ਰੋਮ/ਬਿਊਰੋ ਨਿਊਜ਼ : ਉਤਰੀ ਇਟਲੀ ਦੇ ਇਕ ਡੇਅਰੀ ਫਾਰਮ ਵਿਚ ਗੋਬਰ ਗੈਸ ਟੈਂਕ ਵਿਚ ਉਤਰੇ ਭਾਰਤੀ ਮੂਲ ਦੇ ਚਾਰ ਪੰਜਾਬੀਆਂ ਦੀ ਮੌਤ ਹੋ ਗਈ। ਇਹ ਘਟਨਾ ਮਿਲਾਨ ਦੇ ਦੱਖਣ ਵਿੱਚ ਵਸੇ ਸ਼ਹਿਰ ਪਾਵੀਆ ਕੋਲ ਐਰੀਨਾ ਪੋ ਸਥਿਤ ਫਾਰਮ ਵਿੱਚ ਵਾਪਰੀ। ਮ੍ਰਿਤਕਾਂ ਵਿੱਚ ਫਾਰਮ ਮਾਲਕ ਦੋ ਸਕੇ ਭਰਾ ਪ੍ਰੇਮ (48) ਅਤੇ ਤਰਸੇਮ ਸਿੰਘ (45) ਸ਼ਾਮਲ ਹਨ। ਜੋ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਦੇ ਪਿੰਡ ਚੀਮਾ ਨਾਲ ਸਬੰਧਤ ਹਨ। ਬਾਕੀ ਦੋ ਮ੍ਰਿਤਕਾਂ ਦੀ ਪਛਾਣ ਅਮਰਿੰਦਰ ਸਿੰਘ (29) ਅਤੇ ਮਨਜਿੰਦਰ ਸਿੰਘ (28) ਵਜੋਂ ਹੋਈ ਹੈ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੋਹੇ ਨੂੰ ਖ਼ਾਦ ਵਜੋਂ ਵਰਤਣ ਲਈ ਟੈਂਕ ‘ਚੋਂ ਕੱਢ ਰਹੇ ਵਿਅਕਤੀ ਨੂੰ ਬਚਾਉਣ ਲਈ ਤਿੰਨ ਵਿਅਕਤੀਆਂ ਨੇ ਟੈਂਕ ਵਿੱਚ ਛਾਲ ਮਾਰ ਦਿੱਤੀ। ਜਾਂਚਕਰਤਾਵਾਂ ਨੂੰ ਖ਼ਦਸ਼ਾ ਹੈ ਕਿ ਚਾਰੋਂ ਮੌਤਾਂ ਗੈਸ ਚੜ੍ਹਨ ਨਾਲ ਹੋਈਆਂ ਹਨ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਇਹ ਚਾਰੇ ਵਿਅਕਤੀ ਦੁਪਹਿਰ ਦਾ ਖਾਣਾ ਖਾਣ ਲਈ ਘਰ ਨਾ ਪਹੁੰਚੇ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …