Breaking News
Home / ਦੁਨੀਆ / ਵਿਕਾਸ, ਸ਼ਾਂਤੀ ਤੇ ਖੁਸ਼ਹਾਲੀ ਲਈਭਾਈਵਾਲਾਂ ਨਾਲਹੋਰਮਜ਼ਬੂਤੀਲਈ ਵਚਨਬੱਧ ਹਾਂ :ਨਰਿੰਦਰਮੋਦੀ

ਵਿਕਾਸ, ਸ਼ਾਂਤੀ ਤੇ ਖੁਸ਼ਹਾਲੀ ਲਈਭਾਈਵਾਲਾਂ ਨਾਲਹੋਰਮਜ਼ਬੂਤੀਲਈ ਵਚਨਬੱਧ ਹਾਂ :ਨਰਿੰਦਰਮੋਦੀ

ਟੋਕੀਓ/ਬਿਊਰੋ ਨਿਊਜ਼ : ਭਾਰਤ ਨੇ ਖੁੱਲ੍ਹੇ, ਮੁਕਤ ਤੇ ਇਕਜੁੱਟ ਹਿੰਦ-ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਜ਼ਾਹਿਰਕਰਦੇ ਹੋਏ ਭਾਈਵਾਲ ਮੁਲਕਾਂ ਨਾਲਆਰਥਿਕਸਹਿਯੋਗ ਨੂੰ ਹੋਰਮਜ਼ਬੂਤਬਣਾਉਣ’ਤੇ ਜ਼ੋਰ ਦਿੱਤਾ ਤਾਂ ਕਿ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਟੀਚੇ ਨੂੰ ਹਾਸਲਕੀਤਾ ਜਾ ਸਕੇ। ਖ਼ੁਸ਼ਹਾਲੀਲਈ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ (ਆਈਪੀਈਐੱਫ) ਦੀਸ਼ੁਰੂਆਤਲਈਟੋਕੀਓਵਿਖੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਅਹਿਮਸਮਾਗਮ ਵਿੱਚ ਹੋਰਨਾਂ ਮੁਲਕਾਂ ਨਾਲਜੁੜ ਕੇ ਖੁਸ਼ੀ ਹੋ ਰਹੀ ਹੈ।
ਮੋਦੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟਾ ਇਸ ਖੇਤਰ ਨੂੰ ਆਲਮੀਆਰਥਿਕਵਿਕਾਸਦਾ ਇੰਜਨ ਬਣਾਉਣਦੀਸਾਡੀਸਮੂਹਿਕ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ”ਇਸ ਅਹਿਮਪੇਸ਼ਕਦਮੀਲਈਮੈਂ ਰਾਸ਼ਟਰਪਤੀਬਾਇਡਨ ਨੂੰ ਵਧਾਈ ਦਿੰਦਾ ਹਾਂ। ਹਿੰਦ ਪ੍ਰਸ਼ਾਂਤਆਰਥਿਕਸਰਗਰਮੀਆਂ, ਆਲਮੀਵਪਾਰ ਤੇ ਨਿਵੇਸ਼ਦਾ ਕੇਂਦਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕਾਰੋਬਾਰ ਦੇ ਵਹਿਣ ਵਿੱਚ ਭਾਰਤਸਦੀਆਂ ਤੋਂ ਪ੍ਰਮੁੱਖ ਕੇਂਦਰਰਿਹਾ ਹੈ।” ਮੋਦੀ ਨੇ ਕਿਹਾ ਕਿ ਵਿਸ਼ਵਦੀਸਭ ਤੋਂ ਪੁਰਾਣੀ ਵਪਾਰਕ ਬੰਦਰਗਾਹ ਭਾਰਤ ਵਿੱਚ ਉਨ੍ਹਾਂ ਦੇ ਪਿਤਰੀਰਾਜਲੋਥਲ ਵਿੱਚ ਹੈ, ਲਿਹਾਜ਼ਾ ਇਹ ਜ਼ਰੂਰੀ ਹੈ ਕਿ ਅਸੀਂ ਇਸ ਖੇਤਰਦੀਆਂ ਆਰਥਿਕ ਚੁਣੌਤੀਆਂ ਲਈ ਸਾਂਝਾ ਹੱਲ ਖੋਜੀਏ ਤੇ ਰਚਨਾਤਮਕ ਪ੍ਰਬੰਧ ਬਣਾਈਏ।
ਜਾਪਾਨ ਦੇ ਕਾਰੋਬਾਰੀ ਆਗੂਆਂ ਨੂੰ ਮਿਲੇ ਮੋਦੀ
ਟੋਕੀਓ :ਕੁਆਡਸਿਖਰਵਾਰਤਾਲਈਜਾਪਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਸੌਫ਼ਟਬੈਂਕ ਦੇ ਮਾਸਾਯੋਸ਼ੀਸੋਨਅਤੇ ਸੁਜ਼ੂਕੀ ਮੋਟਰਕਾਰਪੋਰੇਸ਼ਨ ਦੇ ਓਸਾਮੁ ਸੁਜ਼ੂਕੀ ਸਣੇ ਜਾਪਾਨ ਦੇ ਸਿਖਰਲੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ।ਮੋਦੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਟੈਕਸਟਾਈਲ ਤੋਂ ਆਟੋਮੋਬਾਈਲ, ਉਭਰਦੀਆਂ ਤਕਨੀਕਾਂ, ਊਰਜਾ, ਵਿੱਤ ਤੇ ਸਟਾਰਟਅੱਪਸ ਸਣੇ ਵੱਖ-ਵੱਖ ਸੈਕਟਰਾਂ ਵਿੱਚ ਨਿਵੇਸ਼ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਇਲੈਕਟ੍ਰਾਨਿਕ ਜਾਇੰਟ ਐੱਨਈਸੀਕਾਰਪੋਰੇਸ਼ਨ ਦੇ ਚੇਅਰਮੈਨ ਨੋਬੁਹਿਰੋ ਐਂਡੋ ਨੂੰ ਮਿਲੇ ਤੇ ਮਗਰੋਂ ਉਹ ਜਾਪਾਨ ਦੇ ਕੱਪੜਾ ਬਰਾਂਡਯੁਨੀਕਲੋ’ਸ ਦੇ ਸੀਈਓਤਾਦਾਸ਼ੀਯਾਨਾਈ ਨੂੰ ਵੀਮਿਲੇ। ਉਪਰੰਤ ਸੋਨ ਤੇ ਸੁਜ਼ੂਕੀ ਨਾਲ ਮੁਲਾਕਾਤ ਕਰਕੇ ਨਿਵੇਸ਼ ਮੌਕਿਆਂ ‘ਤੇ ਚਰਚਾਕੀਤੀ।

 

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …