Breaking News
Home / ਸੰਪਾਦਕੀ / ਪਾਕਿਸਤਾਨ ‘ਚ ਸਿੱਖ ਕੁੜੀ ਦੇ ਜਬਰੀਧਰਮਤਬਦੀਲ ਦੇ ਘਟਨਾਕ੍ਰਮਦਾ ਸੁਖਾਵਾਂ ਅੰਤ

ਪਾਕਿਸਤਾਨ ‘ਚ ਸਿੱਖ ਕੁੜੀ ਦੇ ਜਬਰੀਧਰਮਤਬਦੀਲ ਦੇ ਘਟਨਾਕ੍ਰਮਦਾ ਸੁਖਾਵਾਂ ਅੰਤ

ਪਿਛਲੇ ਦਿਨੀਂ ਪਾਕਿਸਤਾਨੀਪੰਜਾਬ ‘ਚ ਸਥਿਤ ਸਿੱਖ ਧਰਮਦੀਆਧਾਰਸ਼ਿਲਾਹੋਣਦਾਮਾਣਹਾਸਲਸ੍ਰੀਨਨਕਾਣਾਸਾਹਿਬਵਿਚ ਇਕ 19 ਸਾਲਾ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾਕਰਕੇ ਜਬਰੀ ਮੁਸਲਮਾਨ ਬਣਾਉਣ ਅਤੇ ਮੁਸਲਮਾਨ ਨਾਲਨਿਕਾਹ ਕਰਵਾਉਣ ਦੀਹਿਰਦੇਵੇਦਕਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਦੇ ਵਿਰੁੱਧ ਦੁਨੀਆ ਭਰ ਦੇ ਸਿੱਖਾਂ ਦੀ ਇਕਮੁੱਠ ਆਵਾਜ਼ ਉੱਠਣ ਕਾਰਨਅਤੇ ਕੌਮਾਂਤਰੀ ਪੱਧਰ ‘ਤੇ ਇਸ ਮੁੱਦੇ ਨੂੰ ਧਿਆਨਵਿਚ ਲਿਆਉਣ ਕਾਰਨ ਕਈ ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਹੁਣ ਅਗਵਾ ਸਿੱਖ ਕੁੜੀ ਦੇ ਆਪਣੇ ਮਾਪਿਆਂ ਕੋਲਵਾਪਸ ਆਉਣ ਦੀ ਆਸ ਬੱਝੀ ਹੈ।
ਬੀਤੀ 27 ਅਗਸਤਦੀਰਾਤ ਨੂੰ ਸ੍ਰੀਨਨਕਾਣਾਸਾਹਿਬ ਦੇ ਹੀ ਰਹਿਣਵਾਲੇ ਮੁਹੰਮਦ ਅਹਿਸਾਨ ਪੁੱਤਰ ਜੁਲਫ਼ਿਕਾਰ ਅਲੀਖ਼ਾਨ ਨੇ ਕੁਝ ਹਥਿਆਰਬੰਦਵਿਅਕਤੀਆਂ ਦੀਮਦਦਨਾਲਜਗਜੀਤ ਕੌਰ ਨਾਂਅਦੀ ਸਿੱਖ ਕੁੜੀ ਨੂੰ ਘਰੋਂ ਅਗਵਾਕੀਤਾ ਸੀ। ਕਿਹਾ ਜਾਂਦਾ ਸੀ ਕਿ ਇਹ ਨੌਜਵਾਨ ਇਕ ਅਜਿਹੇ ਗਰੋਹਨਾਲ ਜੁੜਿਆ ਹੋਇਆ ਹੈ, ਜਿਸ ਦਾਸਬੰਧਹਿੰਸਾਗ੍ਰਸਤਕਬਾਇਲੀਖੇਤਰਪਿਸ਼ਾਵਰ ‘ਚ ਹਿੰਦੂ-ਸਿੱਖ ਘੱਟ-ਗਿਣਤੀਆਂ ‘ਤੇ ਜਬਰਕਰਨਵਾਲੇ ਕੱਟੜ੍ਹਵਾਦੀ ਸਮੂਹਨਾਲ ਜੁੜਦਾ ਹੈ। ਇਸ ਨੌਜਵਾਨ ਦੇ ਚਾਚਾ ‘ਤੇ ਵੀਸ੍ਰੀਨਨਕਾਣਾਸਾਹਿਬਵਿਚ ਸਿੱਖਾਂ ਦੀਆਂ ਜਾਇਦਾਦਾਂ ‘ਤੇ ਕਬਜ਼ਿਆਂ ਦੇ ਮਾਮਲਿਆਂ ਵਿਚਸ਼ਾਮਲਹੋਣ ਦੇ ਦੋਸ਼ ਲੱਗ ਰਹੇ ਸਨ।ਭਾਵੇਂਕਿ ਇਹ ਸਤਰਾਂ ਲਿਖਣ ਤੱਕ ਸ੍ਰੀਨਨਕਾਣਾਸਾਹਿਬ ‘ਚ ਅਗਵਾ ਹੋਈ ਸਿੱਖ ਧਰਮ ਕੁੜੀ ਆਪਣੇ ਮਾਪਿਆਂ ਕੋਲਨਹੀਂ ਪਹੁੰਚੀ, ਪਰਅਦਾਲਤੀਪ੍ਰਕਿਰਿਆਕਾਰਨ ਉਸ ਨੂੰ ਕੁਝ ਦਿਨਾਂ ਲਈ ਲਾਹੌਰ ਸਥਿਤ ਸੁਰੱਖਿਆ ਘਰ ‘ਚ ਰੱਖਿਆ ਗਿਆ ਹੈ ਅਤੇ ਪਾਕਿਸਤਾਨ ਦੇ ਗਵਰਨਰ ਨੇ ਅਗਵਾਕਾਰਲੜਕੇ ਦੇ ਮਾਪਿਆਂ ਅਤੇ ਅਗਵਾ ਹੋਈ ਸਿੱਖ ਕੁੜੀ ਦੇ ਮਾਪਿਆਂ ਨੂੰ ਨਾਲਲੈ ਕੇ ਇਹ ਫ਼ੈਸਲਾਕੀਤਾ ਕਿ ਅਗਲੇ ਦਿਨਾਂ ‘ਚ ਸਿੱਖ ਬੱਚੀ ਆਪਣੇ ਮਾਪਿਆਂ ਕੋਲਪਰਤਜਾਵੇਗੀ ਅਤੇ ਅੱਗੇ ਤੋਂ ਪਾਕਿਸਤਾਨਵਿਚ ਕਿਸੇ ਵੀਧਰਮਨਾਲਸਬੰਧਤ ਕਿਸੇ ਵੀਵਿਅਕਤੀਦਾਜਬਰੀਧਰਮਤਬਦੀਲਨਾਹੋਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈਵੀ ਇਕ ਸੰਵਿਧਾਨਿਕਕਮੇਟੀ ਬਣਾਉਣ ਦਾਵੀਐਲਾਨਕੀਤਾ ਗਿਆ, ਜਿਸ ਵਿਚਹਿੰਦੂ, ਸਿੱਖ ਤੇ ਇਸਾਈ ਘੱਟ-ਗਿਣਤੀਆਂ ਨਾਲਸਬੰਧਤਮੈਂਬਰਾਂ ਨੂੰ ਸ਼ਾਮਲਕੀਤਾ ਗਿਆ ਹੈ। ਭਵਿੱਖ ਵਿਚ ਕਿਸੇ ਵਲੋਂ ਜੇਕਰਆਪਣਾਧਰਮਤਬਦੀਲਕਰਨਾਹੋਵੇਗਾ ਪਹਿਲਾਂ ਵਾਂਗ ਕੋਈ ਆਪਣੇ ਪੱਧਰ ‘ਤੇ ਅਜਿਹਾ ਕਰਨਦਾ ਹੱਕਦਾਰ ਨਹੀਂ ਹੋਵੇਗਾ, ਸਗੋਂ ਘੱਟੋ-ਘੱਟ ਡਿਪਟੀਕਮਿਸ਼ਨਰ ਦੇ ਪੱਘਰ ‘ਤੇ ਅਜਿਹਾ ਹੋ ਸਕੇਗਾ ਅਤੇ ਉਸ ਤੋਂ ਵੀਪਹਿਲਾਂ ਧਰਮਤਬਦੀਲਕਰਨਵਾਲੇ ਵਿਅਕਤੀਦੀ ਕੌਂਸਲਿੰਗ ਕੀਤੀਜਾਵੇਗੀ ਤਾਂ ਜੋ ਇਹ ਯਕੀਨੀਬਣਾਇਆ ਜਾ ਸਕੇ ਕਿ ਕੋਈ ਵੀਵਿਅਕਤੀ ਕਿਸੇ ਡਰ, ਦਬਾਅ, ਲਾਲਚ ਜਾਂ ਜਬਰੀਧਰਮਤਬਦੀਲ ਤੇ ਨਹੀਂ ਕਰਰਿਹਾ।
ਪਿਛੇ ਜਿਹੇ ਅਮਰੀਕਾ ਦੇ ਕੌਮਾਂਤਰੀ ਧਾਰਮਿਕਆਜ਼ਾਦੀਕਮਿਸ਼ਨਵਲੋਂ ਜਾਰੀਕੀਤੀਰਿਪੋਰਟਵਿਚਸਾਲ 2018 ‘ਚ ਪਾਕਿਸਤਾਨ ‘ਚ ਧਾਰਮਿਕਆਜ਼ਾਦੀਬਾਰੇ ਨਾਂਹਵਾਚੀ ਰੁਝਾਨ ‘ਤੇ ਚਿੰਤਾ ਜ਼ਾਹਰਕੀਤੀ ਗਈ ਸੀ। ਰਿਪੋਰਟ ਨੇ ਇਹ ਤਸਦੀਕਕੀਤਾ ਸੀ ਕਿ ਪਿਛਲੇ ਪੂਰੇ ਸਾਲ ਦੌਰਾਨ ਕੱਟੜ੍ਹਪੰਥੀ ਸਮੂਹ ਤੇ ਖ਼ੁਦ ਨੂੰ ਮਜ਼੍ਹਬ ਦੇ ਅਲੰਬਰਦਾਰਸਮਝਣਵਾਲੇ ਲੋਕਾਂ ਨੇ ਘੱਟ-ਗਿਣਤੀ ਹਿੰਦੂ, ਇਸਾਈ, ਸਿੱਖ, ਅਹਿਮਦੀਆਂ ਤੇ ਸ਼ੀਆ ਮੁਸਲਮਾਨਾਂ ‘ਤੇ ਵੀਧਰਮਤਬਦੀਲੀਲਈਜਬਰਕੀਤਾਹੈ।ਸਾਲ 2018 ‘ਚ ਬਰਮਿੰਘਮਯੂਨੀਵਰਸਿਟੀਵਲੋਂ ਜਾਰੀਕੀਤੀ ਇਕ ਰਿਪੋਰਟ ‘ਚ ਕਿਹਾ ਗਿਆ ਸੀ ਕਿ ਪਾਕਿਸਤਾਨਅੰਦਰਹਰਸਾਲ ਇਕ ਹਜ਼ਾਰ ਦੇ ਲਗਭਗ ਘੱਟ-ਗਿਣਤੀ ਧਰਮਾਂ ਦੀਆਂ ਔਰਤਾਂ ਤੇ ਕੁੜੀਆਂ ਨੂੰ ਅਗਵਾ, ਜਬਰੀਧਰਮਤਬਦੀਲੀਅਤੇ ਨਿਕਾਹਕਰਨਦੀਆਂ ਘਟਨਾਵਾਂ ਵਾਪਰਦੀਆਂ ਹਨ।ਪਾਕਿਸਤਾਨ ਦੇ ਕਬਾਇਲੀਖੇਤਰਾਂ ‘ਚ ਤਾਂ ਹਰਮਹੀਨੇ ਔਸਤਨ 20 ਤੋਂ ਵੱਧ ਹਿੰਦੂ ਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।
ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨੀ ਸਿੱਖਾਂ ਦੀਜਦੋਂ ਵੀ ਗੱਲ ਛਿੜਦੀ ਹੈ ਤਾਂ ਅਜਿਹਾ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਪਾਕਿਸਤਾਨੀ ਸਿੱਖ ਭਾਰਤੀ ਸਿੱਖਾਂ ਨਾਲੋਂ ਜ਼ਿਆਦਾਆਜ਼ਾਦਅਤੇ ਸਤਿਕਾਰਵਾਲੀ ਜ਼ਿੰਦਗੀ ਜੀਅ ਰਹੇ ਹਨਪਰਪਿਛਲੇ ਦਿਨੀਂ ਸ੍ਰੀਨਨਕਾਣਾਸਾਹਿਬ ‘ਚ ਸਿੱਖ ਕੁੜੀ ਦੇ ਅਗਵਾਦੀਘਟਨਾ ਨੇ ਇਹ ਸਾਬਤਕਰ ਦਿੱਤਾ ਕਿ ਅਸਲੀਅਤ ਕੁਝ ਹੋਰਹੈ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀ ਦੇ ਸਾਬਕਾਪ੍ਰਧਾਨਅਤੇ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨਮਸਤਾਨ ਸਿੰਘ ਨੇ ਤਾਂ ਪਾਕਿਸਤਾਨੀ ਸਿੱਖਾਂ ਵਲੋਂ ਚਿਰਾਂ ਤੋਂ ਲੁਕਾਇਆ ਜਾ ਰਿਹਾਦਰਦਬਿਆਨਕਰ ਦਿੱਤਾ। ਉਨ੍ਹਾਂ ਦਾਕਹਿਣਾ ਸੀ ਕਿ, ‘ਪਾਕਿਸਤਾਨ ‘ਚ ਉਪਰੋਂ ਦਿਖਾਵੇ ਦੇ ਤੌਰ ‘ਤੇ ਭਾਵੇਂ ਸਿੱਖ ਸੁਰੱਖਿਅਤ ਨਜ਼ਰ ਆ ਰਹੇ ਹਨ, ਜਦਕਿਅਸਲ ‘ਚ ਅਜਿਹਾ ਨਹੀਂ ਹੈ। ਫ਼ਿਰੌਤੀਆਂ ਲਈ ਸਿੱਖਾਂ ਦੀਆਂ ਹੱਤਿਆਵਾਂ ਦਾਸਿਲਸਿਲਾਆਮਹੈ। ਨਿੱਕੀ ਉਮਰ ਦੀਆਂ ਸਕੂਲਪੜ੍ਹਦੀਆਂ ਸਿੱਖ ਕੁੜੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾਬਣਾਇਆਜਾਂਦਾਹੈ।’
ਪਾਕਿਸਤਾਨ ਦੇ ਕਬਾਇਲੀ ਤੇ ਅਸ਼ਾਂਤਖੇਤਰਪਿਸ਼ਾਵਰ ‘ਚ ਸਿੱਖਾਂ-ਹਿੰਦੂਆਂ ਕੋਲੋਂ ਫ਼ਿਰੌਤੀਆਂ ਮੰਗਣੀਆਂ, ਹਿੰਦੂ ਕੁੜੀਆਂ ਦੇ ਧਰਮਤਬਦੀਲੀ ਤਾਂ ਆਮਵਰਤਾਰਾਹੈ।ਪਾਕਿਸਤਾਨ ‘ਚ ਭਾਵੇਂਕਿ ਸਿੱਖ ਕੁੜੀਆਂ ਦੇ ਅਗਵਾਦੀਆਂ ਘਟਨਾਵਾਂ ਘੱਟ ਵਾਪਰਦੀਆਂ ਹਨਪਰ ਸਿੱਖਾਂ ਨੂੰ ਅਕਸਰ ਫ਼ਿਰੌਤੀ ਲਈਅਗਵਾਕਰਨ ਜਾਂ ਕਤਲਕਰਦੇਣਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।ਦਹਾਕਾ ਕੁ ਪਹਿਲਾਂ ਜਦੋਂ ਪਿਸ਼ਾਵਰ ‘ਚ ਲਗਾਤਾਰ ਸਿੱਖ ਵਪਾਰੀਆਂ ਨੂੰ ਅਗਵਾਕਰਨਅਤੇ ਕੁਝ ਨੂੰ ਕਤਲਕਰਦੇਣਦੀਆਂ ਘਟਨਾਵਾਂ ਵਾਪਰੀਆਂ ਸਨ ਤਾਂ ਉਦੋਂ ਵੱਡੀ ਪੱਧਰ ‘ਤੇ ਉਥੋਂ ਸਿੱਖ ਪਰਿਵਾਰਹਿਜ਼ਰਤਕਰਕੇ ਪਾਕਿਸਤਾਨੀਪੰਜਾਬ ਨੂੰ ਆਪਣੇ ਲਈ ਸੁਰੱਖਿਅਤ ਮੰਨ ਕੇ ਸ੍ਰੀਨਨਕਾਣਾਸਾਹਿਬ, ਪੰਜਾਸਾਹਿਬ ਤੇ ਲਾਹੌਰ ‘ਚ ਆ ਕੇ ਵੱਸ ਗਏ ਸਨ।ਸ੍ਰੀਨਨਕਾਣਾਸਾਹਿਬ ‘ਚ 400 ਦੇ ਲਗਭਗ ਸਿੱਖਾਂ ਦੇ ਘਰਹਨ ਤੇ ਸਿੱਖ ਆਬਾਦੀ 2500 ਤੋਂ 3000 ਦੇ ਵਿਚਕਾਰਹੈ।ਇਨ੍ਹਾਂ ਵਿਚੋਂ ਬਹੁਗਿਣਤੀ ਪਰਿਵਾਰਪਿਸ਼ਾਵਰ ਤੋਂ ਹਿਜ਼ਰਤਕਰਕੇ ਹੀ ਆਏ ਹਨ।ਬੀਤੇ ਦਿਨੀਂ ਸ੍ਰੀਨਨਕਾਣਾਸਾਹਿਬਵਿਖੇ ਸਿੱਖ ਕੁੜੀ ਨੂੰ ਅਗਵਾਕਰਨ, ਜਬਰੀਧਰਮਤਬਦੀਲਅਤੇ ਮੁਸਲਮਾਨ ਨਾਲਨਿਕਾਹਦੀਘਟਨਾ ਉਸ ਖੇਤਰ ‘ਚ ਘੱਟ-ਗਿਣਤੀਆਂ ਨਾਲਵਾਪਰੀਪਹਿਲੀਘਟਨਾ ਸੀ ਪਰ ਇਸ ਘਟਨਾ ਤੋਂ ਬਾਅਦਸ੍ਰੀਨਨਕਾਣਾਸਾਹਿਬ ਦੇ ਸਿੱਖ ਹੀ ਨਹੀਂ, ਸਗੋਂ ਦੁਨੀਆ ਭਰ ਦੇ ਸਿੱਖਾਂ ਨੇ ਜਿਸ ਤਰ੍ਹਾਂ ਏਕਤਾ ਤੇ ਸੂਝ-ਬੂਝਨਾਲ ਇਸ ਘਟਨਾਦਾਵਿਰੋਧਜਤਾਇਆਅਤੇ ਪਾਕਿਸਤਾਨਸਰਕਾਰ’ਤੇ ਦਬਾਅਬਣਾਇਆ, ਉਸੇ ਕਾਰਨ ਹੀ ਸਿੱਖ ਕੁੜੀ ਨੂੰ ਅਗਵਾਕਾਰਾਂ ਦੇ ਚੁੰਗਲ ਵਿਚੋਂ ਛੁਡਾ ਕੇ ਅਦਾਲਤੀ ਹੁਕਮਾਂ ‘ਤੇ ਸੁਰੱਖਿਆ ਘਰਵਿਚਭੇਜ ਦਿੱਤਾ ਗਿਆ ਅਤੇ ਅਗਲੇ ਦਿਨਾਂ ‘ਚ ਉਸ ਨੂੰ ਘਰਵਾਪਸਮਾਪਿਆਂ ਕੋਲਭੇਜ ਦਿੱਤਾ ਜਾਵੇਗਾ। ਇਹ ਪਾਕਿਸਤਾਨਵਿਚਪਹਿਲੀਘਟਨਾ ਹੈ, ਜਦੋਂ ਕਿਸੇ ਘੱਟ-ਗਿਣਤੀ ਭਾਈਚਾਰੇ ਦੀਅਗਵਾ, ਧਰਮਤਬਦੀਲਅਤੇ ਜਬਰੀ ਮੁਸਲਮਾਨ ਨਾਲਨਿਕਾਹਕਰਵਾਈ ਕਿਸੇ ਕੁੜੀ ਨੂੰ ਵਾਪਸਮਾਪਿਆਂ ਹਵਾਲੇ ਕੀਤਾ ਜਾ ਰਿਹਾਹੈ। ਇਸ ਦੇ ਨਾਲਪਿਛਲੇ ਲੰਬੇ ਅਰਸੇ ਤੋਂ ਪਾਕਿਸਤਾਨਵਿਚ ਘੱਟ-ਗਿਣਤੀ ਧਰਮਾਂ ਦੇ ਲੋਕਾਂ ਦੀਆਂ ਕੁੜੀਆਂ ਨੂੰ ਸਾਜ਼ਿਸ਼ਤਹਿਤਨਿਸ਼ਾਨਾਬਣਾ ਕੇ ਅਗਵਾ, ਜਬਰੀਧਰਮਤਬਦੀਲਅਤੇ ਮੁਸਲਮਾਨਾਂ ਨਾਲਨਿਕਾਹ ਕਰਵਾਉਣ ਦੇ ਵਰਤਾਰੇ ਨੂੰ ਵੀ ਠੱਲ੍ਹ ਪੈਣ ਦੇ ਆਸਾਰ ਬੱਝੇ ਹਨ।

Check Also

ਹਰਿਆਣਾ ਤੇ ਜੰਮੂ-ਕਸ਼ਮੀਰ ਚੋਣ ਨਤੀਜਿਆਂ ਦੇ ਅਰਥ

ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਦੇਸ਼ ਭਰ ‘ਚ ਬੇਸਬਰੀ …