-4.6 C
Toronto
Wednesday, December 3, 2025
spot_img
Homeਦੁਨੀਆਬ੍ਰਿਟੇਨ ਦੇ ਗੁਰਦੁਆਰਾ ਸਾਹਿਬ 'ਚ ਮੰਤਰੀ ਵਲੋਂ ਸ਼ਰਾਬ ਬਾਰੇ ਗੱਲ ਕਰਨ 'ਤੇ...

ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ‘ਚ ਮੰਤਰੀ ਵਲੋਂ ਸ਼ਰਾਬ ਬਾਰੇ ਗੱਲ ਕਰਨ ‘ਤੇ ਗੁੱਸੇ ‘ਚ ਆਈ ਸਿੱਖ ਬੀਬੀ

ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਮੰਗੀ ਸਿੱਖਾਂ ਤੋਂ ਮਾਫੀ
ਲੰਡਨ/ਬਿਊਰੋ ਨਿਊਜ਼  : ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੂੰ ਚੋਣ ਪ੍ਰਚਾਰ ਦੌਰਾਨ ਇਕ ਸਿੱਖ ਬੀਬੀ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਜੌਹਨਸਨ ਚੋਣ ਪ੍ਰਚਾਰ ਦੌਰਾਨ ਬ੍ਰੈਸਟਨ ਦੇ ਗੁਰਦੁਆਰਾ ਸਾਹਿਬ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰੇ ਵਿਚ ਸ਼ਰਾਬ ‘ਤੇ ਬਹਿਸ ਛੇੜ ਦਿੱਤੀ। ਇਸ ‘ਤੇ ਇਕ ਬ੍ਰਿਟਿਸ਼ ਸਿੱਖ ਬੀਬੀ ਬਲਬੀਰ ਕੌਰ ਨੇ ਜੌਹਨਸਨ ਦੀ ਗੁਰਦੁਆਰੇ ਵਿਚ ਸ਼ਰਾਬ ਦੇ ਪ੍ਰਚਾਰ ਲਈ ਖੂਬ ਝਾੜ ਕੀਤੀ।
ਇਸ ਮੌਕੇ ਵਿਦੇਸ਼ ਮੰਤਰੀ ਨੇ ਭਾਰਤ ਤੇ ਬਰਤਾਨੀਆ ਦਰਮਿਆਨ ਸਬੰਧਾਂ ਦਾ ਜ਼ਿਕਰ ਕਰਦਿਆਂ ਹਵਾਈ ਅੱਡਿਆਂ ‘ਤੇ ਸ਼ਰਾਬ ਉਤੇ ਲੱਗਣ ਵਾਲੀ ਡਿਊਟੀ ਦੀ ਗੱਲ ਕਰ ਦਿੱਤੀ। ਜੌਹਨਸਨ ਨੇ ਕਿਹਾ ਕਿ ਭਾਰਤ ਨਾਲ ਫਰੀ ਟਰੇਡ ਵਧਾਉਣ ਲਈ ਨੀਤੀਆਂ ਵਿੱਚ ਸ਼ਰਾਬ ਵੀ ਸ਼ਾਮਲ ਹੈ।
ਅਜਿਹਾ ਬੋਲਣ ‘ਤੇ ਸੰਗਤ ਵਿੱਚ ਮੌਜੂਦ ਬੀਬੀ ਬਲਬੀਰ ਕੌਰ ਨੇ ਵਿਦੇਸ਼ ਮੰਤਰੀ ਨੂੰ ਵਿੱਚੋਂ ਟੋਕਦਿਆਂ ਇਤਰਾਜ਼ ਕੀਤਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਸ਼ਰਾਬ ਬਾਰੇ ਕਿਸੇ ਵੀ ਪ੍ਰਕਾਰ ਦੀ ਬਿਆਨਬਾਜ਼ੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਿੱਖ ਧਰਮ ਅੰਦਰ ਸ਼ਰਾਬ ਪੀਣ ਦੀ ਮਨਾਹੀ ਹੈ।
ਗੁਰੂਘਰ ਅੰਦਰ ਮੌਜੂਦ ਸਿੱਖ ਸੰਗਤ ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਕਿਹਾ ਕਿ ਭਾਰਤ ਵਿਚ ਸ਼ਰਾਬ ਦੀ ਸਮੱਸਿਆ ਪਹਿਲਾਂ ਹੀ ਬਹੁਤ ਹੈ ਤੇ ਬਰਤਾਨੀਆ ਸਰਕਾਰ ਵੱਲੋਂ ਹਵਾਈ ਅੱਡਿਆਂ ‘ਤੇ ਟੈਕਸ ਫਰੀ ਕਰਕੇ ਸ਼ਰਾਬ ਨੂੰ ਉਤਸ਼ਾਹਿਤ ਕਰਨਾ ਵੀ ਗਲਤ ਹੈ।
ਵਿਦੇਸ਼ ਮੰਤਰੀ ਨੇ ਕਿਹਾ, “ਉਹ ਇਸ ਗੱਲ ਤੋਂ ਅਣਜਾਣ ਸਨ ਤੇ ਗੁਰੂ ਘਰ ਅੰਦਰ ਸ਼ਰਾਬ ਬਾਰੇ ਬਿਆਨਬਾਜ਼ੀ ਕਰਨ ਲਈ ਜਨਤਕ ਤੌਰ ‘ਤੇ ਮੁਆਫੀ ਮੰਗਦੇ ਹਨ। ਹਾਲਾਂਕਿ ਇਸ ਦੌਰਾਨ ਬੌਰਿਸ ਜੌਹਨਸਨ ਬਸੰਤੀ ਦਸਤਾਰ ਬੰਨ੍ਹ ਕੇ ਗੁਰੂ ਘਰ ਵਿਖੇ ਨਤਮਸਤਕ ਹੋਏ, ਪਰ ਉਕਤ ਬਿਆਨਬਾਜ਼ੀ ਤੋਂ ਬਾਅਦ ਜੌਹਨਸਨ ਨੂੰ ਆਪਣਾ ਭਾਸ਼ਣ ਉੱਤੇ ਹੀ ਸਮਾਪਤ ਕਰਨਾ ਪਿਆ।

RELATED ARTICLES
POPULAR POSTS