ਲੰਡਨ : ਬਰਤਾਨੀਆ ਵਿਚ ਭਾਰਤੀ ਮੂਲ ਦੇ ਵੱਡੇ ਕਾਰੋਬਾਰੀਆਂ ਵਿਚ ਸ਼ੁਮਾਰ ਤੇ ਸੰਸਦ ਮੈਂਬਰ ਲਾਰਡ ਸਵਰਾਜ ਪਾਲ ਨੇ ਲੰਡਨ ਦੇ ਚਿੜੀਆਘਰ ਵਿਚ ਨਵੇਂ ਪ੍ਰਾਜੈਕਟ ਲਈ ਦਸ ਲੱਖ ਪੌਂਡ ਦਾਨ ਦੇਣ ਦਾ ਐਲਾਨ ਕੀਤਾ ਹੈ। ਇਸ ਪੈਸੇ ਨਾਲ ਉੱਥੇ ‘ਅੰਗਦ ਪਾਲ ਅਫ਼ਰੀਕਨ ਰਿਜ਼ਰਵ’ ਬਣਾਇਆ ਜਾਵੇਗਾ। ਕਪਾਰੋ ਗਰੁੱਪ ਦੇ ਮੁਖੀ ਲਾਰਡ ਪਾਲ (88) ਇਸ ਤੋਂ ਪਹਿਲਾਂ ਵੀ ਚਿੜੀਆਘਰ ਲਈ ਦਾਨ ਦਿੰਦੇ ਰਹੇ ਹਨ। ਡਾਇਰੈਕਟਰ ਜਨਰਲ ਡੌਮੀਨਿਕ ਜਰਮੇਅ ਨੇ ਦੱਸਿਆ ਕਿ ਇਸ ਵਿੱਤੀ ਮਦਦ ਨਾਲ ਉੱਥੇ ਪੰਛੀਆਂ ਲਈ ਵੱਡੇ ਪਿੰਜਰੇ ਤੇ ਆਲੇ-ਦੁਆਲੇ ਦੇ ਇਲਾਕੇ ਦੀ ਹਾਲਤ ਬਿਹਤਰ ਬਣਾਈ ਜਾਵੇਗੀ।