Breaking News
Home / ਸੰਪਾਦਕੀ / ਕਿੱਧਰ ਨੂੰ ਲੈ ਕੇ ਜਾਵੇਗੀ ਸੋਸ਼ਲਮੀਡੀਆ’ਤੇ ਵੱਧ ਰਹੀ ਨਿਰਭਰਤਾ

ਕਿੱਧਰ ਨੂੰ ਲੈ ਕੇ ਜਾਵੇਗੀ ਸੋਸ਼ਲਮੀਡੀਆ’ਤੇ ਵੱਧ ਰਹੀ ਨਿਰਭਰਤਾ

ਡਿਜ਼ੀਟਲ ਯੁੱਗ ਵਿਚਸੋਸ਼ਲਮੀਡੀਆ ਦੁਨੀਆ ‘ਚ ਲੋਕਤੰਤਰਦਾਮਜ਼ਬੂਤਥੰਮਬਣ ਕੇ ਉਭਰਿਆ ਹੈ।ਜਿਨ੍ਹਾਂ ਦੇਸ਼ਾਂ ਵਿਚ ਮੁੱਖ ਧਾਰਾਦਾਮੀਡੀਆਹਾਲੇ ਵੀਪੂਰੀਤਰ੍ਹਾਂ ਆਜ਼ਾਦਨਹੀਂ ਹੈ, ਉਥੇ ਤਾਂ ਸੋਸ਼ਲਮੀਡੀਆ ਮੁੱਖ ਧਾਰਾ ਦੇ ਮੀਡੀਆਦਾਬਦਲਬਣਰਿਹਾਹੈ। ਕਿਹਾ ਤਾਂ ਇਥੋਂ ਤੱਕ ਜਾ ਰਿਹਾ ਹੈ ਕਿ ਮੁੱਖ ਧਾਰਾਦਾਮੀਡੀਆਵਿਸ਼ਵਪੂੰਜੀਵਾਦਅਤੇ ਵਿਸ਼ਵਰਾਜਨੀਤਕਤਾਕਤਾਂ ਤੋਂ ਪੂਰੀਤਰ੍ਹਾਂ ਆਜ਼ਾਦਨਹੀਂ ਹੈ, ਇਸ ਲਈਡਿਜ਼ੀਟਲ ਯੁੱਗ ਵਿਚਮੀਡੀਆਦੀਆਜ਼ਾਦੀਦੀਮਸ਼ਾਲਸੋਸ਼ਲਮੀਡੀਆਬਣਰਿਹਾਹੈ। ਇਸ ਦੀਅਹਿਮੀਅਤਦਾ ਅਨੁਮਾਨ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਦੁਨੀਆ ਦੇ ਵੱਡੇ-ਵੱਡੇ ਅਖ਼ਬਾਰਅਤੇ ਟੀ.ਵੀ. ਚੈਨਲਵੀਆਪਣੇ ਪ੍ਰਚਾਰ ਤੇ ਪ੍ਰਸਾਰਲਈਸੋਸ਼ਲਮੀਡੀਆਦੀਵਰਤੋਂ ਕਰਦੇ ਹਨ। ਇੱਥੋਂ ਤੱਕ ਕਿ ਹੁਣ ਕਾਗਜ਼ਾਂ ‘ਤੇ ਛਪਣਵਾਲੇ ਅਖ਼ਬਾਰਾਂ ਦੀ ਦੁਨੀਆ ਦੇ ਹਰਦੇਸ਼ਅੰਦਰ ਵੁੱਕਤ ਪਹਿਲਾਂ ਜਿੰਨੀਨਹੀਂ ਰਹੀਅਤੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਡਿਜ਼ੀਟਲਮੀਡੀਆਦਾ ਯੁੱਗ ਪ੍ਰਿੰਟਮੀਡੀਆ ਨੂੰ ਆਉਂਦੇ ਦਹਾਕਿਆਂ ਵਿਚਪੂਰੀਤਰ੍ਹਾਂ ਨਿਗਲਜਾਵੇਗਾ।
ਜਨ-ਸਾਧਾਰਨ ਤੋਂ ਲੈ ਕੇ ਦੇਸ਼ ਦੇ ਪ੍ਰਧਾਨਮੰਤਰੀ ਤੱਕ ਸਾਰੇ ਫ਼ੇਸਬੁਕ ਅਤੇ ਟਵਿੱਟਰ ਉੱਤੇ ਹਨ, ਜੋ ਹਰਪਲ ਕਿਸੇ ਨਾ ਕਿਸੇ ਰੂਪ ‘ਚ ਸੋਸ਼ਲਮੀਡੀਆ ਦੇ ਜ਼ਰੀਏ ਆਪਣੇ ਮਨਦੀ ਗੱਲ ਦੂਜਿਆਂ ਤੱਕ ਪਹੁੰਚਾਉਣ ਦੀਕੋਸ਼ਿਸ਼ਕਰਦੇ ਰਹਿੰਦੇ ਹਨ।ਸੋਸ਼ਲਮੀਡੀਆ ਅੱਜ ਹਰਵਿਅਕਤੀਲਈਆਪਣੇ ਵਿਚਾਰਪ੍ਰਗਟਕਰਨਦਾ ਇਕ ਮਾਧਿਅਮਬਣ ਗਿਆ ਹੈ। ਇਸ ਨੂੰ ਵਿਅਕਤੀਗਤਅਤੇ ਵਿਚਾਰਪ੍ਰਗਟਕਰਨਦੀਆਜ਼ਾਦੀਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਆਮਆਦਮੀ ਦੇ ਸ਼ਕਤੀਕਰਨਦਾਪ੍ਰਤੀਕਵੀਬਣਦਾ ਜਾ ਰਿਹਾਹੈ।ਜਿਥੋਂ ਤੱਕ ਜਾਣਕਾਰੀ ਦੇ ਆਦਾਨ-ਪ੍ਰਦਾਨਅਤੇ ਵੱਖ-ਵੱਖ ਮੁੱਦਿਆਂ ਦੇ ਸੰਵਾਦਦੀ ਗੱਲ ਹੈ, ਉਥੋਂ ਤੱਕ ਸੋਸ਼ਲਮੀਡੀਆ ਇਕ ਬਹੁਤ ਹੀ ਸਾਕਾਰਾਤਮਕ ਰੁਝਾਨ ਕਿਹਾ ਜਾ ਸਕਦਾਹੈ।ਪਰਜਦੋਂ ਕੋਈ ਵਿਅਕਤੀਬਿਨਾਂ ਤੱਥਾਂ ਦੀ ਜਾਂਚ-ਪੜਤਾਲਕੀਤਿਆਂ, ਬਿਨ੍ਹਾਂ ਦੂਜਿਆਂ ਦੇ ਮਾਨ-ਸਨਮਾਨਦਾਧਿਆਨ ਰੱਖੇ ਸੋਸ਼ਲਮੀਡੀਆ’ਤੇ ਅਸੱਭਿਅਕ ਭਾਸ਼ਾਦੀਵਰਤੋਂ ਕਰਕੇ ਦੂਜਿਆਂ ਦੇ ਕੱਪੜੇ ਉਤਾਰਨ ਲੱਗੇ ਤਾਂ ਅਜਿਹੇ ਕਥਿਤਸੋਸ਼ਲ ਕਾਰਕੁੰਨਾਂ ਨੂੰ ਕੀ ਕਹੋਗੇ? ਨਿੱਜੀ-ਨਾਪਸੰਦਗੀ ਅਤੇ ਲੜਾਈ-ਝਗੜੇ ਗੁੱਸੇ ਦੇ ਰੂਪ ‘ਚ ਸੋਸ਼ਲਮੀਡੀਆ ਦੇ ਜ਼ਰੀਏ ਨਿਕਲਦੇ ਹਨ। ਕੀ ਸਿਆਸਤਕਰਨਵਾਲੇ, ਕੀ ਵਪਾਰਅਤੇ ਦੂਜੇ ਧੰਦਿਆਂ ਵਿਚ ਹੱਥ ਅਜ਼ਮਾਉਣ ਵਾਲੇ ਹਰ ਕੋਈ ਸੋਸ਼ਲਮੀਡੀਆ ਕਾਰਕੁੰਨ ਬਣਿਆਬੈਠਾ ਹੈ ਅਤੇ ਮੁੱਖ ਧਾਰਾ ਦੇ ਮੀਡੀਆ ਦੇ ਵਿਕੇ ਹੋਣਦਾਫ਼ਰਮਾਨਜਾਰੀਕਰਕੇ ਆਪਣੀਆਂ ਗੱਲਾਂ ਕਹਿੰਦਾਰਹਿੰਦਾ ਹੈ, ਭਾਵੇਂ ਉਸ ਵਿਚ ਕੋਈ ਤੱਥ ਹੋਵੇ ਜਾਂ ਨਾ।
ਉਂਜ ਤਾਂ ਕਦਰਾਂ-ਕੀਮਤਾਂ ਦਾਸੰਕਟਕੇਵਲਮੀਡੀਆਨਾਲ ਹੀ ਨਹੀਂ ਜੁੜਿਆ ਹੋਇਆ ਸਗੋਂ ਇਹ ਪੂਰੇ ਸਮਾਜਦਾ ਮੁੱਦਾ ਹੈ, ਇਸ ਲਈ ਜੋ ਮੀਡੀਆਆਪਣੇ ਆਪ ਨੂੰ ਸੋਸ਼ਲਮੀਡੀਆਕਹਿੰਦਾ ਹੈ, ਉਸ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦੀਮਰਿਯਾਦਾ ਅਨੁਸਾਰ ਹੀ ਕੰਮਕਰਨਾਚਾਹੀਦਾਹੈ।ਜ਼ਿਆਦਾਤਰਲੋਕਪੂਰਾਦਿਨ ਅਜਿਹੀਆਂ ਸ਼ੋਭਾਹੀਣ ਟਿੱਪਣੀਆਂ ਕਰਨਵਿਚ ਲੱਗੇ ਰਹਿੰਦੇ ਹਨ, ਜਿਨ੍ਹਾਂ ਦਾ ਕੋਈ ਠੋਸਆਧਾਰਅਤੇ ਤੱਥ ਨਹੀਂ ਹੁੰਦਾ।
ਜੇਕਰ ਕੋਈ ਪੱਤਰਕਾਰ ਖੋਜ ਰਿਪੋਰਟ ਦੇ ਜ਼ਰੀਏ ਜਾਂ ਕੋਈ ਅਜਿਹੇ ਤੱਥਾਂ ਦੇ ਆਧਾਰ’ਤੇ ਕਿਸੇ ਜਾਂ ਸਰਕਾਰ ਦੇ ਖਿਲਾਫ਼ ਕੋਈ ਖੁਲਾਸਾ ਕਰਦਾ ਹੈ ਅਤੇ ਉਸ ਦੇ ਖਿਲਾਫ਼ ਕੋਈ ਝੂਠਾ ਕੇਸ ਬਣਦਾ ਹੈ ਤਦ ਤਾਂ ਗੱਲ ਸਮਝਵਿਚਆਉਂਦੀ ਹੈ ਕਿ ਸਰਕਾਰਮੀਡੀਆ ਨੂੰ ਦਬਾਉਣ ਦੀਕੋਸ਼ਿਸ਼ਕਰਰਹੀ ਹੈ ਪਰ ਅੱਜ-ਕਲ੍ਹ ਹਰ ਕੋਈ ਸੋਸ਼ਲਮੀਡੀਆ ਕਾਰਕੁੰਨ ਬਣਿਆ ਹੋਇਆ ਹੈ ਅਤੇ ਉਹ ਆਪਣੇ ਸਾਰੇ ਕੰਮਾਂ ਨੂੰ ਛੱਡ ਕੇ ਇਸ ਦੇ ਪਿੱਛੇ ਲੱਗਾ ਰਹਿੰਦਾਹੈ।ਸੋਸ਼ਲਮੀਡੀਆ’ਤੇ ਸਰਗਰਮ ਅਜਿਹੇ ਲੋਕਾਂ ਨੇ ਇਕ ਵੱਡੀ ਫ਼ੌਜ ਤਿਆਰਕੀਤੀ ਹੋਈ ਹੈ ਜੋ ਜਦੋਂ ਚਾਹੇ ਕਿਸੇ ਦੇ ਖਿਲਾਫ਼ਵੀਬਿਨਾਂ ਤੱਥਾਂ ਦੀ ਜਾਂਚ-ਪੜਤਾਲਕੀਤਿਆਂ ਹੱਲਾ ਬੋਲਸਕਦੀਹੈ।ਸੋਸ਼ਲਮੀਡੀਆ’ਤੇ ਟਿੱਪਣੀਆਂ ਲਿਖਣਵਾਲੇ ਇਹ ਸਾਰੇ ਲੋਕਆਪਣੇ ਆਪ ਨੂੰ ਦੁੱਧ ਧੋਤਾਸਾਬਤਕਰਦੇ ਹਨਅਤੇ ਆਪਣੇ ਖਿਲਾਫ਼ ਹੋਈ ਕਾਰਵਾਈ ਨੂੰ ਮੀਡੀਆ’ਤੇ ਹਮਲੇ ਦੇ ਰੂਪਵਿਚਪੇਸ਼ਕਰਦੇ ਹਨ।ਸੋਸ਼ਲਮੀਡੀਆਅਤੇ ਮੀਡੀਆਕਰਮੀਹੋਣਦਾਭਾਵ ਕੀ ਹੈ ਕਿ ਸਾਡੇ ਕੋਲ ਕਿਸੇ ਦੇ ਵੀਬੈੱਡਰੂਮਵਿਚਵੜਨਦਾਲਾਇਸੰਸ ਹੈ? ਮੀਡੀਆ ਨੂੰ ਮੀਡੀਆ ਵਾਂਗ ਕੰਮਕਰਨਾਚਾਹੀਦਾਹੈ। ਸੱਚ ਦੀ ਖੋਜ ਮੀਡੀਆਅਤੇ ਸੋਸ਼ਲਮੀਡੀਆਕਰਮੀਆਂ ਦਾ ਉਦੇਸ਼ ਹੋਣਾਚਾਹੀਦਾਹੈ।ਪਰ ਸੱਚ ਉਹ ਨਹੀਂ ਜੋ ਕੇਵਲ ਇਕ ਦ੍ਰਿਸ਼ਟੀਕੋਣ ਤੋਂ ਦਿਖਾਈਦੇਵੇ। ਸੱਚ ਉਹ ਹੋਣਾਚਾਹੀਦਾ ਹੈ, ਜਿਸ ਵਿਚਜਨ-ਕਲਿਆਣਹੋਵੇ, ਸਮਾਜਅਤੇ ਕੌਮ ਦਾਭਲਾਹੋਵੇ।ਜਿਨ੍ਹਾਂ ਲੋਕਾਂ ਨੂੰ ਸਰਕਾਰੀਅਤੇ ਸੱਤਾਧਾਰੀਆਂ ਦੇ ਮੁਕੱਦਮਿਆਂ ਤੋਂ ਡਰ ਲੱਗਦਾ ਹੈ ਉਹ ਇਸ ਕੰਮ ਤੋਂ ਦੂਰਰਹਿਣ।ਜਦੋਂ ਮੀਡੀਆ ਦੇ ਖੇਤਰਵਿਚਕੰਮਕਰਨਾ ਹੈ ਤਾਂ ਤੁਹਾਨੂੰ ਰੋਜ਼ਾਨਾਇਮਾਨਦਾਰੀਅਤੇ ਨਿਸ਼ਚੇ ਦੇ ਪੰਧ’ਤੇ ਚੱਲਦੇ ਸਮੇਂ ਵੱਖ-ਵੱਖ ਤਰ੍ਹਾਂ ਦੇ ਸਵਾਲਾਂ ਨਾਲਜੂਝਣਾਪਵੇਗਾ। ਤੁਹਾਨੂੰ ਪਲ-ਪਲ’ਤੇ ਆਪਣੀਦਿਸ਼ਾਅਤੇ ਦਸ਼ਾਤੈਅਕਰਨੀਪਵੇਗੀ। ਆਪਣੀਆਂ ਕਦਰਾਂ-ਕੀਮਤਾਂ ਅਤੇ ਬੌਧਿਕਤਾ ਦੇ ਨਾਲਕਦਮ-ਕਦਮ’ਤੇ ਸਵਾਲਾਂ ਨੂੰ ਖੁਦ ਹੀ ਜਵਾਬਦੇਣੇ ਹੋਣਗੇ। ਪਰ ਸੱਚ ਦੀਆਵਾਜ਼ ਉਠਾਉਣ ਤੋਂ ਪਹਿਲਾਂ ਆਪਣੇ ਵਿਕਾਰਾਂ ਨੂੰ ਖ਼ਤਮਕਰਨਾਪਵੇਗਾ। ਆਪਣੇ ਆਚਰਣ ਨੂੰ ਪਾਕ-ਦਾਮਨਕਰਨਾਪਵੇਗਾ। ਤਾਂ ਹੀ ਤੁਹਾਡੇ ਵਿਚਾਰ ਤੁਹਾਡੀ ਸ਼ਕਤੀਬਣਸਕਦੇ ਹਨ।ਨਹੀਂ ਤਾਂ ਇਹੀ ਵਿਕਾਰਅਤੇ ਆਚਰਣ ਤੁਹਾਨੂੰ ਗੁਲਾਮ ਵੀਬਣਾਸਕਦਾਹੈ।
ਬੇਸ਼ੱਕ ਅੱਜ ਸੋਸ਼ਲਮੀਡੀਆਹਰ ਕਿਸੇ ਤਰ੍ਹਾਂ ਦੇ ਅੰਕੁਸ਼ ਤੋਂ ਪੂਰੀਤਰ੍ਹਾਂ ਆਜ਼ਾਦ ਹੈ, ਪਰ ਇਸ ਆਜ਼ਾਦੀਦੀਆੜ ‘ਚ ਸੱਭਿਅਕ ਮਰਿਯਾਦਾਵਾਂ, ਸ਼ਿਸ਼ਟਾਚਾਰ, ਨੈਤਿਕਤਾ ਤੇ ਜਾਣਕਾਰੀਦੀਪ੍ਰਮਾਣਿਕਤਾ’ਤੇ ਅੰਕੁਸ਼ ਜ਼ਰੂਰ ਲੱਗ ਗਿਆ ਹੈ। ਮੁੱਖ ਧਾਰਾ ਦੇ ਮੀਡੀਆ’ਤੇ ਕਾਰਪੋਰੇਟਸ ਜਾਂ ਸਿਆਸੀ ਪਾਰਟੀਆਂ ਦਾ ਪਿੱਛਲੱਗ ਹੋਣ ਦੇ ਭਾਵੇਂ ਦੋਸ਼ ਲੱਗਦੇ ਹਨਪਰਸੋਸ਼ਲਮੀਡੀਆਆਜ਼ਾਦ ਹੋ ਕੇ ਵੀਹਾਲੇ ਤੱਕ ਮੁੱਖ ਧਾਰਾ ਦੇ ਮੀਡੀਆਜਿੰਨਾ ਜ਼ਿੰਮੇਵਾਰ, ਪ੍ਰਮਾਣਿਕ ਤੇ ਪ੍ਰਤੀਬੱਧ ਨਹੀਂ ਹੋ ਸਕਿਆ।
ਮੀਡੀਆਦਾਭਾਵਆਜ਼ਾਦੀ ਤਾਂ ਹੈ, ਪਰਹਰ ਕਿਸੇ ਤਰ੍ਹਾਂ ਦੀਲਛਮਣਰੇਖਾ ਤੋਂ ਬਾਹਰਮੀਡੀਆਵੀਨਹੀਂ ਹੈ।ਜਦੋਂ ਸੋਸ਼ਲਮੀਡੀਆ’ਤੇ ਕਿਸੇ ਤਰ੍ਹਾਂ ਦੀਜਾਣਕਾਰੀ ਜਾਂ ਕਿਸੇ ਪ੍ਰਸਿੱਧ ਵਿਅਕਤੀ ਦੇ ਖਿਲਾਫ਼ਇਲਜ਼ਾਮ-ਤਰਾਸ਼ੀ ਹੁੰਦੀ ਹੈ ਤਾਂ ਇਸ ਦੀਪ੍ਰਮਾਣਿਕਤਾਦੀ ਜ਼ਿੰਮੇਵਾਰੀ ਕਿਸੇ ਦੇ ਸਿਰਨਹੀਂ ਹੁੰਦੀ। ਮੀਡੀਆ ਸੱਚਾਈ ਦੀਸਾਧਨਾਦਾ ਉਪਦੇਸ਼ ਹੈ, ਪਰ ਇਸ ਦੇ ਨਾਲ-ਨਾਲਆਪਣੇ ਸੰਸਕਾਰੀ ਨਿੱਜਤਵ ਅਤੇ ਪੇਸ਼ੇਵਰਕਦਰਾਂ-ਕੀਮਤਾਂ ‘ਚ ਸੰਤੁਲਨ ਬਣਾਉਣ ਦੀਕਲਾਹੋਣੀਲਾਜ਼ਮੀਹੈ। ਇਸ ਦੇ ਲਈ ਬਹੁਜਨ ਹਿੱਤਕਾਰੀ, ਪੂਰਨ ਜ਼ਿੰਮੇਵਾਰੀ, ਨਿਸ਼ਚੇ ਭਾਵਨਾਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀਨਾਕਾਰਾਤਮਕ ਸੋਚ ਛੱਡਣ ਵਰਗਾਮੂਲਮੰਤਰ ਅਪਨਾਉਣਾ ਵੀਮੀਡੀਆਦਾਮੂਲਮੰਤਰਹੈ। ਇਸ ਕਰਕੇ ਡਿਜ਼ੀਟਲ ਯੁੱਗ ਵਿਚਭਾਵੇਂ ਸੋਸ਼ਲਮੀਡੀਆ ਮੁੱਖ ਧਾਰਾ ਦੇ ਮੀਡੀਆ ਤੋਂ ਜ਼ਿਆਦਾਪ੍ਰਭਾਵਸ਼ਾਲੀ ਹੋ ਰਿਹਾ ਹੈ, ਪਰਹਾਲੇ ਤੱਕ ਇਹ ਮੁੱਖ ਧਾਰਾ ਦੇ ਮੀਡੀਆਜਿੰਨੀਭਰੋਸੇਯੋਗਤਾ, ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀਸਥਾਪਿਤਨਹੀਂ ਕਰ ਸਕਿਆ।

Check Also

ਸ੍ਰੀਲੰਕਾ ਦੇ ਬਦਲ ਰਹੇ ਹਾਲਾਤ ਦਾ ਗੁਆਂਢੀ ਮੁਲਕਾਂ ‘ਤੇ ਅਸਰ

ਸ੍ਰੀਲੰਕਾ ਵਿਚ ਆਈ ਵੱਡੀ ਤਬਦੀਲੀ ਵਜੋਂ ਅਨੂਰਾ ਦੀਸਾਨਾਇਕੇ ਨੇ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ …