ਆਕਲੈਂਡ/ਬਿਊਰੋ ਨਿਊਜ਼
ਨਿਊਜ਼ੀਲੈਂਡ ਦੇ ਦੱਖਣੀ ਹਿੱਸੇ ਵਿਚ ਪੈਂਦੇ ਸ਼ਹਿਰ ਕੁਈਨਜ ਟਾਊਨ ਵਿਖੇ ਲੰਘੀ 14 ਅਕਤੂਬਰ ਨੂੰ ਸ਼ਾਮ ਸਮੇਂ ਕਾਰ ਅਤੇ ਬੱਸ ਵਿਚ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਹਨੀ (25) ਦਾ ਸਥਾਨਕ ਸ਼ਮਸ਼ਾਨ ਘਰ ਵਿਚ ਸਸਕਾਰ ਕਰ ਦਿੱਤਾ ਗਿਆ। ਹਰਪ੍ਰੀਤ ਸਿੰਘ ਪੁੱਤਰ ਸਵ. ਮੁਖਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਭੇਟ ਕਰਨ ਲਈ ਉਸ ਦੀ ਮਾਤਾ ਅਵਿਨਾਸ਼, ਭੈਣ ਪ੍ਰੀਤੀ ਅਤੇ ਮਾਮਾ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਪਹੁੰਚੇ ਸਨ। ਸ਼ਮਸ਼ਾਨ ਘਰ ਵਿਚ ਹੋਏ ਸ਼ਰਧਾਂਜਲੀ ਸਮਾਰੋਹ ਦੌਰਾਨ ਜਿੱਥੇ ਮ੍ਰਿਤਕ ਦੀ ਮਾਂ ਅਤੇ ਭੈਣ ਹਰਪ੍ਰੀਤ ਸਿੰਘ ਦੇ ਵਿਛੋੜੇ ਦਾ ਦੁੱਖ ਨਹੀਂ ਸੀ ਸਹਾਰ ਰਹੀਆਂ ਉਥੇ ਹੀ ਮੌਕੇ ‘ਤੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …