Breaking News
Home / ਦੁਨੀਆ / ਸੀਨੀਅਰ ਵੈਟਰਨਸ ਐਸੋਸੀਏਸ਼ਨ ਉਨਟਾਰੀਓ ਦੀ ਮੀਟਿੰਗ 2 ਜੂਨ ਨੂੰ

ਸੀਨੀਅਰ ਵੈਟਰਨਸ ਐਸੋਸੀਏਸ਼ਨ ਉਨਟਾਰੀਓ ਦੀ ਮੀਟਿੰਗ 2 ਜੂਨ ਨੂੰ

ਬਰੈਂਪਟਨ : ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਦੀ ਮੀਟਿੰਗ 2 ਜੂਨ ਸ਼ਨਿਚਰਵਾਰ ਨੂੰ ਤਹਿ ਕੀਤੀ ਗਈ ਹੈ। ਇਹ ਮੀਟਿੰਗ ਨੈਸ਼ਨਲ ਬੈਂਕੁਟ ਹਾਲ 7355 ਟੋਰਬਰਮ ਰੋਡ ਵਿਖੇ ਸਵੇਰੇ 10:30 ਵਜੇ ਬਿਰਗੇਡੀਅਰ ਨਵਾਬ ਸਿੰਘ ਹੀਰ ਜੀ ਦੀ ਚੇਅਰਮੈਨਸ਼ਿੱਪ ਹੇਠ ਹੋਵੇਗੀ।
ਇਸ ਵਿੱਚ ਸਾਬਕਾ ਫੌਜੀਆਂ ਨੂੰ ਸਮੇਂ ਸਮੇਂ ‘ਤੇ ਆ ਰਹੀਆਂ ਮੁਸ਼ਕਲਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਸਾਲ ਪਿਕਨਿਕ ‘ਤੇ ਜਾਣ ਦੀ ਤਰੀਕ ਅਤੇ ਜਗਾ ਤੈਅ ਕੀਤੀ ਜਾਵੇਗੀ। ਮੀਟਿੰਗ ਵਿੱਚ ਇੰਡੀਅਨ ਆਰਮੀ, ਏਅਰ ਫੋਰਸ, ਨੇਵੀ ਅਤੇ ਬੀ ਐਸ ਐਫ ਤੋਂ ਇਲਾਵਾ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦੇ ਸਭ ਰੈਂਕ ਸ਼ਾਮਲ ਹੋ ਸਕਦੇ ਹਨ। ਇਹ ਐਸੋਸੀਏਸ਼ਨ ਸਾਬਕਾ ਫੌਜੀਆਂ ਲਈ ਇੱਕ ਪਰਿਵਾਰ ਦੀ ਤਰ੍ਹਾਂ ਹੈ ਜਿੱਥੇ ਸਰਵਿਸ ਵਿੱਚ ਬਤਾਏ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਕੇ ਅਜੀਬ ਜਿਹਾ ਆਪਣਾਪਨ ਅਤੇ ਸਕੂਨ ਮਹਿਸੂਸ ਹੁੰਦਾ ਹੈ। ਇਸ ਐਸੋਸੀਏਸ਼ਨ ਦੇ ਮੈਂਬਰਾਂ ਦੀ ਗਿਣਤੀ ਇਕ ਸੌ ਤੱਕ ਪਹੁੰਚ ਗਈ ਹੈ। ਜੋ ਸੱਜਣ ਅਜੇ ਤੱਕ ਮੈਂਬਰ ਨਹੀਂ ਬਣ ਸਕੇ ਉਹਨਾਂ ਨੂੰ ਬੇਨਤੀ ਹੈ ਕਿ ਮੈਂਬਰਸ਼ਿੱਪ ਲੈ ਲੈਣ। ਲਾਈਫ ਮੈਂਬਰਸ਼ਿੱਪ ਦੀ ਫ਼ੀਸ 55 ਡਾਲਰ ਹੈ । ਸਭ ਮੈਂਬਰ ਸਾਹਿਬਾਨ 2 ਜੂਨ ਸ਼ਨਿੱਚਰਵਾਰ ਨੂੰ ਸਵੇਰੇ 10:30 ਵਜੇ ਨੈਸ਼ਨਲ ਬੈਂਕੁਟ ਹਾਲ 7355 ਟੋਰਬਰਮ ਰੋਡ ‘ਤੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ। ਹੋਰ ਜਾਣਕਾਰੀ ਲਈ ਕਰਨਲ ਸੋਹੀ ਪ੍ਰਧਾਨ 647 878 7644, ਕੈਪਟਨ ਧਾਲੀਵਾਲ ਜਨਰਲ ਸੈਕਟਰੀ 647 760 9001,ਵਰੰਟ ਅਫਸਰ ਕਾਹਲੋਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਰੇਅਡਨ ਸੀਨੀਅਰ ਕਲੱਬ ਬਰੈਂਪਟਨ ਦੀ ਪਲੇਠੀ ਮੀਟਿੰਗ
ਬਰੈਂਪਟਨ/ਬਿਊਰੋ ਨਿਊਜ਼ : ਬਰੇਅਡਨ ਸੀਨੀਅਰ ਕਲੱਬ ਬਰੈਂਪਟਨ ਦੀ ਪਲੇਠੀ ਜਨਰਲ ਬਾਡੀ ਮੀਟਿੰਗ ਟਰੀਲਾਈਨ ਪਾਰਕ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਭ ਮੈਂਬਰਾਂ ਚਾਹ ਪਾਣੀ ਸਨੈਕਸ ਆਦਿ ਦਾ ਅਨੰਦ ਮਾਣਿਆ। ਇਹ ਸੇਵਾ ਸ.ਗੁਰਦਿਆਲ ਸਿੰਘ ਵੱਲੋਂ ਨਿਭਾਈ ਗਈ। ਸਭ ਦੇ ਬੈਠਣ ਉਪਰੰਤ ਸਟੇਜ ਸੈਕਟਰੀ ਦਾ ਕੰਮ ਸੰਭਾਲਦੇ ਹੋਏ ਸ. ਗੁਰਦੇਵ ਸਿੰਘ ਸੰਧੂ ਹੋਰਾਂ ਵਿਛੜੀਆਂ ਰੂਹਾਂ ਸ. ਜਸਵੰਤ ਸਿੰਘ ਸੇਠੀ (ਡਾਈਰੈਕਟਰ) ਅਤੇ ਬੀਬੀ ਗੁਰਦੇਵ ਕੌਰ ਪਤਨੀ ਸ. ਜਰਨੈਲ ਸਿੰਘ ਮਾੜੀ ਲਈ ਇੱਕ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਅਰਪਣ ਕਰਨ ਲਈ ਪ੍ਰਧਾਨ ਸ.ਮਨਮੋਹਨ ਸਿੰਘ ਹੇਅਰ ਨੂੰ ਬੇਨਤੀ ਕੀਤੀ। ਪ੍ਰਧਾਨ ਸਾਹਿਬ ਦੇ ਨਿਰਦੇਸ਼ ਅਨੁਸਾਰ ਸਭ ਨੇ ਖੜੇ ਹੋ ਕੇ ਇੱਕ ਮਿਨਟ ਮੌਨ ਧਾਰ ਕੇ ਸਵਰਗੀ ਸਾਥੀਆਂ ਲਈ ਅਫਸੋਸ ਜਤਾਇਆ। ਬਾਅਦ ਵਿੱਚ ਪ੍ਰਧਾਨ ਸਾਹਿਬ ਨੇ ਕਲੱਬ ਬਾਰੇ ਜ਼ਰੂਰੀ ਜਾਣਕਾਰੀ ਦਿੰਦਿਆਂ ਸਭ ਮੈਂਬਰਾਂ ਨੂੰ ਗੁਮਰਾਹ ਕਰਦੀਆਂ ਗਲਤ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਬੇਨਤੀ ਕੀਤੀ। ਸ. ਤਾਰਾ ਸਿੰਘ ਗਰਚਾ ਨੇ ਵੀ ਕਲੱਬ ਬਾਰੇ ਉਤਸਾਹ ਜਨਕ ਜਾਣਕਾਰੀਆਂ ਦਿੰਦੇ ਹੋਏ ਇਸ ਕਲੱਬ ਦੀ ਚੜ੍ਹਦੀ ਕਲਾ ‘ਚ ਰਹਿਣ ਦਾ ਸਭ ਨੂੰ ਭਰੋਸਾ ਦਵਾਇਆ। ਸ. ਗੁਰਦੇਵ ਸਿੰਘ ਰੱਖੜਾ ਨੇ ਆਪਣੀ ਕਵਿਤਾ ਰਾਹੀਂ ਪਗੜੀ ਦੀ ਮਹੱਤਾ ਦਾ ਬਹੁਤ ਸੁੰਦਰ ਸ਼ਬਦਾਂ ਵਿੱਚ ਵਰਨਣ ਕੀਤਾ। ਸ. ਬਲਵੀਰ ਸਿੰਘ ਸੈਣੀ (ਖਜਾਨਚੀ) ਹੁਰਾਂ ਕਲੱਬ ਦੇ ਆਮਦਨ ਅਤੇ ਖਰਚ ਦਾ ਵੇਰਵਾ ਸੰਖੇਪ ‘ਚ ਦੱਸਿਆ। ਕਲੱਬ ਲਈ ਫੰਡ ਰੇਜ਼ ਕਰਨ ਦੇ ਮੰਤਵ ਲਈ ਬਹੁਤ ਸਾਰੇ ਦਾਨੀਆਂ ਵਾਲੰਟਰੀ ਡੋਨੇਸ਼ਨ ਦਿੱਤੀਆਂ ਜਿਸ ਲਈ ਸਭ ਮੈਂਬਰਾਂ ਉਨ੍ਹਾਂ ਦਾਨੀ ਸੱਜਣਾਂ ਦਾ ਹਾਰਦਿਕ ਧੰਨਵਾਦ ਕੀਤਾ। ਅੰਤ ਵਿੱਚ ਪ੍ਰਧਾਨ ਸਾਹਿਬ ਸਭ ਹਾਜਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਅਤੇ ਕਲੱਬ ਦੇ ਚੰਗੇ ਭਵਿਖ ਦੀ ਆਸ ਕਰਦਿਆਂ ਸਭਾ ਸਮਾਪਤ ਕੀਤੀ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …