Breaking News
Home / ਸੰਪਾਦਕੀ / ਪਾਕਿਸਤਾਨ ‘ਚ ਘੱਟ-ਗਿਣਤੀਆਂ ਦੀਸਥਿਤੀ

ਪਾਕਿਸਤਾਨ ‘ਚ ਘੱਟ-ਗਿਣਤੀਆਂ ਦੀਸਥਿਤੀ

ਪਿਛਲੇ ਦਿਨੀਂ ਮੀਡੀਆ ‘ਚ ਆਈ ਇਕ ਰਿਪੋਰਟ ਅਨੁਸਾਰ ਪਾਕਿਸਤਾਨਵਿਚ ਘੱਟ-ਗਿਣਤੀ ਭਾਈਚਾਰਿਆਂ ਦੀਗਿਣਤੀ ‘ਚ ਤੇਜ਼ੀ ਨਾਲਗਿਰਾਵਟ ਆਉਣ ਲੱਗੀ ਹੈ।ਖ਼ਬਰ ਅਨੁਸਾਰ ਸੰਨ 1951 ‘ਚ ਪਾਕਿਸਤਾਨ ‘ਚ ਰਹਿੰਦੇ ਗੈਰ-ਮੁਸਲਿਮਭਾਈਚਾਰੇ ਦੇ ਲੋਕਾਂ ਦੀ ਕੁੱਲ ਆਬਾਦੀ 25 ਫ਼ੀਸਦੀ ਸੀ, ਜਦੋਂਕਿ ਸੰਨ 1998 ਦੀਮਰਦਮਸ਼ੁਮਾਰੀਵੇਲੇ ਇਹ ਘੱਟ ਕੇ ਸਿਰਫ 6 ਫ਼ੀਸਦੀਰਹਿ ਗਈ ਤੇ ਮੌਜੂਦਾ ਸਮੇਂ ਇਸ ਦੀਗਿਣਤੀਹੋਰ ਘੱਟ ਚੁੱਕੀ ਹੈ। ਅਜਿਹਾ ਪਾਕਿਸਤਾਨਵਿਚ ਵੱਧ ਰਹੀ ਕੱਟੜ੍ਹ ਸ਼ਰ੍ਹੀਅਤਅਤੇ ਘੱਟ-ਗਿਣਤੀਆਂ ਦੀ ਵੱਧ ਰਹੀ ਅਸੁਰੱਖਿਆ ਕਾਰਨ ਹੋ ਰਿਹਾਹੈ।ਪਿਛਲੇ ਸਾਲਾਂ ਤੋਂ ਪਾਕਿਸਤਾਨਵਿਚ ਘੱਟ-ਗਿਣਤੀ ਸਿੱਖ, ਹਿੰਦੂਅਤੇ ਇਸਾਈਆਂ ਦੇ ਜਬਰੀਧਰਮਤਬਦੀਲੀਅਤੇ ਧਾਰਮਿਕਪਾਬੰਦੀਆਂ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲਵਾਧਾ ਹੋਇਆ ਹੈ। ਘੱਟ-ਗਿਣਤੀਆਂ ‘ਤੇ ਪਾਕਿਵਿਚਹਮਲਿਆਂ ਵਿਚਵੀ ਤੇਜ਼ੀ ਆਈ ਹੈ। ਅਜਿਹੀਆਂ ਘਟਨਾਵਾਂ ਦੇ ਨਾਲਪਾਕਿਸਤਾਨ ਦੇ ਹਿੰਦੂ-ਸਿੱਖ ਭਾਈਚਾਰੇ ਦੀਭਾਰਤ ਵੱਲ ਹਿਜ਼ਰਤਵਿਚਵੀ ਤੇਜ਼ੀ ਆਈ ਹੈ।  ਦਿੱਲੀ ਸਥਿਤਵਿਦੇਸ਼ੀਨਾਗਰਿਕਖੇਤਰੀਰਜਿਸਟਰੇਸ਼ਨਦਫ਼ਤਰ ਅਨੁਸਾਰ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂਆਂ ਦੀਗਿਣਤੀ ਤੇਜ਼ੀ ਨਾਲ ਵੱਧ ਰਹੀਹੈ।ਮੋਟੇ ਜਿਹੇ ਅਨੁਮਾਨ ਅਨੁਸਾਰ ਹੁਣ ਤੱਕ 30 ਹਜ਼ਾਰ ਦੇ ਲਗਭਗ ਹਿੰਦੂਪਾਕਿਸਤਾਨ ਛੱਡ ਕੇ ਭਾਰਤ, ਨੇਪਾਲ ਜਾਂ ਹੋਰਦੇਸ਼ਾਂ ਵਿਚਸ਼ਰਨਲਈਬੈਠੇ ਹਨ।ਸੈਂਕੜੇ ਹਿੰਦੂਅਤੇ ਸਿੱਖ ਪਰਿਵਾਰਪਾਕਿਸਤਾਨੀਕਬਾਇਲੀਸੂਬਿਆਂ ਤੋਂ ਹਿਜ਼ਰਤਕਰਕੇ ਪੰਜਾਸਾਹਿਬਅਤੇ ਨਨਕਾਣਾਸਾਹਿਬਵਿਚਸ਼ਰਨਲਈਬੈਠੇ ਹਨ।ਪਾਕਿਸਤਾਨਵਿਚਹਾਲਾਤ ਸੁਧਰਦੇ ਨਾਦੇਖਦਿਆਂ ਪਾਕਿਸਤਾਨ ਤੋਂ ਧਾਰਮਿਕਵੀਜ਼ਿਆਂ ‘ਤੇ ਭਾਰਤਯਾਤਰਾਲਈਆਉਂਦੇ ਹਿੰਦੂਪਰਿਵਾਰਲਗਾਤਾਰਆਪਣੇ ਵੀਜ਼ਿਆਂ ਦੀਮਿਆਦਵਿਚਵਾਧੇ ਲਈਅਪਲਾਈਕਰਦੇ ਆ ਰਹੇ ਹਨ।ਹਿਜ਼ਰਤਕਰਕੇ ਆਏ ਹਿੰਦੂਆਂ ਦੀ ਵੱਡੀ ਗਿਣਤੀਪੰਜਾਬ, ਰਾਜਸਥਾਨਅਤੇ ਗੁਜਰਾਤ ਵਿਚਸ਼ਰਨਲਈਬੈਠੀਹੈ।ਪੰਜਾਬਵਿਚਸੈਂਕੜੇ ਸਿੱਖ ਪਰਿਵਾਰਵੀਪਾਕਿਸਤਾਨ ਤੋਂ ਹਿਜ਼ਰਤਕਰਕੇ ਆਏ ਹੋਏ ਹਨ।ਇਨ੍ਹਾਂ ਸ਼ਰਨਾਰਥੀਆਂ ਨੂੰ ਦਹਾਕਿਆਂ ਬਾਅਦਵੀਕਾਨੂੰਨੀਅੜਚਣਾਂ ਕਾਰਨਭਾਰਤੀਨਾਗਰਿਕਤਾਹਾਸਲਨਹੀਂ ਹੋ ਸਕੀ। ਸਗੋਂ ਪਿੱਛੇ ਜਿਹੇ ਭਾਰਤਦੀ ਸੁਪਰੀਮ ਕੋਰਟ ਨੇ ਵੀ ਇਹ ਆਦੇਸ਼ ਦਿੱਤਾ ਸੀ ਕਿ ਜਿਹੜੇ ਹਿੰਦੂਪਾਕਿਸਤਾਨ ਤੋਂ ਯਾਤਰੀਵੀਜ਼ੇ ‘ਤੇ ਭਾਰਤ ਆ ਕੇ ਲਗਾਤਾਰਵੀਜ਼ਿਆਂ ਦੀਮਿਆਦਵਧਾਰਹੇ ਹਨ, ਉਨ੍ਹਾਂ ਨੂੰ ਆਖ਼ਰਕਾਰਵਾਪਸਪਰਤਣਾਪਵੇਗਾ।
ਅਮਰੀਕਾ ਦੇ ਵਿਦੇਸ਼ਵਿਭਾਗ ਵਲੋਂ ਕੌਮਾਂਤਰੀ ਪੱਧਰ ‘ਤੇ ਧਾਰਮਿਕਆਜ਼ਾਦੀਸਬੰਧੀ ਇਕ ਰਿਪੋਰਟਵਿਚਵੀਪਾਕਿਸਤਾਨਵਿਚਹਿੰਦੂਭਾਈਚਾਰੇ ਦੀਧਾਰਮਿਕਆਜ਼ਾਦੀ’ਤੇ ਚਿੰਤਾਪ੍ਰਗਟਕੀਤੀ ਗਈ ਸੀ। ਅਮਰੀਕਾ ਨੇ ਵੀਮੰਨਿਆ ਹੈ ਕਿ ਪਾਕਿਵਿਚਹਿੰਦੂ ਕੁੜੀਆਂ ਦੇ ਅਗਵਾ, ਜ਼ਬਰੀਧਰਮਪਰਿਵਰਤਨ ਕਰਵਾਉਣ ਅਤੇ ਘੱਟਗਿਣਤੀਆਂ ਨਾਲ ਹੁੰਦੀਆਂ ਵਧੀਕੀਆਂ ਪਾਕਿਵਿਚਲੀਧਾਰਮਿਕਆਜ਼ਾਦੀ’ਤੇ ਸਵਾਲਖੜ੍ਹੇ ਕਰਦੀਆਂ ਹਨ।ਪਾਕਿਸਤਾਨ ਦੇ ਸਰਕਾਰੀਦਸਤਾਵੇਜ਼ ਹੀ ਦੱਸਦੇ ਹਨ ਕਿ ਪਾਕਿਸਤਾਨ ਦੇ ਇਕੱਲੇ ਸਿੰਧਸੂਬੇ ਵਿਚ ਹੀ ਹਰਮਹੀਨੇ ਔਸਤਨ 25 ਹਿੰਦੂ ਕੁੜੀਆਂ ਨੂੰ ਜ਼ਬਰੀਅਗਵਾਕੀਤਾਜਾਂਦਾਹੈ।ਸਿੰਧਸੂਬੇ ਵਿਚਪਾਕਿਸਤਾਨ ਦੇ ਹਿੰਦੂਆਂ ਦੀ 90 ਫ਼ੀਸਦੀਆਬਾਦੀਰਹਿੰਦੀਹੈ। ਉਨ੍ਹਾਂ ਦੀਆਂ ਧੀਆਂ ਨਾਲਅਗਵਾਕਰਨ ਤੋਂ ਬਾਅਦ ਜ਼ਬਰ-ਜਨਾਹਕੀਤੇ ਜਾਂਦੇ ਹਨ।ਇਸਲਾਮਧਰਮਕਬੂਲਣਲਈਮਜ਼ਬੂਰਕੀਤਾਜਾਂਦਾਹੈ।ਜੇਕਰ ਉਹ ਨਾਮੰਨਣ ਤਾਂ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ।
ਪਾਕਿਸਤਾਨ ਦੇ ਕਬਾਇਲੀਖੇਤਰਾਂ ਵਿਚਹਿੰਦੂਅਤੇ ਸਿੱਖਾਂ ਨੂੰ ਜ਼ਾਤੀਵਿਤਕਰੇ ਦਾਵੀ ਵੱਡਾ ਸੇਕ ਝੱਲਣਾ ਪੈਰਿਹਾਹੈ।ਸਿੰਧਵਰਗੇ ਹਿੰਸਾਗ੍ਰਸਤਸੂਬਿਆਂ ਅੰਦਰਸਕੂਲਾਂ ਵਿਚਪੜ੍ਹਦੇ ਸਿੱਖ ਮੁੰਡਿਆਂ ਨਾਲਕੇਸਾਧਾਰੀਹੋਣਕਰਕੇ ਮੁਸਲਮਾਨਾਂ ਦੇ ਮੁੰਡਿਆਂ ਵਲੋਂ ਇੰਨੀਜ਼ਿਆਦਾ ਜ਼ਾਤੀਈਰਖਾਕੀਤੀਜਾਂਦੀ ਹੈ ਕਿ ਸਿੱਖ ਮੁੰਡੇ ਪੜ੍ਹਾਈ ਛੱਡਣ ਲਈਮਜ਼ਬੂਰ ਹੋ ਜਾਂਦੇ ਹਨ।ਗਿਣਤੀ ਦੇ ਧਨਾਢ ਸਿੱਖ ਪਰਿਵਾਰ ਤਾਂ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਹਟਾ ਕੇ ਘਰਾਂ ‘ਚ ਪੜ੍ਹਾਈਦਾਪ੍ਰਬੰਧਕਰਲੈਂਦੇ ਹਨ, ਪਰਜਿਹੜੇ ਪਰਿਵਾਰਾਂ ਦੀਇੰਨੀ ਸਮਰੱਥਾ ਨਹੀਂ, ਉਨ੍ਹਾਂ ਦੇ ਬੱਚੇ ਸਕੂਲਾਂ ‘ਚੋਂ ਹਟ ਕੇ ਮਿਹਨਤ-ਮਜ਼ਦੂਰੀਕਰਨਲਈਮਜਬੂਰ ਹੋ ਜਾਂਦੇ ਹਨ।
ਪਾਕਿਸਤਾਨ ਦੇ ਘੱਟ-ਗਿਣਤੀਆਂ ਨਾਲਸਬੰਧਤਕਾਨੂੰਨਸਾਜ਼ਾਂ ਵਲੋਂ ਵੀਸਰਕਾਰ ਤੋਂ ਕਈ ਵਾਰ ਜ਼ੋਰਦਾਰ ਮੰਗ ਕੀਤੀ ਜਾ ਚੁੱਕੀ ਹੈ ਕਿ ਘੱਟ-ਗਿਣਤੀਆਂ ਦੀਰਾਖੀਲਈਪ੍ਰਭਾਵੀਕਾਨੂੰਨਬਣਾਏ ਜਾਣ, ਪਰਹਾਲੇ ਤੱਕ ਇਸ ਦਿਸ਼ਾਵਿਚਪਾਕਿਸਰਕਾਰ ਨੇ ਕੋਈ ਤਸੱਲੀਬਖ਼ਸ਼ ਕਦਮਨਹੀਂ ਚੁੱਕਿਆ। ਪਾਕਿਸਤਾਨਸਰਕਾਰਇਸਲਾਮਿਕ ਕੱਟੜ੍ਹਵਾਦ ਦੇ ਗੋਡਿਆਂ ਹੇਠ ਝੁਕੇ ਰਹਿਣਲਈਮਜਬੂਰਹੈ।ਪਾਕਿਸਤਾਨਵਿਚ ਪੁਲਿਸ ਅਤੇ ਕਾਨੂੰਨਵੀਧਾਰਮਿਕ ਕੱਟੜ੍ਹਵਾਦੀਆਂ ਦੇ ਅੱਗੇ ਬੇਵੱਸ ਜਾਪਰਿਹਾਹੈ।ਖ਼ਬਰਾਂ ਹਨ ਕਿ ਪੁਲਿਸ ਅਕਸਰਤਾਲਿਬਾਨਵਲੋਂ ਘੱਟ-ਗਿਣਤੀਆਂ ਨੂੰ ਅਗਵਾਕਰਕੇ ਕਤਲਕਰਨ ਦੇ ਮਾਮਲਿਆਂ ਨੂੰ ਇਹ ਕਹਿ ਕੇ ਰਫ਼ਾ-ਦਫ਼ਾਕਰਦਿੰਦੀ ਹੈ ਕਿ ਇਹ ਤਾਂ ਅੱਤਵਾਦੀਆਂ ਦਾਕਾਰਾਹੈ।ਅਸਲਵਿਚ ਉਥੇ ਕਾਨੂੰਨ ਦੇ ਹੱਥ ਇੰਨੇ ਲੰਬੇ ਨਹੀਂ ਕਿ ਅੱਤਵਾਦ ਤੱਕ ਪਹੁੰਚ ਸਕਣ।
ਦੁੱਖ ਦੀ ਗੱਲ ਹੈ ਕਿ ਪਾਕਿਸਤਾਨਵਿਚਲੇ ਸਿੱਖ ਜਾਂ ਹਿੰਦੂਭਾਈਚਾਰੇ ਦੀਸਮਾਜਿਕਅਤੇ ਮਨੁੱਖੀ ਅਧਿਕਾਰਾਂ ਦੀਪੈਰਵਾਈਕਰਨਵਿਚਭਾਰਤਸਰਕਾਰ, ਹਿੰਦੂ-ਸਿੱਖ ਜਥੇਬੰਦੀਆਂ ਜਾਂ ਹੋਰ ਮਨੁੱਖੀ ਹੱਕਾਂ ਦੀਆਂ ਰਖ਼ਵਾਲੀਆਂ ਸੰਸਥਾਵਾਂ ਨਾਕਾਮ ਸਿੱਧ ਹੋਈਆਂ ਹਨ।ਜਿਹੜੇ ਹਿੰਦੂਪਾਕਿਸਤਾਨ ‘ਚ ਜ਼ਬਰ-ਜ਼ੁਲਮ ਤੋਂ ਤੰਗ ਆ ਕੇ ਭਾਰਤ ‘ਚ ਸ਼ਰਨਲਈਬੈਠੇ ਹਨ, ਉਨ੍ਹਾਂ ਨੂੰ ਪੱਕੇ ਤੌਰ ‘ਤੇ ਭਾਰਤੀਨਾਗਰਿਕ ਬਣਾਉਣ ਵਿਚਭਾਰਤ-ਪਾਕਿਬਟਵਾਰੇ ਦੀਆਂ ਕਾਨੂੰਨੀਬੰਦਿਸ਼ਾਂ ਰੁਕਾਵਟ ਬਣਦੀਆਂ ਹਨ। ਅਜਿਹੀ ਹਾਲਤਵਿਚਪਾਕਿਵਾਸੀ ਹਿੰਦੂ-ਸਿੱਖਾਂ ਦੀਸਥਿਤੀ’ਨਾਘਰ ਦੇ, ਨਾਘਾਟਦੇ’ਵਾਲੀਬਣੀ ਹੋਈ ਹੈ।ਹੋਰ ਵੱਡਾ ਸਿਤਮ ਇਹ ਹੈ ਕਿ ਭਾਰਤ-ਪਾਕਿਵਿਚਾਲੇ ਦੁਵੱਲੀ ਸਬੰਧਬਿਹਤਰ ਬਣਾਉਣ ਲਈ ਹੁੰਦੀਆਂ ਮੁਲਾਕਾਤਾਂ ਵਿਚਪਾਕਿਵਾਸੀ ਹਿੰਦੂ-ਸਿੱਖਾਂ ਦੀਹਾਲਤਦਾਮਸਲਾਕਦੇ ਵੀਸੰਜੀਦਗੀਨਾਲਨਹੀਂ ਉਠਾਇਆ ਜਾਂਦਾ।ਦੋਹਾਂ ਦੇਸ਼ਾਂ ਵਿਚਾਲੇ ਮਿੱਤਰਤਾ ਵਧਾਉਣ ਦੀਕਵਾਇਦ ‘ਚ ਭਾਰਤ ਨੂੰ ਉਥੇ ਰਹਿੰਦੇ ਹਿੰਦੂ-ਸਿੱਖਾਂ ਦੀਜਾਨ-ਮਾਲਦੀਰਾਖ਼ੀ, ਧਾਰਮਿਕ, ਸਮਾਜਿਕਅਤੇ ਮਨੁੱਖੀ ਆਜ਼ਾਦੀ ਦੇ ਮੁੱਦੇ ਨੂੰ ਤਰਜੀਹੀ ਤੌਰ ‘ਤੇ ਸ਼ਾਮਲਕਰਨਾਚਾਹੀਦਾਹੈ।ਪਾਕਿਸਤਾਨ ਨੂੰ ਵੀ ਇਹ ਗੱਲ ਸਮਝਣੀਚਾਹੀਦੀ ਹੈ ਕਿ ਉਸ ਵਲੋਂ ਆਪਣੇ ਘੱਟਗਿਣਤੀ ਨਾਗਰਿਕਾਂ ਦੀ ਮੁਕੰਮਲ ਸੁਰੱਖਿਆ ਅਤੇ ਆਜ਼ਾਦੀਬਹਾਲਨਾਕਰਸਕਣਨਾਲ ਕੌਮਾਂਤਰੀ ਪੱਧਰ ‘ਤੇ ਉਸ ਦੀਸਾਖ਼ ਨੂੰ ਵੱਡਾ ਦਾਗ਼ ਲੱਗ ਰਿਹਾਹੈ।ਪਾਕਿਸਤਾਨ ਨੂੰ ਆਪਣੇ ਬੇਲਗਾਮ ਹੋ ਰਹੇ ਹਾਲਾਤਾਂ ਨੂੰ ਕਾਬੂਕਰਨਅਤੇ ਲੋਕਤੰਤਰੀਵਿਵਸਥਾ ਨੂੰ ਬਹਾਲਕਰਨਲਈਠੋਸਕਦਮ ਉਠਾਉਣੇ ਲਾਜ਼ਮੀ ਹੋ ਗਏ ਹਨ। ਅਜਿਹਾ ਨਾਕਰਨਦੀਸੂਰਤਵਿਚਜਿਥੇ ਕੌਮਾਂਤਰੀ ਪੱਧਰ ‘ਤੇ ਪਾਕਿਸਤਾਨਪ੍ਰਤੀ ਮਨੁੱਖਤਾਵਾਦੀ ਲੋਕਾਂ ਵਿਚਨਫ਼ਰਤਪੈਦਾਹੋਵੇਗੀ ਉਥੇ ਪਾਕਿ ਦੇ ਅੰਦਰੂਨੀਹਾਲਾਤਹੋਰਜ਼ਿਆਦਾਅਸਥਿਰ ਹੋ ਸਕਦੇ ਹਨ। ਅੱਜ ਧਰਮਅਤੇ ਨਸਲ ਤੋਂ ਰਹਿਤਪੂਰੀ ਦੁਨੀਆ ਇਕ ‘ਆਲਮੀਪਿੰਡ’ਵਜੋਂ ਵਿਕਸਿਤ ਹੋ ਰਹੀਹੈ। ਕੱਟੜ੍ਹਵਾਦ ਅਜੋਕੇ ਮਨੁੱਖੀ ਵਿਕਾਸ ਅੱਗੇ ਸਭ ਤੋਂ ਵੱਡਾ ਰੋੜਾਹੈ। ਅਜੋਕੇ ਕੌਮਾਂਤਰੀ ਸੰਦਰਭਵਿਚਪਾਕਿਸਤਾਨ ਨੂੰ ਬਦਲਣਾਪਵੇਗਾ ਅਤੇ ਧਰਮ-ਨਿਰਪੱਖਤਾ, ਧਾਰਮਿਕ-ਸਹਿਹੋਂਦ ਅਤੇ ਮਨੁੱਖੀ ਆਜ਼ਾਦੀ ਨੂੰ ਬਹਾਲਕਰਨਲਈ ਸਿੱਟਾਮੁਖੀ ਕਦਮ ਉਠਾਉਣੇ ਪੈਣਗੇ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …