ਲੰਡਨ : ਲੰਡਨ ਦੇ ਸੋਥਬੀ ਨਿਲਾਮੀ ਘਰ ‘ਚ ਭਾਰਤ ਨਾਲ ਤੇ ਖ਼ਾਲਸਾ ਰਾਜ ਨਾਲ ਸਬੰਧਿਤ ਕਈ ਚੀਜ਼ਾਂ ਦੀ ਨਿਲਾਮ ਹੋਈ, ਜਿਸ ਵਿਚ ਸਿੱਖ ਰਾਜ ਦੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦਾ ਸਰਪੇਚ (ਪੱਗ ‘ਤੇ ਲਾਉਣ ਵਾਲਾ ਬਰੋਚ) ਵੀ ਸ਼ਾਮਿਲ ਹੈ। ਹੀਰੇ ਜਵਾਹਰਾਤਾਂ ਨਾਲ ਦਸਤਾਰ ‘ਤੇ ਸਜਾਉਣ ਵਾਲਾ ਇਹ ਸਰਪੇਚ 3 ਲੱਖ 50 ਹਜ਼ਾਰ ਪੌਂਡ ਦਾ ਵਿਕਿਆ ਹੈ, ਜਦ ਕਿ ਇਸ ਦਾ ਮੁੱਲ 1 ਲੱਖ 80 ਹਜ਼ਾਰ ਪੌਂਡ ਦੇ ਕਰੀਬ ਮਿਥਿਆ ਗਿਆ ਸੀ। ਇਹ ਸਰਪੇਚ ਲਗਪਗ ਮਿਥੇ ਮੁੱਲ ਤੋਂ ਦੁੱਗਣੇ ਭਾਅ ਵਿਕਿਆ ਹੈ। ਹਰੀ ਸਿੰਘ ਨਲਵਾ ਵਲੋਂ ਇਹ ਸਰਪੇਚ ਪਹਿਨਿਆ ਇਕ ਚਿੱਤਰ ਤੂਰ ਸੰਗ੍ਰਹਿ ਦਾ ਹਿੱਸਾ ਹੈ, ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਤਖ਼ਤ ‘ਤੇ ਬੈਠੇ ਹਨ ਅਤੇ ਨਾਲ ਹਰੀ ਸਿੰਘ ਨਲਵਾ ਤੇ ਬਿਸ਼ਨ ਸਿੰਘ ਖੜ੍ਹੇ ਹਨ। ਇਸ ਮੌਕੇ ਇਕ ਹਾਰ 32500 ਪੌਂਡ ਤੇ ਕੰਗਣ 25000 ਪੌਂਡ ਦੇ ਨਿਲਾਮ ਹੋਏ ਹਨ। ਇਸ ਤੋਂ ਇਲਾਵਾ ਇਸ ਮੌਕੇ 17ਵੀਂ ਸਦੀ ਦੇ ਮੁਗ਼ਲ ਰਾਜ ਦੀ ਇਕ ਪੇਂਟਿੰਗ ਜੋ ਸੂਰਦਾਸ ਨੂੰ ਸਮਰਪਿਤ ਹੈ ‘ਏ ਬੈਟਲ ਆਊਟ ਸਾਈਡ ਏ ਵਾਲਡ ਫੋਰਟਰਿਸ’ ਅਤੇ ‘ਏ ਡਰਾਇੰਗ ਆਫ਼ ਫੈਡਰੈਕ ਦਾ ਵਾਈਸ’ ਕ੍ਰਮਵਾਰ 1 ਲੱਖ 43 ਹਜ਼ਾਰ 750 ਪੌਂਡ ਤੇ 1 ਲੱਖ 2 ਹਜ਼ਾਰ 500 ਪੌਂਡ ਦੀ ਨਿਲਾਮ ਹੋਈ ਹੈ। ਇਹ ਨਿਲਾਮੀ ਮਿਡਲ ਈਸਟਰਨ ਅਤੇ ਓਰੀਐਟਲਿਸਟ ਆਰਟ ਦਾ ਹਿੱਸਾ ਸੀ, ਜਿਸ ਤੋਂ ਕੁੱਲ 187 ਲੱਖ ਪੌਂਡ ਦੀ ਵੱਟਤ ਹੋਈ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …