17 C
Toronto
Wednesday, September 17, 2025
spot_img
Homeਦੁਨੀਆਟਰੰਪ ਰਾਸ਼ਟਰਪਤੀ ਬਣਨ ਦੇ ਅਯੋਗ : ਕਲਿੰਟਨ

ਟਰੰਪ ਰਾਸ਼ਟਰਪਤੀ ਬਣਨ ਦੇ ਅਯੋਗ : ਕਲਿੰਟਨ

U.S. President Obama points to Democratic U.S. presidential candidate Clinton at campaign event in Charlotte, North Carolinaਉਤਰੀ ਕੈਰੋਲੀਨਾ ਵਿਚ ਪ੍ਰਚਾਰ ਰੈਲੀ ਦੌਰਾਨ ਓਬਾਮਾ ਵਲੋਂ ਹਿਲੇਰੀ ਦਾ ਸਮਰਥਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ‘ਤੇ ਤਿੱਖਾ ਹਮਲਾ ਕਰਦਿਆਂ ਉਸ ਦੀ ਡੈਮੋਕਰੈਟਿਕ ਵਿਰੋਧੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ‘ਅਯੋਗ ਅਤੇ ਤਿੱਖੇ ਮਿਜ਼ਾਜ ਕਾਰਨ ਅਨਫਿੱਟ’ ਹੈ।
ਹਿਲੇਰੀ ਨੇ ਉੱਤਰੀ ਕੈਰੋਲੀਨਾ ਵਿੱਚ ਪ੍ਰਚਾਰ ਰੈਲੀ ਦੌਰਾਨ ਕਿਹਾ, ‘ਟਰੰਪ ਆਪਣੇ ਸੁਭਾਅ ਕਾਰਨ ਸਾਡਾ ਰਾਸ਼ਟਰਪਤੀ ਅਤੇ ਕਮਾਂਡਰ-ਇਨ-ਚੀਫ ਬਣਨ ਦੇ ਯੋਗ ਨਹੀਂ ਹੈ। ਇਸ ਰੈਲੀ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਬਰਾਕ ਓਬਾਮਾ ਵੀ ਉਨ੍ਹਾਂ ਨਾਲ ਮੰਚ ‘ਤੇ ਮੌਜੂਦ ਰਹੇ।ਹਿਲੇਰੀ ਨੇ ਦੱਸਿਆ ਕਿ ਰਾਸ਼ਟਰਪਤੀ ਬਣਨ ਦਾ ਕੀ ਮਤਲਬ ਹੈ? ਉਨ੍ਹਾਂ ਕਿਹਾ, ‘ਅਮਰੀਕਾ ਵਿੱਚ ਅਸੀਂ ਆਪਣੇ ਹਿੱਤ ਤੋਂ ਪਹਿਲਾਂ ਸਾਂਝੇ ਹਿੱਤ ਨੂੰ ਰੱਖਦੇ ਹਾਂ। ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਏਕੇ ਨਾਲ ਅਸੀਂ ਜ਼ਿਆਦਾ ਮਜ਼ਬੂਤ ਹਾਂ।’ ਉਨ੍ਹਾਂ ਕਿਹਾ ਕਿ ਓਬਾਮਾ ਅਜਿਹੇ ਰਾਸ਼ਟਰਪਤੀ ਰਹੇ ਹਨ। ਉਨ੍ਹਾਂ ਨੇ ਸਾਡੇ ਮੁਲਕ ਦੇ ਹਿੱਤ ਲਈ ਔਖੇ ਤੇ ਇਥੋਂ ਤਕ ਕਿ ਲੋਕਾਂ ਦੀ ਨਾਪਸੰਦੀ ਵਾਲੇ ਫ਼ੈਸਲੇ ਵੀ ਲਏ। ਮੈਂ ਉਨ੍ਹਾਂ ਨੂੰ ਸਖ਼ਤ ਫ਼ੈਸਲੇ ਲੈਂਦੇ ਦੇਖਿਆ ਹੈ। ਉਹ ਦੂਰਦਰਸ਼ੀ ਵਿਅਕਤੀ ਹਨ ਜੋ ਸਿਰਫ਼ ਅਮਰੀਕਾ ਦੀ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੀ ਅਗਵਾਈ ਕਰ ਰਹੇ ਹਨ।ਹਿਲੇਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਦੂਰਦ੍ਰਿਸ਼ਟੀ ਤੇ ਕੂਟਨੀਤੀ ਹੀ ਸੀ ਕਿ ਜਲਵਾਯੂ ਤਬਦੀਲੀ ‘ਤੇ ਇਤਿਹਾਸਕ ਆਲਮੀ ਸਮਝੌਤਾ ਸੰਭਵ ਹੋ ਸਕਿਆ। ਇਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਰੋਕ ਲਗਾ ਦਿੱਤੀ ਗਈ। ਕਿਊਬਾ ਨਾਲ ਰਿਸ਼ਤੇ ਮੁੜ ਜੋੜੇ ਗਏ ਹਨ ਅਤੇ ਪਰਮਾਣੂ ਹਥਿਆਰਾਂ ਦੇ ਪਾਸਾਰ ਨੂੰ ਰੋਕਣ ਲਈ ਦੁਨੀਆ ਨੂੰ ਇਕ ਮੰਚ ‘ਤੇ ਖੜ੍ਹਾ ਕੀਤਾ ਜਾ ਸਕਿਆ ਹੈ।
ਟਰੰਪ ਅਤੇ ਹਿਲੇਰੀ ਵਿਚਾਲੇ ਕੋਈ ਮੁਕਾਬਲਾ ਹੀ ਨਹੀਂ: ਓਬਾਮਾ
ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਹਿਲੇਰੀ ਕਲਿੰਟਨ ਨੂੰ ਆਪਣਾ ਸਮਰਥਨ ਦਿੰਦਿਆਂ ਸਾਬਕਾ ਵਿਦੇਸ਼ ਮੰਤਰੀ ਤੇ ਕਾਰੋਬਾਰੀ ਟਰੰਪ ਵਿਚਾਲੇ ਰਾਸ਼ਟਰਪਤੀ ਦੇ ਅਹੁਦੇ ਲਈ ਮੁਕਾਬਲੇ ਨੂੰ ‘ਭਵਿੱਖ ਤੇ ਕਾਲਪਨਿਕ ਅਤੀਤ’ ਵਾਂਗ ਦੱਸਿਆ ਹੈ। ਉਨ੍ਹਾਂ ਰੈਲੀ ਦੌਰਾਨ ਕਿਹਾ, ‘ਸਾਡੇ ਸਾਹਮਣੇ ਇਕ ਰਸਤਾ ਹੈ ਕਿ ਅਸੀਂ ਕਿਸੇ ਕਾਲਪਨਿਕ ਅਤੀਤ ਨੂੰ ਚੁਣਦੇ ਹਾਂ ਜਾਂ ਭਵਿੱਖ ਤੱਕ ਪਹੁੰਚਦੇ ਹਾਂ। ਇਸ ਸਾਲ ਨਵੰਬਰ ‘ਚ ਚੋਣ ਵਿੱਚ ਤੁਸੀਂ ਇਕ ਸਪੱਸ਼ਟ ਚੋਣ ਕਰਨੀ ਹੈ। ਇਹ ਚੋਣ ਇਸ ਗੱਲ ਸਬੰਧੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਅਮਰੀਕਾ ਚਾਹੁੰਦੇ ਹਾਂ।’

RELATED ARTICLES
POPULAR POSTS