Breaking News
Home / ਸੰਪਾਦਕੀ / ਚੰਗਾ ਸੰਦੇਸ਼ਨਹੀਂ ਦੇ ਰਹੇ ਵਿਦੇਸ਼ਾਂ ‘ਚ ਗੁਰਦੁਆਰਿਆਂ ਅੰਦਰ ਸਿੱਖਾਂ ਦੇ ਟਕਰਾਅ

ਚੰਗਾ ਸੰਦੇਸ਼ਨਹੀਂ ਦੇ ਰਹੇ ਵਿਦੇਸ਼ਾਂ ‘ਚ ਗੁਰਦੁਆਰਿਆਂ ਅੰਦਰ ਸਿੱਖਾਂ ਦੇ ਟਕਰਾਅ

ਪਿਛਲੇ ਦਿਨੀਂ ਜਰਮਨੀ ਦੇ ਇਕ ਗੁਰਦੁਆਰਾਸਾਹਿਬ ‘ਚ ਸਿੱਖਾਂ ਦੇ ਦੋ ਧੜ੍ਹਿਆਂ ਵਿਚਾਲੇ ਹੋਏ ਹਿੰਸਕ ਟਕਰਾਅਦੀਹਿਰਦੇਵੇਦਕਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖ ਭਾਈਚਾਰੇ ਲਈ ਬੇਹੱਦ ਨਮੋਸ਼ੀਪੈਦਾਕਰ ਦਿੱਤੀ ਹੈ।ਘਟਨਾਸਬੰਧੀਸੋਸ਼ਲਮੀਡੀਆ’ਤੇ ਵਾਇਰਲ ਹੋ ਰਹੀਵੀਡੀਓਵਿਚ ਸਿੱਖਾਂ ਦੇ ਦੋ ਧੜ੍ਹੇ ਆਪਸ ‘ਚ ਤਕਰਾਰ ਦੌਰਾਨ ਹਿੰਸਕ ਹੋ ਜਾਂਦੇ ਹਨਅਤੇ ਵੇਖਦਿਆਂ ਹੀ ਵੇਖਦਿਆਂ ਇਕ ਦੂਜੇ ਦੀਆਂ ਦਸਤਾਰਾਂ ਦੀਬੇਅਦਬੀਕਰਨ ਲੱਗਦੇ ਹਨ।ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦੀ ਦੇਖਦਿਆਂ ਪੁਲਿਸਦਸਤੇ ਗੁਰਦੁਆਰਾਸਾਹਿਬ ਦੇ ਅੰਦਰਬੂਟਾਂ ਸਮੇਤਦਾਖ਼ਲ ਹੁੰਦੇ ਹਨ ।
ਅਖ਼ਬਾਰੀਰਿਪੋਰਟਾਂ ਮੁਤਾਬਕ ਜਰਮਨੀ ਦੇ ਫਰੈਂਕਫਰਟਸ਼ਹਿਰਵਿਚ ਸਿੱਖ ਕਥਾਵਾਚਕਭਾਈਪੰਥਪ੍ਰੀਤ ਸਿੰਘ ਦਾਸਮਾਗਮ ਸੀ, ਜਿਸ ਦਾ ਕਿ ਸਿੱਖਾਂ ਦੇ ਇਕ ਹਿੱਸੇ ਵਲੋਂ ਵਿਰੋਧਕੀਤਾ ਜਾ ਰਿਹਾ ਸੀ। ਵਿਰੋਧਦਾਕਾਰਨਪਿਛਲੇ ਸਮੇਂ ਤੋਂ ਸਿੱਖ ਪੰਥ ਦੇ ਦੋ ਹਿੱਸਿਆਂ ਵਿਚਲਗਾਤਾਰ ਵੱਧ ਰਹੇ ਵਿਚਾਰਧਾਰਕਅਤੇ ਸਿਧਾਂਤਕਪਾੜੇ ਵਿਚੋਂ ਪੈਦਾ ਹੋਏ ਵਿਵਾਦਨਾਲ ਜੁੜਿਆ ਹੋਇਆ ਹੈ।
ਅੱਜ ਸਿੱਖ ਪੰਥ ਨੂੰ ਭਰਾ-ਮਾਰੂ ਹਾਲਾਤਾਂ ਤੋਂ ਬਚਣਲਈ ਸ਼ਾਨਾਮੱਤੀਆਂ ਇਤਿਹਾਸਕਰਵਾਇਤਾਂ ਤੋਂ ਸੇਧਲੈਣਦੀਲੋੜਹੈ। ਇਹ ਗੱਲ ਠੀਕ ਹੈ ਕਿ ਕਿਸੇ ਵੀਸਮਾਜ, ਧਰਮ ਜਾਂ ਜਥੇਬੰਦੀਵਿਚਸਮੂਹਿਕਵਿਚਾਰਕ’ਇਕਸਾਰਤਾ’ਹੋਣੀਸੰਭਵਨਹੀਂ ਹੁੰਦੀ ਅਤੇ ਜਿਹੜੀਆਂ ਜਥੇਬੰਦੀਆਂ, ਸਮਾਜਅਤੇ ਧਰਮਵਿਚਵਿਚਾਰਾਂ ਦੇ ਵਖਰੇਵੇਂ ਜ਼ਾਹਰਕਰਨਦੀਇਜਾਜ਼ਤਨਾਹੋਵੇ ਉਨ੍ਹਾਂ ਨੂੰ ਜਮਹੂਰੀਨਹੀਂ ਆਖਿਆ ਜਾ ਸਕਦਾ। ਇਸੇ ਤਰ੍ਹਾਂ ਸ਼ੁਰੂ ਤੋਂ ਹੀ ਸਿੱਖਾਂ ਵਿਚਆਪਸੀਜਥੇਬੰਦਕਮਤਭੇਦ, ਵਿਚਾਰਾਂ ਦਾਵਿਰੋਧਾਭਾਸ ਜਾਂ ਸਿਆਸੀ ਹਿੱਤਾਂ ਨੂੰ ਲੈ ਕੇ ਵਿਰੋਧਤਾਈਆਂ ਵੀ ਚੱਲਦੀਆਂ ਰਹੀਆਂ ਹਨਪਰ ਇਸ ਦੇ ਬਾਵਜੂਦ ਸਿੱਖ ਕਦੇ ਵੀਆਪਸੀਧਰਮਦੀ ਸਾਂਝ ਤੇ ਸਿਧਾਂਤਕ ‘ਇਕਸੁਰਤਾ’ ਨੂੰ ਗੁਆਚਣ ਨਹੀਂ ਦਿੰਦੇ ਰਹੇ। ਸਿੱਖ ਮਿਸਲਾਂ ਦੇ ਵੇਲੇ ਇਲਾਕਿਆਂ ‘ਤੇ ਕਬਜ਼ੇ ਕਰਨਲਈਭਾਵੇਂ ਮਿਸਲਾਂ ਜੰਗ ਦੇ ਮੈਦਾਨਵਿਚ ਇਕ-ਦੂਜੇ ਨਾਲਲੜਦੀਆਂ, ਭਿੜਦੀਆਂ ਵੀਰਹੀਆਂ ਪਰ ਇਸ ਦੇ ਬਾਵਜੂਦਦੀਵਾਲੀ, ਵਿਸਾਖੀ ਮੌਕੇ ਸ੍ਰੀਅੰਮ੍ਰਿਤਸਰ ਪਹੁੰਚ ਕੇ ‘ਸਰਬੱਤ ਖ਼ਾਲਸਾ’ ਦੇ ਰੂਪਵਿਚਬਿਖੜੇ ਹਾਲਾਤਾਂ ਦਾਟਾਕਰਾਕਰਨਅਤੇ ਪੰਥਕਚੜ੍ਹਦੀਕਲਾਦੀਆਂ ਘਾੜਤਾਂ ਘੜਨਲਈਸਾਰੀਆਂ ਮਿਸਲਾਂ ਦੇ ਸਿੱਖਾਂ ਦਾਸ੍ਰੀਦਰਬਾਰਸਾਹਿਬਵਿਖੇ ਸਿਰਜੋੜ ਕੇ ਬੈਠਣਾ ਇਸੇ ਗੱਲ ਦੀ ਮੌਲਿਕ ਗਵਾਹੀਹੈ।
ਅੱਜ ਦੁਨੀਆ ਦੇ 161 ਮੁਲਕਾਂ ਵਿਚ ਸਿੱਖ ਭਾਈਚਾਰਾ ਵੱਸਿਆ ਹੋਇਆ ਹੈ।ਪਿਛਲੀਇਕ-ਡੇਢਸਦੀ ਦੌਰਾਨ ਪੰਜਾਬ ਤੋਂ ਬਾਹਰ ਦੁਨੀਆ ਭਰ ‘ਚ ਜਾ ਕੇ ਵੱਸੇ ਸਿੱਖਾਂ ਨੇ ਆਪਣੀਮਿਹਨਤ, ਦ੍ਰਿੜ੍ਹਤਾ, ਬਹਾਦਰੀਅਤੇ ਇਖਲਾਕਕਾਰਨਸਫ਼ਲਤਾ ਦੇ ਝੰਡੇ ਗੱਡੇ ਹਨ। ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਸਿੱਖ ਭਾਈਚਾਰੇ ਨੇ ਆਪਣੀਕਾਬਲੀਅਤ ਦੇ ਬਲਬੂਤੇ ਹੀ ਰਾਜਨੀਤੀ, ਵਪਾਰ, ਸਮਾਜਿਕ, ਨਿਆਂਇਕਅਤੇ ਸਿਵਲਸਰਵਿਸਜ਼ ‘ਚ ਅਹਿਮ ਰੁਤਬੇ ਹਾਸਲਕੀਤੇ ਹਨ।ਕੈਨੇਡਾਵਰਗੇ ਬਹੁ-ਸੱਭਿਆਚਾਰਕ ਮੁਲਕ ਅੰਦਰਡੇਢਦਰਜਨ ਦੇ ਆਸ-ਪਾਸਪੰਜਾਬੀ, ਖ਼ਾਸਕਰਕੇ ਸਿੱਖ ਐਮ.ਪੀ.ਪੀ. ਅਤੇ ਚਾਰ ਸਿੱਖ ਕੈਬਨਿਟਮੰਤਰੀਹੋਣਾਆਪਣੇ ਆਪ ‘ਚ ਸਿੱਖ ਭਾਈਚਾਰੇ ਦੀਕਾਬਲੀਅਤਦਾ ਹੀ ਪ੍ਰਮਾਣਹੈ।
ਇਸੇ ਦੌਰਾਨ ਕੌਮਾਂਤਰੀ ਪੱਧਰ ‘ਤੇ ਸਿੱਖ ਆਪਣੀ ਵੱਖਰੀ ਹੋਂਦ, ਸੱਭਿਆਚਾਰ ਅਤੇ ਪਛਾਣ ਨੂੰ ਸਥਾਪਿਤਕਰਨਦਾਸੰਘਰਸ਼ਵੀਕਰਰਹੇ ਹਨ।ਹਰਸਾਲ ਦੁਨੀਆ ਭਰ ‘ਚ ਸਿੱਖਾਂ ‘ਤੇ 200 ਤੋਂ ਵੱਧ ਨਸਲੀਵਿਤਕਰੇ ਦੀਆਂ ਘਟਨਾਵਾਂ ਵਾਪਰਦੀਆਂ ਹਨ।ਅਮਰੀਕਾਦੀ ‘ਸਿੱਖ ਅਮਰੀਕਨਲੀਗਲਡਿਫ਼ੈਂਸਐਂਡਐਜੂਕੇਸ਼ਨ’ (ਸੈਲਡਫ) ਸੰਸਥਾਅਤੇ ‘ਸਟੈਨਫੋਰਡਯੂਨੀਵਰਸਿਟੀ’ਵਲੋਂ ਸਾਂਝੇ ਤੌਰ ‘ਤੇ ‘ਟਰਬਨਮਾਈਥਸ’ਨਾਂਅ ਦੇ ਕੀਤੇ ਗਏ ਅਧਿਐਨਵਿਚ ਇਹ ਗੱਲ ਉਭਰ ਕੇ ਆਈ ਸੀ ਕਿ ਬਹੁਤੇ ਅਮਰੀਕੀਲੋਕ ਸਿੱਖਾਂ ਨੂੰ ਅਲਕਾਇਦਾ ਦੇ ਮਾਰੇ ਗਏ ਮੁਖੀ ਓਸਾਮਾਬਿਨਲਾਦੇਨਨਾਲਜੋੜ ਕੇ ਦੇਖਦੇ ਹਨ। 49 ਫ਼ੀਸਦੀਅਮਰੀਕੀਲੋਕ ਸਿੱਖਾਂ ਨੂੰ ਮੁਸਲਮਾਨ ਧਰਮਦਾ ਹਿੱਸਾ ਸਮਝਦੇ ਹਨਜਦੋਂਕਿ 70 ਫ਼ੀਸਦੀ ਗੋਰੇ ਕਿਸੇ ਸਿੱਖ ਦੀ ਸਹੀ ਪਛਾਣਨਹੀਂ ਕਰਸਕਦੇ। ਇਕ ਹੋਰਸਰਵੇਖਣ ਅਨੁਸਾਰ ਅਮਰੀਕੀਸਕੂਲਾਂ ਵਿਚਪੜ੍ਹਨਵਾਲੇ 50 ਫ਼ੀਸਦੀ ਸਿੱਖ-ਅਮਰੀਕੀ ਬੱਚਿਆਂ ਅਤੇ 67 ਫ਼ੀਸਦੀਦਸਤਾਰਬੰਨ੍ਹਣਵਾਲੇ ਸਿੱਖ ਬੱਚਿਆਂ ਨੂੰ ਅਕਸਰ ਬੁਲਿੰਗ ਯਾਨੀਤਾਅਨੇਬਾਜ਼ੀਦਾਸ਼ਿਕਾਰਹੋਣਾਪੈਂਦਾਹੈ। ਕਈ ਮਾਮਲਿਆਂ ਵਿਚ ਤਾਂ ਉਨ੍ਹਾਂ ਨੂੰ ਆਪਣੀਪੂਰੀਪੜ੍ਹਾਈ ਦੌਰਾਨ ਇਸ ਤਰ੍ਹਾਂ ਦੇ ਮਾਹੌਲ ਦਾਸਾਹਮਣਾਕਰਨਾਪੈਂਦਾ ਹੈ, ਜਿਸ ਵਿਚ ਉਨ੍ਹਾਂ ਨੂੰ ਵੱਖਰੀ ਨਜ਼ਰਨਾਲਦੇਖਿਆਜਾਂਦਾਹੈ।ਪਿਛਲੇ ਸਾਲ’ਨੈਸ਼ਨਲ ਸਿੱਖ ਕੰਪੇਨ’ਵਲੋਂ ‘ਹਾਰਟਰਿਸਰਚਐਸੋਸੀਏਟਸ’ਕੋਲੋਂ ਕਰਵਾਏ ਇਕ ਹੋਰਸਰਵੇਖਣ ਅਨੁਸਾਰ ਦਸਤਾਰਧਾਰੀ ਇਕ ਸਿੱਖ ਨੂੰ ਸਿਰਫ਼ 11 ਫ਼ੀਸਦੀਅਮਰੀਕਨ ਹੀ ਸਹੀ ਰੂਪਵਿਚਪਛਾਣ ਸਕੇ ਹਨ। 20 ਫੀਸਦੀਅਮਰੀਕੀ ਗੋਰਿਆਂ ਨੇ ਦਸਤਾਰਧਾਰੀ ਸਿੱਖ ਨੂੰ ਮੁਸਲਮਾਨ, 13 ਫ਼ੀਸਦੀ ਨੇ ਹਿੰਦੂਅਤੇ 28 ਫ਼ੀਸਦੀ ਨੇ ਪੱਛਮੀ ਏਸ਼ੀਆਈਮੰਨਿਆਹੈ।
ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆਅਤੇ ਹੋਰਅਨੇਕਾਂ ਮੁਲਕਾਂ ਅੰਦਰ ਸਿੱਖਾਂ ਨੇ ਜਨਤਕਥਾਵਾਂ ਅਤੇ ਫ਼ੌਜੀ ਸੇਵਾਵਾਂ ਵਿਚਵੀਦਸਤਾਰ, ਕਿਰਪਾਨਅਤੇ ਸਿੱਖੀ ਪਹਿਰਾਵੇ ਸਮੇਤਵਿਚਰਨਦੀਆਂ ਵੱਡੀਆਂ ਕਾਨੂੰਨੀਲੜਾਈਆਂ ਜਿੱਤੀਆਂ ਹਨਅਤੇ ਫ਼ਰਾਂਸਸਮੇਤ ਕਈ ਮੁਲਕਾਂ ਵਿਚ ਸਿੱਖੀ ਪਹਿਰਾਵੇ ਅਤੇ ਕਕਾਰਪਹਿਨਣਦੀਆਜ਼ਾਦੀਲਈਕਾਨੂੰਨੀਲੜਾਈਆਂ ਲੜੀਆਂ ਜਾ ਰਹੀਆਂ ਹਨ। ਇਸੇ ਦੌਰਾਨ ਜਦੋਂ ਕਿਸੇ ਦੇਸ਼ ‘ਚ ਗੁਰਦੁਆਰੇ ਅੰਦਰ ਸਿੱਖ ਆਪਸ ‘ਚ ਲੜਦਿਆਂ ਇਕ-ਦੂਜੇ ਦੀਆਂ ਦਸਤਾਰਾਂ ਦੀਬੇਅਦਬੀਕਰਨਅਤੇ ਕਿਰਪਾਨਾਂ ਕੱਢ ਲੈਣ ਤਾਂ ਇਸ ਦਾ ਸਿੱਖਾਂ ਦੇ ਕੌਮਾਂਤਰੀ ਸਰੋਕਾਰਾਂ ‘ਤੇ ਕਿੰਨਾ ਬੁਰਾ ਪ੍ਰਭਾਵਪੈਂਦਾਹੋਵੇਗਾ? ਇਕ ਰਿਪੋਰਟ ਅਨੁਸਾਰ ਵਿਦੇਸ਼ਾਂ ‘ਚ ਸਿੱਖਾਂ ‘ਤੇ ਹੁੰਦੇ ਨਸਲੀਹਮਲਿਆਂ ਪਿੱਛੇ ਇਕ ਅੰਸ਼ਕਕਾਰਨ ਸਿੱਖਾਂ ਵਲੋਂ ਆਪਸ ‘ਚ ਲੜਦਿਆਂ ਇਕ-ਦੂਜੇ ਦੀਆਂ ਦਸਤਾਰਾਂ ਲਾਹੁਣ ਦੀਆਂ ਘਟਨਾਵਾਂ ਕਾਰਨਵਿਦੇਸ਼ੀਲੋਕਾਂ ‘ਤੇ ਪੈਂਦਾ ਬੁਰਾ ਅਸਰਵੀ ਜ਼ਿੰਮੇਵਾਰਹੈ। ਹੁਣੇ ਜਿਹੇ ਹੀ ਇਟਲੀਦੀ ਸੁਪਰੀਮ ਕੋਰਟਵਲੋਂ, ਪਿਛਲੇ ਸਮੇਂ ਦੌਰਾਨ ਸਿੱਖਾਂ ਦੇ ਆਪਸੀਟਕਰਾਵਾਂ ਦੌਰਾਨ ਕਿਰਪਾਨਾਂ ਕੱਢ ਲੈਣਦੀਆਂ ਘਟਨਾਵਾਂ ਨੂੰ ਧਿਆਨਵਿਚ ਰੱਖਦਿਆਂ, ਜਨਤਕਥਾਵਾਂ ‘ਤੇ ਕਿਰਪਾਨਪਹਿਨਣ’ਤੇ ਪਾਬੰਦੀਲਗਾ ਦਿੱਤੀ ਹੈ।ਜਦੋਂ ਸਿੱਖ ਧਰਮ ਦੇ ਕਿਸੇ ਧਾਰਮਿਕਅਧਿਕਾਰ’ਤੇ ਪਾਬੰਦੀ ਲੱਗਦੀ ਹੈ ਤਾਂ ਸਿੱਖਾਂ ਦੀਧਾਰਮਿਕਆਜ਼ਾਦੀ ਨੂੰ ਲੈ ਕੇ ਚਿੰਤਾਵਾਂ ਤੇਜ਼ ਹੋਣੀਆਂ ਸੁਭਾਵਕ ਹਨ, ਪਰਜਦੋਂ ਸਿੱਖਾਂ ਦੇ ਆਪਸੀਟਕਰਾਅਕਾਰਨ ਹੀ ਸਿੱਖਾਂ ਦੀਛਵੀ ਦੁਨੀਆ ਸਾਹਮਣੇ ਖ਼ਰਾਬ ਹੁੰਦੀ ਹੈ ਤਾਂ ਉਸ ਵੇਲੇ ਸਿੱਖ ਪੰਥ ਨੂੰ ਆਪਣੀਆਂ ਕੌਮਾਂਤਰੀ ਸਮੱਸਿਆਵਾਂ ਨੂੰ ਲੈ ਕੇ ਬੇਗਾਨਿਆਂ ਨੂੰ ਦੋਸ਼ਦੇਣ ਤੋਂ ਪਹਿਲਾਂ ਆਤਮਮੰਥਨਕਰਨਾਚਾਹੀਦਾਹੈ। ਗੁਰੂ ਨਾਨਕਸਾਹਿਬ ਦੇ ਸਰਬ-ਕਲਿਆਣਕਾਰੀਫ਼ਲਸਫ਼ੇ ਨੂੰ ਦੁਨੀਆ ਅੱਗੇ ਪੇਸ਼ਕਰਨਅਤੇ ‘ਵਿਸ਼ਵਭਾਈਚਾਰੇ’ਅਤੇ ‘ਭਰਾਤਰੀਭਾਵ’ਦਾਸੰਦੇਸ਼ਦੇਣਵਾਲੇ ਸਿੱਖ ਧਰਮਦੀਜੀਵਨ-ਜਾਚ ਨੂੰ ਅਮਲੀਰੂਪ ‘ਚ ਦੁਨੀਆ ਦੇ ਸਾਹਮਣੇ ਰੱਖਣ ਦੀ ਚੁਣੌਤੀ ਵੀ ਸਿੱਖ ਕੌਮ ਦੇ ਅੱਗੇ ਦਰਕਾਰਹੈ। ਅਜਿਹੀ ਸਥਿਤੀਵਿਚ ਜਿੱਥੇ ਵਿਦੇਸ਼ਾਂ ‘ਚ ਆਪਣੀਧਾਰਮਿਕਆਜ਼ਾਦੀਲਈਕਾਨੂੰਨੀ ਮੁਹਾਜ ‘ਤੇ ਸੰਘਰਸ਼ਜਾਰੀ ਰੱਖਣ ਦੀਲੋੜ ਹੈ, ਉਥੇ ਆਪਣੀਜੀਵਨ-ਜਾਚ ਵਿਚੋਂ ਵੀ ਸਿੱਖਾਂ ਨੂੰ ਗੁਰੂ ਨਾਨਕਦੇਵ ਜੀ ਦੇ ਸਰਬ-ਸਾਂਝੇ ਫ਼ਲਸਫ਼ੇ ਦੀਪੇਸ਼ਕਾਰੀਕਰਨੀਪਵੇਗੀ। ਅਜਿਹੀ ਸਥਿਤੀਵਿਚਦੇਸ਼-ਵਿਦੇਸ਼ਾਂ ਅੰਦਰ ਸਿੱਖਾਂ ਵਲੋਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਹੀ ਆਪਸ ‘ਚ ਖਾਨਾਜੰਗੀ ਵਰਗਾ ਮਾਹੌਲ ਪੈਦਾਕਰਨਾ ਕਿਸੇ ਵੀਤਰ੍ਹਾਂ ਸਿੱਖ ਪੰਥ ਦੇ ਵਡੇਰੇ ਹਿੱਤਾਂ ‘ਚ ਨਹੀਂ ਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …