18.2 C
Toronto
Wednesday, August 12, 2026
spot_img
Homeਦੁਨੀਆਪੈਨਸਿਲਵੇਨੀਆ 'ਚ ਮਿਆਣੀ ਦੇ ਨੌਜਵਾਨ ਦਾ ਕਤਲ

ਪੈਨਸਿਲਵੇਨੀਆ ‘ਚ ਮਿਆਣੀ ਦੇ ਨੌਜਵਾਨ ਦਾ ਕਤਲ

ਪੈਨਸਿਲਵੇਨੀਆ ‘ਚ ਮਿਆਣੀ ਦੇ ਨੌਜਵਾਨ ਦਾ ਕਤਲਟਾਂਡਾ : ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਟਾਂਡਾ ਨੇੜਲੇ ਪਿੰਡ ਮਿਆਣੀ ਦੇ ਨੌਜਵਾਨ ਦਾ ਅਣਪਛਾਤੇ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੰਘੀ ਰਾਤ ਇਸ ਦੀ ਸੂਚਨਾ ਪਰਿਵਾਰ ਨੂੰ ਮਿਲਣ ਮਗਰੋਂ ਪਿੰਡ ਵਿੱਚ ਸੋਗ ਪਸਰ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਵਾਰਡ-3, ਮਿਆਣੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉੱਥੇ ਗੈਸ ਸਟੇਸ਼ਨ ਉੱਤੇ ਕੰਮ ਕਰਦਾ ਸੀ। ਲੰਘੀ 26 ਦਸੰਬਰ ਨੂੰ ਅਮਨਦੀਪ ਦਾ ਅਣਪਛਾਤੇ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ‘ਚ ਰਹਿ ਰਹੇ ਇੱਕ ਰਿਸ਼ਤੇਦਾਰ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਅਜੇ ਕੁਆਰਾ ਹੀ ਸੀ।

RELATED ARTICLES
POPULAR POSTS