ਅਮਰੀਕਾ ਦੇ ਕੈਲੀਫੋਰਨੀਆ ‘ਚ 2.75 ਲੱਖ ਏਕੜ ਜ਼ਮੀਨ ‘ਤੇ ਬਿਨਾ ਸਿੰਚਾਈ ਖੇਤੀ ਹੋ ਰਹੀ ਹੈ, ਕਿਸਾਨ 30 ਫੀਸਦੀ ਜ਼ਿਆਦਾ ਕਮਾ ਰਹੇ ਹਨ ਮੁਨਾਫਾ
ਕੈਲੀਫੋਰਨੀਆ ‘ਚ ਸੋਕੇ ਦੇ ਕਾਰਨ 2014 ਤੋਂ ਵਾਟਰ ਮੈਨੇਜਮੈਂਟ ਐਕਟ ਹੈ ਲਾਗੂ
ਸੈਕਰਾਮੈਂਟ : ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ‘ਚ ਭਿਆਨਕ ਸੋਕੇ ਦੇ ਦਰਮਿਆਨ ਲਗਭਗ 2.75 ਲੱਖ ਏਕੜ ਜ਼ਮੀਨ ‘ਤੇ ਬਿਨਾ ਸਿੰਚਾਈ ਖੇਤੀ ਕੀਤੀ ਜਾ ਰਹੀ ਹੈ। ਇਹ ਕੈਲੀਫੋਰਨੀਆ ਦੀ ਖੇਤੀ ਦੀ ਜ਼ਮੀਨਾਂ ਦਾ ਇਕ ਫੀਸਦੀ ਹਿੱਸਾ ਹੈ। ਇਸ ‘ਚ ਟਮਾਟਰ, ਆਲੂ, ਫਲੀਆਂ, ਮੱਕੀ, ਕੁਮਹੜਾ ਅਤੇ ਅੰਗੂਰਾਂ ਦੀ ਖੇਤੀ ਕੀਤੀ ਜਾ ਰਹੀ ਹੈ। ਬਿਨਾ ਸਿੰਚਾਈ ਤੋਂ ਇਸ ਖੇਤੀ ਨੂੰ ਡ੍ਰਾਈ ਫਾਰਮਿੰਗ ਕਿਹਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਪਹਿਲਾਂ ਦੇ ਮੁਕਾਬਲੇ ‘ਚ 30 ਫੀਸਦੀ ਜ਼ਿਆਦਾ ਮੁਨਾਫ਼ਾ ਹੋ ਰਿਹਾ ਹੈ। ਕੈਲੀਫੋਰਨੀਆ ਦੇ ਜਿਮ ਲੀਪਨੇ ਪਹਿਲੀ ਵਾਰ ਇਹ ਤਕਨੀਕ ਆਪਣੇ ਸ਼ਹਿਰ ਸੰਜੁਆ ਬਾਊਟਿਸ਼ਾ ‘ਚ ਲਗਾਈ ਸੀ। ਲੀਪ ਦਾ ਪਰਿਵਾਰ 8 ਸਾਲ ਤੋਂ ਡ੍ਰਾਈ ਫਾਰਮਿੰਗ ਕਰ ਰਿਹਾ ਹੈ। ਲੀਪ ਦਾ ਕਹਿਣਾ ਹੈ ਕਿ ਡ੍ਰਾਈ ਫਾਰਮਿੰਗ ਘੱਟ ਬਾਰਸ਼ ਵਾਲੇ ਇਲਾਕਿਆਂ ‘ਚ ਉਪਯੋਗੀ ਹੈ। ਜ਼ਮੀਨ ਦੀ ਨਮੀ ਬਣਾਈ ਰੱਖਣਾ ਡ੍ਰਾਈ ਫਾਰਮਿੰਗ ਦਾ ਆਧਾਰ ਹੈ। ਇਸ ਦੇ ਲਈ ਜ਼ਮੀਨ ਦੀ ਡੂੰਘੀ ਵਹਾਈ ਕੀਤੀ ਜਾਂਦੀ ਹੈ ਤਾਂ ਕਿ ਵਾਸ਼ਪੀਕਰਨ ਰੁਕੇ। ਅਜਿਹੀ ਫਸਲ ਲਗਾਉਂਦੇ ਹਾਂ ਜੋ ਘੱਟ ਨਮੀ ਅਤੇ ਘਟ ਸਮੇਂ ‘ਚ ਉਗੇ। ਇਹ ਤਕਨੀਕ 19ਵੀਂ ਸਦੀ ‘ਚ ਇਟੀ ਤੇ ਸਪੇਨ ‘ਚ ਇਸਤੇਮਾਲ ਕੀਤੀ ਜਾਂਦੀ ਸੀ। ਹੌਲੀ-ਹੌਲੀ ਲੋਕ ਇਸ ਨੂੰ ਭੁੱਲ ਗਏ। ਸਾਲ 2014 ਤੋਂ ਇਸ ਦਾ ਇਸਤੇਮਾਲ ਕੈਲੀਫੋਰਨੀਆ ‘ਚ ਵਧਿਆ ਕਿਉਂਕਿ ਇਥੇ ਬਾਰਸ਼ ਘੱਟ ਹੋਣ ਲੱਗੀ। ਇਸ ਸਾਲ ਇਥੇ ਵਾਟਰ ਮੈਨੇਜਮੈਂਟ ਐਕਟ ਆਇਆ। ਖੇਤੀ ਲਈ ਪਾਣੀ ਦੀ ਸਪਲਾਈ ਸੀਮਤ ਕੀਤੀ ਗਈ। ਇਥੇ ਉਪਲਬਧ ਪਾਣੀ ਦਾ 80 ਫੀਸਦੀ ਹਿੱਸਾ ਖੇਤੀ ‘ਤੇ ਹੀ ਖਰਚ ਹੋ ਰਿਹਾ ਹੈ।
ਯੂਏਈ ਦੇ ਰੇਤੀਲੇ ਇਲਾਕਿਆਂ ‘ਚ ਵੀ ਕਿਨੋਆ ਦੀ ਖੇਤੀ ਸ਼ੁਰੂ
ਯੂਏਈ ਦੇ ਰੇਤੀਲੇ ਇਲਾਕਿਆਂ ‘ਚ ਕਿਨੋਆ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਇਸ ‘ਚ ਵੱਡੀ ਮਾਤਰਾ ‘ਚ ਪ੍ਰੋਟੀਨ ਹੁੰਦਾ ਹੈ। ਕਿਨੋਆ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਦੁਬਈ ‘ਚ ਇੰਟਰਨੈਸ਼ਨਲ ਸੈਂਟਰ ਫਾਰ ਬਾਇਓਸਲਾਈਨ ਐਗਰੀਕਲਚਰ (ਆਈਸੀਬੀਏ) ਦਾ ਸੰਮੇਲਨ ਹੋਇਆ। ਇਸ ‘ਚ ਦੁਨੀਆ ਦੇ 100 ਤੋਂ ਜ਼ਿਆਦਾ ਵੱਡੇ ਕਿਸਾਨਾਂ, ਵਪਾਰੀਆਂ, ਵਿਗਿਆਨੀਆਂ, ਖੋਜ ਕਰਤਾਵਾਂ ਅਤੇ ਸਰਕਾਰਾਂ ਦੇ ਪ੍ਰਤੀਨਿਧੀਆਂ ਨੇ ਕਿਨੋਆ ਦੀ ਖੇਤੀ ਸਬੰਧ ਚਰਚਾ ਕੀਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …