1.1 C
Toronto
Thursday, December 25, 2025
spot_img
Homeਦੁਨੀਆਅਲਾਸਕਾ 'ਚ 7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ 12 ਘੰਟੇ 'ਚ 200...

ਅਲਾਸਕਾ ‘ਚ 7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ 12 ਘੰਟੇ ‘ਚ 200 ਝਟਕੇ, ਲੋਕਾਂ ‘ਚ ਦਹਿਸ਼ਤ

ਸਭ ਤੋਂ ਪਹਿਲਾਂ ਸਵੇਰੇ ਸਾਢੇ 8 ਵਜੇ 7 ਤੀਬਰਤਾ ਵਾਲਾ ਭੂਚਾਲ ਆਇਆ। ਫਿਰ 11 ਵਜੇ ਹੋਰ ਤਕੜੇ ਝਟਕੇ ਆਏ।
ਇਨ੍ਹਾਂ ‘ਚ 5 ਤੀਬਰਤਾ ਦੇ 5 ਝਟਕੇ ਅਤੇ ਫਿਰ ਸ਼ਾਮ ਨੂੰ 5.7 ਤੀਬਰਤਾ ਸਭ ਤੋਂ ਸ਼ਕਤੀਸ਼ਾਲੀ ਝਟਕਾ ਆਇਆ।
ਤਿੰਨ ਲੱਖ ਦੀ ਅਬਾਦੀ ਵਾਲੇ ਇੰਕਰੇਜ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ।
1280 ਕਿਲੋਮੀਟਰ ਲੰਬੀ ਆਇਲ ਪਾਈਪਲਾਈਨ ਵੀ ਨੁਕਸਾਨੀ ਗਈ, ਬਿਜਲੀ ਵੀ ਗੁੱਲ ਹੋ ਗਈ।
ਇੰਕਰੇਜ : ਅਮਰੀਕਾ ਦੇ ਅਲਾਸਕਾ ਦੇ ਇੰਕਰੇਜ ‘ਚ ਸ਼ੁੱਕਰਵਾਰ ਨੂੰ 7 ਅਤੇ 5.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਤੋਂਬਾਅਦ ਸੁਨਾਮੀ ਦੀ ਵਾਰਨਿੰਗ ਜਾਰੀ ਕੀਤੀ ਗਈ, ਜਿਸ ਨੂੰ ਇਕ ਦਿਨ ਬਾਅਦ ਵਾਪਸ ਲੈ ਲਿਆ ਗਿਆ। ਸ਼ੁੱਕਰਵਾਰ ਸਵੇਰੇ ਪਹਿਲਾ ਝਟਕਾ ਆਇਆ। ਇਸ ਦੇ 12 ਘੰਟੇ ਤੱਕ 200 ਤੋਂ ਜ਼ਿਆਦਾ ਝਟਕੇ ਆਏ। ਦਹਿਸ਼ਤ ‘ਚ ਲੋਕ ਇਧਰ-ਓਧਰ ਘੁੰਮ ਰਹੇ ਹਨ। ਥਾਂ-ਥਾਂ ਸੜਕਾਂ ਅਤੇ ਜ਼ਮੀਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਗੱਡੀਆਂ ਹਾਈਵੇ ‘ਤੇ ਫਸ ਗਈਆਂ ਹਨ। ਸੈਂਕੜੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ। ਇਥੇ ਦੇ ਹਸਪਤਾਲਾਂ ‘ਚ ਅਪਰੇਸ਼ਨ ਟਾਲ ਦਿੱਤੇ ਗਏ ਹਨ। ਫਿਲਹਾਲ ਡਾਕਟਰਜ਼ ਸਿਰਫ਼ ਐਮਰਜੈਂਸੀ ਮਾਮਲਿਆਂ ਨੂੰ ਦੇਖ ਰਹੇ ਹਨ। ਭੂਚਾਲ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਜ਼ਖਮੀਆਂ ‘ਚੋਂ ਇਕ ਵਿਅਕਤੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਇਹ 1964 ਤੋਂ ਬਾਅਦ ਸਭ ਤੋਂ ਵਧ ਸ਼ਕਤੀਸ਼ਾਲੀ ਭੂਚਾਲ ਸੀ।

RELATED ARTICLES
POPULAR POSTS