Breaking News
Home / ਦੁਨੀਆ / ਪਾਕਿ ‘ਚ ਤਿੰਨ ਹਿੰਦੂ ਲੜਕੀਆਂ ਅਗਵਾ

ਪਾਕਿ ‘ਚ ਤਿੰਨ ਹਿੰਦੂ ਲੜਕੀਆਂ ਅਗਵਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਸਿੰਧ ‘ਚ ਪੀਰ ਬਰਚੁੰਡੀ ਸ਼ਰੀਫ ਦਰਗਾਹ ਦੇ ਸੂਫੀ ਪੀਰ ਅਯੂਬ ਜਾਨ ਸਰਹੰਦੀ ਵਲੋਂ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਵਾ ਕੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ।
ਜ਼ਿਲ੍ਹਾ ਮੀਰਪੁਰ ਖ਼ਾਸ ਦੀ ਤਹਿਸੀਲ ਝੁੱਦੋਂ ਦੀ ਸਗੀਰ ਕਾਲੋਨੀ ਦੀ ਨਿਵਾਸੀ ਹਿੰਦੂ ਕੁੜੀ ਗੁੱਡੀ ਕੋਲਹੀ ਨੂੰ ਅਗਵਾ ਕਰਕੇ ਪੀਰ ਅਯੂਬ ਜਾਨ ਸਰਹੰਦੀ ਦੀ ਦਰਗਾਹ ਵਿਖੇ ਜ਼ਬਰਦਸਤੀ ਉਸ ਦਾ ਧਰਮ ਤਬਦੀਲ ਕਰਵਾ ਕੇ ਅਗਵਾਕਾਰ ਗੁਲ ਰਹੀਮ ਨਾਲ ਉਸ ਦਾ ਨਿਕਾਹ ਕਰਵਾਇਆ ਗਿਆ, ਜਦਕਿ ਇਕ ਹੋਰ ਮਾਮਲੇ ‘ਚ ਜ਼ਿਲ੍ਹਾ ਕੰਧਕੋਟ ਦੇ ਗਰੀਬਾਬਾਦ ਵਿਖੇ ਰਹਿਣ ਵਾਲੇ ਅਲੀ ਹਸਨ ਲਾਸ਼ਾਰੀ ਬਲੋਚ ਵਲੋਂ ਤਿੰਨ ਬੱਚਿਆਂ ਦੀ ਮਾਂ ਰੀਮਾ ਭੀਲ ਪੁੱਤਰੀ ਨਜ਼ੀਰ ਭੀਲ ਨੂੰ ਅਗਵਾ ਕਰਕੇ ਜ਼ਬਰਦਸਤੀ ਉਕਤ ਦਰਗਾਹ ‘ਚ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ।
ਇਸ ਦੇ ਬਾਅਦ ਸੈਸ਼ਨ ਅਦਾਲਤ ਗੋਟਕੀ ‘ਚ ਉਸ ਨੇ ਰੀਮਾ ਦੇ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਉਸ ਨਾਲ ਨਿਕਾਹ ਕਰਵਾ ਲਿਆ। ਉਕਤ ਦੇ ਇਲਾਵਾ ਸੂਬੇ ਦੇ ਕੁਨਰੀ ਸ਼ਹਿਰ ‘ਚ ਹਿੰਦੂ ਨਾਬਾਲਗ ਲੜਕੀ ਰੇਖਾ ਕੋਲਹੀ ਨਾਲ ਉਸਦੀ ਉਮਰ ਤੋਂ ਤਿੰਨ ਗੁਣਾ ਵੱਡੇ ਵਿਅਕਤੀ ਵਲੋਂ ਜ਼ਬਰਦਸਤੀ ਨਿਕਾਹ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ। ਉਕਤ ਵਿਅਕਤੀ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ ਅਤੇ ਉਸ ਦਾ ਪਹਿਲਾ ਬੱਚਾ ਉਮਰ ‘ਚ ਰੇਖਾ ਤੋਂ ਵੀ ਵੱਡਾ ਦੱਸਿਆ ਜਾ ਰਿਹਾ ਹੈ। ਉੱਧਰ, ਵਕੀਲ ਸਰਵਣ ਕੁਮਾਰ ਨੇ ਪਾਕਿ ਦੀ ਮਨੁੱਖੀ ਅਧਿਕਾਰਾਂ ਬਾਰੇ ਨੈਸ਼ਨਲ ਕਾਨਫ਼ਰੰਸ ‘ਚ ਚੰਦਾ ਮਹਰਾਜ ਦਾ ਮਾਮਲਾ ਉਠਾਇਆ ਅਤੇ ਦੱਸਿਆ ਕਿ ਸ਼ਮਨ ਮਾਗਸੀ ਬਲੋਚ ਨਾਮੀ ਵਿਅਕਤੀ ਵਲੋਂ ਅਗਵਾ ਕੀਤੀ ਗਈ ਗਈ ਉਕਤ ਨਾਬਾਲਗ ਹਿੰਦੂ ਲੜਕੀ ਨੂੰ ਪੁਲਿਸ ਨੇ ਕਰਾਚੀ ਤੋਂ ਬਰਾਮਦ ਕਰਕੇ ਅਦਾਲਤ ‘ਚ ਪੇਸ਼ ਕੀਤਾ ਸੀ, ਜਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਵਿਅਕਤੀ ਨੇ ਉਸ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਅਤੇ ਫਿਰ ਇਕ ਹਫ਼ਤੇ ਤੱਕ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਪੀੜਤ ਦੀ ਮਾਂ ਲਗਾਤਾਰ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਅਪੀਲ ਕਰ ਰਹੀ ਹੈ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …