ਬਰੈਂਪਟਨ : ਕੈਨੇਡਾ ਦੀ ਸਭ ਤੋਂ ਵੱਡੀ ਐਥਨਿਕ ਟੀਵੀ ਬ੍ਰੌਡ ਕਾਸਟਿੰਗ ਕੰਪਨੀ ਨੇ ਆਪਣੇ ਨਵੇਂ ਉਤਪਾਦ ਨੂੰ ਪੇਸ਼ ਕਰ ਦਿੱਤਾ ਹੈ ਅਤੇ ਇਹ ਇਕ ਇਨੋਵੇਟਿਵ ਮਲਟੀਕਲਚਰਲ ਟੀਵੀ ਚੈਨਲ ਵੋਆਇਸ ਟੀਵੀ ਹੈ, ਜੋ ਕਿ ਸਾਰੇ ਕੈਨੇਡੀਅਨ ਕਮਿਊਨਿਟੀਜ਼ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਕੰਟੈਕਟ ਪ੍ਰਦਾਨ ਕਰੇਗਾ। ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਮਨੋਰੰਜਨ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੰਟਰੈਕਟ ਅਤੇ ਪ੍ਰੋਗਰਾਮਿੰਗ ਪ੍ਰਦਾਨ ਕਰੇਗਾ। ਵੋਆਇਸ ਟੀਵੀ ਇਕ ਅਜਿਹਾ ਚੈਨਲ ਹੈ ਜੋ ਕਿ ਐਥਨਿਕ ਚੈਨਲ ਗਰੁੱਪ ਲਿਮਟਿਡ ਦਾ ਇਕ ਨਵਾਂ ਉਤਪਾਦ ਹੈ, ਜੋ ਕਿ ਖੇਤਰੀ, ਨੈਸ਼ਨਲ ਅਤੇ ਇੰਟਰਨੈਸ਼ਨਲ ਸਮਾਚਾਰਾਂ, ਸੂਚਨਾ, ਕਰੰਟ ਅਫੇਅਰਸ ਅਤੇ ਮਨੋਰੰਜਨ ਪ੍ਰੋਗਰਾਮਾਂ ‘ਤੇ ਧਿਆਨ ਕੇਂਦਰਿਤ ਕਰੇਗਾ। ਇਸ ਪ੍ਰਕਾਰ ਸਾਰੇ ਕਲਚਰਲ, ਭਾਸ਼ਾ ਵਿਵਧਿਤਾ ਅਤੇ ਨਸਲੀ ਵਿਰਾਸਤ ਦੇ ਬਾਵਜੂਦ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇਗਾ। ਈਸੀਜੀ ਦੇ ਸੀਈਓ ਸਲਾਵਾ ਲੇਵਿਨ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ ਕਈ ਭਾਸ਼ਾਵਾਂ ਵਿਚ ਆਪਣੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਾਂਗੇ। ਅਸੀਂ ਆਪਣਾ ਪ੍ਰਸਾਰਣ ਪੂਰਾ ਦਿਨ ਜਾਰੀ ਰੱਖਾਂਗੇ। ਅਸੀਂ ਪਹਿਲੇ ਸਾਲ ਤੋਂ 10 ਵੱਖ-ਵੱਖ ਭਾਸ਼ਾਵਾਂ ਵਿਚ ਪ੍ਰੋਗਰਾਮ ਪ੍ਰਸਾਰਿਤ ਕਰਾਂਗੇ। ਦੂਜੇ ਸਾਲ ਵਿਚ ਭਾਸ਼ਾਵਾਂ ਦੀ ਸੰਖਿਆ ਨੂੰ 15 ਕਰ ਦਿੱਤਾ ਜਾਵੇਗਾ ਅਤੇ ਤੀਜੇ ਸਾਲ ਵਿਚ 20 ਅਤੇ ਚੌਥੇ ਸਾਲ ਵਿਚ 25 ਭਾਸ਼ਾਵਾਂ ਵਿਚ ਪ੍ਰੋਗਰਾਮਿੰਗ ਕੰਟਰੈਕਟ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਨਸਲੀ ਪਹਿਚਾਣ ਵਾਲੇ ਲੋਕਾਂ ਦੀ ਆਮਦ ਲਗਾਤਾਰ ਹੋ ਰਹੀ ਹੈ। ਉਨ੍ਹਾਂ ਦੀਆਂ ਮਨੋਰੰਜਨ ਅਤੇ ਸੂਚਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜਿਹੇ ਹੀ ਚੈਨਲ ਦੀ ਜ਼ਰੂਰਤ ਸੀ, ਜਿਸ ਨੂੰ ਅਸੀਂ ਪੂਰਾ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਦਰਸ਼ਕ ਸਾਨੂੰ ਚੰਗਾ ਹੁੰਗਾਰਾ ਦੇਣਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …