13.8 C
Toronto
Monday, March 16, 2026
spot_img
Homeਦੁਨੀਆਅਮਰੀਕੀ ਸਿੱਖਾਂ ਵਲੋਂ ਜੋ ਬਿਡੇਨ ਦੇ ਰਾਸ਼ਟਰਪਤੀ ਤੇ ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ...

ਅਮਰੀਕੀ ਸਿੱਖਾਂ ਵਲੋਂ ਜੋ ਬਿਡੇਨ ਦੇ ਰਾਸ਼ਟਰਪਤੀ ਤੇ ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ

ਵਾਸ਼ਿੰਗਟਨ/ ਹੁਸਨ ਲੜੋਆ ਬੰਗਾ : ਅਮਰੀਕਾ ਭਰ ਦੇ ਸਿੱਖਾਂ ਨੇ ਜੋ ਬਿਡੇਨ ਦੇ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਦੀ ਚੋਣ ਜਿੱਤਣ ‘ਤੇ ਖੁਸ਼ੀ ਦਾ ਇਜਹਾਰ ਕਿਤਾ ਹੈ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ (ਐਸਸੀਓਈਆਰ) ਦੇ ਚੇਅਰਮੈਨ ਅਤੇ ਈਕੋ ਸਿੱਖ ਦੇ ਸੰਸਥਾਪਕ ਡਾ: ਰਾਜਵੰਤ ਸਿੰਘ ਨੇ ਕਿਹਾ, “ਅਸੀਂ ਇਨ੍ਹਾਂ ਸਖਤ ਲੜਾਈਆਂ ਵਾਲੀਆਂ ਚੋਣਾਂ ਦੇ ਨਤੀਜਿਆਂ ਤੋਂ ਖੁਸ਼ ਹਾਂ। ਅਖੀਰ ਵਿੱਚ ਅਮਰੀਕਾ ਇਕੱਠੇ ਹੋ ਕੇ ਇਸ ਦੌਰਾਨ ਮੇਲ-ਮਿਲਾਪ ਵੱਲ ਵਧ ਸਕਦਾ ਹੈ। ઠ”ਉਸਨੇ ਕਿਹਾ ਕਿ ਅਮਰੀਕਾ ਨੂੰ ਇੱਕ ਅਜਿਹੇ ਨੇਤਾ ਦੀ ਜਰੂਰਤ ਹੈ ਜੋ ઠਕਰੋਨਾ ਵਾਇਰਸ ਦੀ ਸਭ ਤੋਂ ਵੱਡੀ ਸਿਹਤ ਚੁਣੌਤੀ ਦੇ ਹੱਲ ਲਈ ਗੰਭੀਰ ਹੋਵੇ ਅਤੇ ਦੇਸ਼ ਅਤੇ ਵਿਸ਼ਵ ਵਿੱਚ ਸਕਾਰਾਤਮਕ ਸੁਰ ਕਾਇਮ ਕਰੇ। “ਜੋ ਬਿਡੇਨ ਅਜਿਹਾ ਵਿਅਕਤੀ ਹੈ ਅਤੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਇਸ ਰਾਸ਼ਟਰ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨ ਲਈ ਇਹ ਇੱਕ ਵੱਡਾ ਉਪਰਾਲਾ ઠਹੈ।

RELATED ARTICLES
POPULAR POSTS