ਸਤਲਾਣੀ ਸਾਹਿਬ/ਬਿਊਰੋ ਨਿਊਜ਼ : ਪਾਕਿਸਤਾਨ ਦੀ ਕੋਟ ਲਖਪਤ ਜ਼ੇਲ੍ਹ ਲਾਹੌਰ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਅੰਮ੍ਰਿਤਸਰ ਦੇ ਮੁਸਤਫਾਬਾਦ ਬਟਾਲਾ ਰੋਡ ਦੇ ਰਹਿਣ ਵਾਲੇ ਕ੍ਰਿਪਾਲ ਸਿੰਘ ਪੁੱਤਰ ਦਾਸ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕੈਦੀ ਕ੍ਰਿਪਾਲ ਸਿੰਘ ਲਾਹੌਰ ਜ਼ੇਲ੍ਹ ਅੰਦਰ ਭਾਰਤੀ ਕੈਦੀ ਸਰਬਜੀਤ ਸਿੰਘ ਭਿਖੀਵਿੰਡ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਕ੍ਰਿਪਾਲ ਸਿੰਘ ‘ਤੇ ਪਾਕਿਸਤਾਨ ਪੁਲਿਸ ਵੱਲੋਂ ਫੈਸਲਾਬਾਦ ਰੇਲਵੇ ਸਟੇਸ਼ਨ ਨੂੰ ਉਡਾਉਣ ਅਤੇ ਬੰਬ ਧਮਾਕਿਆਂ ਸਬੰਧੀ ਕੇਸ ਦਰਜ ਸਨ। ਕ੍ਰਿਪਾਲ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਨਹਾ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕ੍ਰਿਪਾਲ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮੌਤ ਦੀ ਖ਼ਬਰ ਪਰਿਵਾਰਕ ਮੈਂਬਰਾਂ ਤੱਕ ਪਹੁੰਚਣ ‘ਤੇ ਮਾਯੂਸੀ ਦਾ ਆਲਮ ਛਾ ਗਿਆ।
ਕ੍ਰਿਪਾਲ ਸਿੰਘ ਦੀ ਵੱਡੀ ਭੈਣ ਜਗੀਰ ਕੌਰ ਪਤਨੀ ਅਜੀਤ ਲਾਲ ਵਾਸੀ ਬੂਬਾਂ ਬਸਤੀ ਮੁਸਤਫਾਬਾਦ ਨੇ ਦੱਸਿਆ ਕਿ ਉਸਦਾ ਭਰਾ ਭਾਰਤੀ ਸੈਨਾ ਵਿਚ ਸੀ ਤੇ 11 ਸਾਲ ਦੀ ਨੌਕਰੀ ਦੌਰਾਨ ਲਾਪਤਾ ਹੋ ਗਿਆ ਤੇ ਚਾਰ ਮਹੀਨੇ ਬਾਅਦ ਖ਼ਬਰਾਂ ਰਾਹੀ ਪਤਾ ਲੱਗਾ ਕਿ ਕ੍ਰਿਪਾਲ ਸਿੰਘ ਨੂੰ ਪਾਕਿਸਤਾਨ ਫੌਜ ਵੱਲੋਂ ਜਾਸੂਸੀ ਦੇ ਮਾਮਲੇ ਵਿਚ ਕਾਬੂ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਕ੍ਰਿਪਾਲ ਸਿੰਘ ਦੇ ਲਾਪਤਾ ਹੋਣ ਤੋਂ ਉਸਦੀ ਪਤਨੀ ਨੇ ਦੂਸਰਾ ਵਿਆਹ ਕਰਵਾ ਲਿਆ।
ਕਿਰਪਾਲ ਸਿੰਘ ਦੀ ਮੌਤ ‘ਤੇ ਭਾਰਤ ਸਰਕਾਰ ਹੋਈ ਸਰਗਰਮઠ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੀ ਜੇਲ੍ਹ ਵਿਚ ਮਰਨ ਵਾਲੇ ਪੰਜਾਬੀ ਕਿਰਪਾਲ ਸਿੰਘ ਦੀ ਸ਼ੱਕੀ ਹਾਲਤਾਂ ਵਿਚ ਮੌਤ ਮਾਮਲੇ ਨੂੰੰ ਪਾਕਿਸਤਾਨ ਕੋਲ ਚੁੱਕਿਆ ਜਾਵੇਗਾ। ਇਸ ਲਈ ਭਾਰਤ ਨੇ ਆਪਣੇ ਇਸਲਾਮਾਬਾਦ ਸਥਿਤ ਰਾਜਦੂਤ ਨੂੰ ਆਦੇਸ਼ ਜਾਰੀ ਕੀਤੇ ਹਨ। ਭਾਰਤੀ ਹਾਈ ਕਮਿਸ਼ਨਰ ਮੁਤਾਬਕ ਉਹ ਪਾਕਿਸਤਾਨ ਵਿਦੇਸ਼ ਮੰਤਰਾਲੇ ਨਾਲ ਇਸ ਬਾਰੇ ਮੀਟਿੰਗ ਕਰਨਗੇ। ਉਹ ਕਿਰਪਾਲ ਸਿੰਘ ਦੀ ਪੋਸਟਮਾਰਟਮ ਰਿਪਰੋਟ ਵੀ ਹਾਸਲ ਕਰਨਗੇ ਤਾਂ ਜੋ ਸੱਚ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਕਿਰਪਾਲ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਵੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਧਰ ਪਾਕਿਸਤਾਨ ਨੇ ਭਾਰਤ ਨੂੰ ਸੂਚਿਤ ਕਰ ਦਿੱਤਾ ਹੈ ਕਿ ਕਿਰਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …