-5.4 C
Toronto
Friday, February 27, 2026
spot_img
Homeਦੁਨੀਆਸਿੱਖ ਡਾਕਟਰ ਕੁਲਵੰਤ ਸਿੰਘ ਉੱਪਲ ਨੂੰ 'ਗਵਰਨਿੰਗ ਕੌਸਲ ਆਫ਼ ਦਾ ਫੈਕਲਟੀ ਆਫ...

ਸਿੱਖ ਡਾਕਟਰ ਕੁਲਵੰਤ ਸਿੰਘ ਉੱਪਲ ਨੂੰ ‘ਗਵਰਨਿੰਗ ਕੌਸਲ ਆਫ਼ ਦਾ ਫੈਕਲਟੀ ਆਫ ਹੋਮਿਓਪੈਥੀ ਕੌਸਲ’ ਦਾ ਮੈਂਬਰ ਥਾਪਿਆ

ਲੰਡਨ/ਬਿਊਰੋ ਨਿਊਜ਼ : ਬਰਮਿੰਘਮ ਦੇ ਵਸਨੀਕ ਡਾ. ਕੁਲਵੰਤ ਸਿੰਘ ਉੱਪਲ ਨੂੰ ‘ਗਵਰਨਿੰਗ ਕੌਂਸਲ ਆਫ਼ ਦਾ ਫੈਕਲਟੀ ਆਫ ਹੋਮਿਓਪੈਥੀ ਕੌਂਸਲ’ ਦਾ ਮੈਂਬਰ ਥਾਪਿਆ ਗਿਆ ਹੈ। ਇਸ ਅਹੁਦੇ ‘ਤੇ ਜਾਣ ਵਾਲੇ ਉਹ ਪਹਿਲੇ ਦਸਤਾਰਧਾਰੀ ਸਿੱਖ ਡਾਕਟਰ ਹਨ। ਡਾ.ਉੱਪਲ ਅਕਤੂਬਰ 2017 ਨੂੰ ਲੰਡਨ ਦਫਤਰ ਵਿਚ ਕਾਰਜ ਭਾਗ ਸੰਭਾਲਣਗੇ।ઠਡਾ. ਉੱਪਲ ਨੇ ਕਿਹਾ ਕਿ ਦਾ ਫੈਕਲਟੀ ਆਫ਼ ਹੋਮਿਓਪੈਥੀ ਸਿਹਤ ਕਿੱਤੇ ਨਾਲ ਜੁੜੇ ਮਾਹਿਰਾਂ ਦੀ ਸੰਸਥਾ ਹੈ, ਜਿਸ ਦਾ ਗਠਨ 1844 ਵਿਚ ਹੋਇਆ ਸੀ। ਇਸ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਡਾਕਟਰਾਂ, ਦੰਦਸਾਜ਼ਾਂ, ਫਾਰਮਾਸਿਸਟ, ਨਰਸਾਂ, ਵੈਟਸ ਅਤੇ ਹੋਰ ਸਿਹਤ ਕਿੱਤਾਕਾਰੀਆਂ ਨੂੰ ਹੋਮਿਓਪੈਥੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਹ ਸੰਸਥਾ ਐਕਟ ਆਫ਼ ਪਾਰਲੀਮੈਂਟ 1950 ਅਧੀਨ ਮੈਡੀਕਲ ਕਿੱਤੇ ਨਾਲ ਜੁੜੀਆਂ ਸਿੱਖਿਆਵਾਂ, ਟਰੇਨਿੰਗ, ਪ੍ਰੈਕਟਿਸ ਆਦਿ ‘ਤੇ ਨਿਗਰਾਨੀ ਰੱਖਦੀ ਹੈ।

 

RELATED ARTICLES
POPULAR POSTS