ ਹੋ ਰਹੀਆਂ ਮੌਤਾਂ ਘਟਰਹੀਆਂ ਹਨਅਤੇ ਨਾ ਹੀ ਨਸ਼ਾਤਸਕਰੀਵਿਚਸ਼ਾਮਲ ਕੋਈ ਵੱਡੀ ਮੱਛੀ ਅਜੇ ਤੱਕ ਗ੍ਰਿਫ਼ਤਵਿਚ ਆਈ ਹੈ। ਮੌਜੂਦਾ ਸਰਕਾਰਦੀਬਣਾਈਸਪੈਸ਼ਲਟਾਸਕਫੋਰਸ ਦੇ ਤਿੰਨ ਮੁਖੀਹੁਣ ਤੱਕ ਬਦਲ ਚੁੱਕੇ ਹਨਪਰਹਾਲਾਤਵਿਚ ਕੋਈ ਵੱਡੀ ਤਬਦੀਲੀਵੇਖਣਵਿਚਨਹੀਂ ਆਈ। ਛੋਟੇ-ਮੋਟੇ ਨਸ਼ੇੜੀਆਂ ਜਾਂ ਨਸ਼ਾਤਸਕਰਾਂ ਦੇ ਨਿੱਕੇ-ਮੋਟੇ ਏਜੰਟਾਂ ਨੂੰ ਜੇਲ੍ਹਾਂ ਵਿਚ ਡੱਕਣ ਨੂੰ ਸਰਕਾਰਦੀਪ੍ਰਾਪਤੀਨਹੀਂ ਆਖਿਆ ਜਾ ਸਕਦਾ। ਇਸ ਵਰਤਾਰੇ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕਕਾਰਨਾਂ ਨੂੰ ਧਿਆਨਵਿਚ ਰੱਖਦਿਆਂ ਠੋਸਰਣਨੀਤੀਬਣਾਉਣਦੀ ਜ਼ਰੂਰਤ ਹੈ। ਨਸ਼ਾਤਸਕਰੀਦਾ ਧੰਦਾ ਮਾਫ਼ੀਆ, ਪੁਲਿਸਅਤੇ ਸਿਆਸੀ ਗਠਜੋੜ ਤੋਂ ਬਿਨਾਂ ਸੰਭਵ ਨਹੀਂ। ਹੁਣੇ-ਹੁਣੇ ਪੰਜਾਬਸਰਕਾਰ ਨੇ ਸੂਬੇ ਦੇ ਸਮੂਹ ਉੱਚ ਪੁਲਿਸ ਅਧਿਕਾਰੀਆਂ ਦੀ ਹੰਗਾਮੀਬੈਠਕ ਬੁਲਾ ਕੇ ਇਸ ਸਬੰਧੀ ਨਿਰਦੇਸ਼ ਤਾਂ ਦਿੱਤੇ ਹਨਪਰ ਕੋਈ ਵੱਡੀ ਕਾਰਵਾਈਸਾਹਮਣੇ ਨਹੀਂ ਆਈ।
ਪਿਛਲੇ ਸਾਲਜਦੋਂ ਇਨ੍ਹਾਂ ਹੀ ਦਿਨਾਂ ‘ਚ ਉਪਰੋ-ਥਲੀਪੰਜਾਬ ‘ਚ ਨਸ਼ਿਆਂ ਦੀਵਧੇਰੇ ਮਾਤਰਾਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਾਪਰੀਆਂ ਸਨ ਤਾਂ ਪੰਜਾਬੀਆਂ ਅੰਦਰਨਸ਼ਿਆਂ ਖ਼ਿਲਾਫ਼ ਵੱਡੀ ਪੱਧਰ ‘ਤੇ ਜਾਗ੍ਰਿਤੀਦਾਅਮਲਵੇਖਿਆ ਗਿਆ ਸੀ। ਇਕ ਵਾਰ ਤਾਂ ਨਸ਼ਿਆਂ ਵਿਰੁੱਧ ਪੰਜਾਬੀ’ਮਰੋ ਜਾਂ ਵਿਰੋਧਕਰੋ’ਦਾਨਾਅਰਾਲੈ ਕੇ ਨਿੱਤਰ ਆਏ ਸਨ। ਜੁਲਾਈ ਮਹੀਨੇ ਦਾਪਹਿਲਾਹਫ਼ਤਾ ‘ਚਿੱਟੇ ਵਿਰੁੱਧ ਕਾਲਾਹਫ਼ਤਾ’ਵਜੋਂ ਮਨਾਇਆ ਗਿਆ ਸੀ।
ਪੰਜਾਬਵਿਚੋਂ ਨਸ਼ਾਖੋਰੀਦਾਖ਼ਾਤਮਾਸਰਕਾਰਵਲੋਂ ਸਮੂਹਿਕ ਸਿੱਟਾਮੁਖੀ ਨੀਤੀਆਂ ‘ਤੇ ਚੱਲਣ ਤੋਂ ਬਗ਼ੈਰਕਰਨਾਸੰਭਵਨਹੀਂ ਹੈ, ਕਿਉਂਕਿ ਨਸ਼ਿਆਂ ਦੀ ਸਮੱਸਿਆ ਕੇਵਲਕਾਨੂੰਨਵਿਵਸਥਾਦੀਨਹੀਂ ਹੈ।ਨਸ਼ਾਖੋਰੀ ਬਹੁ-ਪਰਤੀ ਆਰਥਿਕ, ਰਾਜਨੀਤਕਅਤੇ ਸਮਾਜਿਕਸੰਕਟਦਾ ਸਿੱਟਾ ਹੈ। ‘ਨਸ਼ਾ-ਮੁਕਤ ਪੰਜਾਬ’ਸਿਰਜਣਲਈਸਮਾਜਦੀਆਂ ਸਮੁੱਚੀਆਂ ਇਕਾਈਆਂ ਦੀਭਰਵੀਂ ਸ਼ਮੂਲੀਅਤਨਾਲਸਰਕਾਰਵਲੋਂ ਬਹੁ-ਪੱਧਰੀ ਮੁਹਿੰਮ ਚਲਾਉਣੀ ਪਵੇਗੀ। ਪੰਜਾਬਵਿਚੋਂ ਨਸ਼ਾਤਸਕਰੀ ਨੂੰ ਖ਼ਤਮਕਰਨਲਈਸਭ ਤੋਂ ਅਹਿਮਨਸ਼ਿਆਂ ਦੀਸਪਲਾਈਅਤੇ ਖਪਤ ਦੇ ਆਪਸੀਸੰਪਰਕ ਨੂੰ ਤੋੜਨਾਹੈ।ਖਪਤ ਜਾਂ ਲੋੜਖ਼ਤਮਕੀਤੇ ਬਗ਼ੈਰ ਕੋਈ ਵੀਕਾਨੂੰਨ, ਪੁਲਿਸ ਜਾਂ ਸਰਕਾਰਨਸ਼ਿਆਂ ਦੀਸਪਲਾਈਲਾਈਨ ਨੂੰ ਤੋੜਨਹੀਂ ਸਕਦੀ।ਛੋਟੇ-ਮੋਟੇ ਨਸ਼ਈਆਂ ਨੂੰ ਨਸ਼ਾਤਸਕਰੀ ਦੇ ਮੁਕੱਦਮੇ ਦਰਜਕਰਕੇ ਜੇਲ੍ਹਾਂ ‘ਚ ਸੁੱਟਣ ਦੀ ਥਾਂ ਅਜਿਹੇ ਨਸ਼ਈਆਂ ਦਾਡਾਕਟਰੀਇਲਾਜਅਤੇ ਮਨੋਵਿਗਿਆਨਕ ਕੌਂਸਲਿੰਗ ਜ਼ਰੀਏ ਉਨ੍ਹਾਂ ਦੇ ਨਸ਼ੇ ਛੁਡਵਾਉਣੇ ਚਾਹੀਦੇ ਹਨ।ਨਸ਼ਾਤਸਕਰਾਂ, ਸਿਆਸਤਅਤੇ ਪੁਲਿਸ ਦੇ ਕਥਿਤਨਾਪਾਕ ਗਠਜੋੜ ਨੂੰ ਤੋੜਨਾਪਵੇਗਾ। ਇਸ ਲਈ ਕੋਈ ਅਜਿਹੀ ਠੋਸਨੀਤੀ ਬਣਾਉਣੀ ਚਾਹੀਦੀ ਹੈ, ਜਿਸ ਨਾਲ ਪੁਲਿਸ ‘ਤੇ ਕੁੰਡਾ ਕਾਨੂੰਨਦਾਰਹੇ, ਤਾਂ ਜੋ ਪੁਲਿਸ ਮਨਮਾਨੀਆਂ ਵੀਨਾਕਰ ਸਕੇ, ਜਿਸ ਤਰ੍ਹਾਂ ਕਿ ਖਾੜਕੂਵਾਦਨਾਲਨਿਪਟਣਦੀਆੜਹੇਠ ਮਨੁੱਖੀ ਅਧਿਕਾਰਾਂ ਦਾਘਾਣ ਹੋਇਆ, ਪਰ ਪੁਲਿਸ ਇਕ ਖ਼ੁਦਮੁਖਤਿਆਰ ਏਜੰਸੀ ਵਾਂਗ ਸਿਆਸੀ ਪ੍ਰਭਾਵ ਤੋਂ ਮੁਕਤ ਹੋਵੇ।
ਜਿੱਥੋਂ ਤੱਕ ਪੰਜਾਬਦੀਜਵਾਨੀ ਨੂੰ ਨਸ਼ਾ-ਮੁਕਤ ਕਰਨਦਾਸਵਾਲ ਹੈ, ਜੇਕਰਕਾਨੂੰਨੀ ਪੱਧਰ ਦੇ ਨਾਲ-ਨਾਲਸਮਾਜਿਕ ਤੇ ਮਨੋਵਿਗਿਆਨਕ ਪੱਧਰ ‘ਤੇ ਵੀ ਇੱਛਾ-ਸ਼ਕਤੀ ਨਾਲ ਸਿੱਟਾਮੁਖੀ ਯੋਜਨਾਵਾਂ ਅਮਲ ‘ਚ ਲਿਆਂਦੀਆਂ ਜਾਣ ਤਾਂ ਨਸ਼ਾ-ਮੁਕਤ ਪੰਜਾਬਸਿਰਜਿਆ ਜਾ ਸਕਦਾਹੈ। ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿਚ ਗਲਤਾਨਹੋਣਦਾ ਇਕ ਵੱਡਾ ਕਾਰਨਸਮਾਜਿਕਸਰੋਕਾਰਾਂ ਨਾਲੋਂ ਟੁੱਟਣਾ ਹੈ।ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਸਵੈਮੁਖੀ ਬਣਾਰਹੀਹੈ। ਨੌਜਵਾਨਾਂ ਨੂੰ ਵਿੱਦਿਅਕ ਡਿਗਰੀਆਂ ਲੈਣ ਤੋਂ ਬਾਅਦਕੇਵਲ ਨੌਕਰੀ ਦੀਭਾਲਰਹਿੰਦੀ ਹੈ ਅਤੇ ਢੁੱਕਵੀਂ ਨੌਕਰੀ ਨਾਮਿਲਣਕਾਰਨਘੋਰਨਿਰਾਸ਼ਾ ਉਨ੍ਹਾਂ ਨੂੰ ਨਸ਼ਿਆਂ ਦੀਦਲਦਲ ਵੱਲ ਧੱਕ ਰਹੀਹੈ। ਇਸ ਲਈ ਸਿੱਖਿਆ ਦੇ ਵਪਾਰੀਕਰਨਅਤੇ ਨਿੱਜੀਕਰਨ ਨੂੰ ਰੋਕ ਕੇ ਸਿੱਖਿਆ ਪ੍ਰਬੰਧ ਨੂੰ ਸੁਧਾਰਨਾ ਪਵੇਗਾ, ਤਾਂ ਜੋ ਸਿੱਖਿਆ ਹਾਸਲਕਰਨਦਾ ਉਦੇਸ਼ ਕੇਵਲ ਨੌਕਰੀ ਹਾਸਲਕਰਨਦੀ ਥਾਂ, ਸਮਾਜ ‘ਚ ਗਿਆਨਦਾਪ੍ਰਕਾਸ਼ ਫ਼ੈਲਾਉਣਾ, ਸ਼ਖ਼ਸੀਅਤ ਉਸਾਰੀ ਤੇ ਹੱਥੀਂ ਕਿਰਤਕਰਨਦਾ ਸੱਭਿਆਚਾਰ ਪੈਦਾਕਰਨ ਵੱਲ ਸੇਧਿਤਹੋਵੇ। ਰੁਜ਼ਗਾਰ ਦੇ ਖੇਤਰ ‘ਚ ਵੀਸਰਕਾਰ ਨੂੰ ਹਰਵਿਅਕਤੀ ਨੂੰ ਯੋਗਤਾ ਮੁਤਾਬਕ ਢੁੱਕਵਾਂ ਰਿਜ਼ਕਦੇਣ ਦੇ ਵਸੀਲੇ ਪੈਦਾਕਰਨੇ ਪੈਣਗੇ। ਨਸ਼ੇੜੀਆਂ ਨੂੰ ਨਸ਼ਾ ਛੁਡਾਉਣ ਦੇ ਨਾਲ-ਨਾਲ ਉਨ੍ਹਾਂ ਦੇ ਮੁੜ-ਵਸੇਬੇ ਸਬੰਧੀਵੀਸਰਕਾਰੀਨੀਤੀਆਂ ਬਣਾਉਣੀਆਂ ਪੈਣਗੀਆਂ।ਨਸ਼ਿਆਂ ਤੋਂ ਛੁਟਕਾਰਾਕੇਵਲਪੁਲਿਸ ਦੇ ਵੱਸ ਦੀ ਗੱਲ ਨਹੀਂ ਹੈ। ਸਮੱਸਿਆ ਦੀਵਿਆਪਕਤਾ ਨੂੰ ਸਮਝਦੇ ਹੋਏ ਇਸ ਨੂੰ ਸੁਲਝਾਉਣਲਈਸਮਾਜਿਕਜਥੇਬੰਦੀਆਂ, ਪੰਚਾਇਤਾਂ ਅਤੇ ਸਮਾਜ ਦੇ ਹੋਰਵਰਗਾਂ ਦਾਸਰਗਰਮਸਹਿਯੋਗ ਲਿਆਜਾਣਾਚਾਹੀਦਾ ਹੈ। ਇਸ ਦੇ ਨਾਲ ਨੌਜਵਾਨ ਪੀੜ੍ਹੀਵਿਚਦਿਨੋ- ਦਿਨ ਵੱਧ ਰਹੀਨਿਰਾਸ਼ਤਾ ਨੂੰ ਰੋਕਣਲਈ ਨੌਜਵਾਨਾਂ ਲਈ ਢੁੱਕਵੇਂ ਰੁਜ਼ਗਾਰ ਦੇ ਪ੍ਰਬੰਧਅਤੇ ਸਿਆਸੀ ਤੇ ਕਾਨੂੰਨੀਢਾਂਚੇ ਨੂੰ ਦਰੁਸਤ ਕਰਨਾ ਬੇਹੱਦ ਜ਼ਰੂਰੀਹੈ। ਬਹੁ-ਪਰਤੀ ਯਤਨਾਂ ਦੇ ਨਾਲ ਹੀ ਨਸ਼ਿਆਂਦੀਘੋਰ ਸਮੱਸਿਆ ਵਿਚੋਂ ਪੰਜਾਬ ਨੂੰ ਕੱਢਿਆ ਜਾ ਸਕਦਾਹੈ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …