9.6 C
Toronto
Saturday, November 8, 2025
spot_img
Homeਦੁਨੀਆਪਾਕਿ 'ਚ 193 ਪਾਇਲਟਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਪਾਕਿ ‘ਚ 193 ਪਾਇਲਟਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਫ਼ਰਜ਼ੀ ਲਾਇਸੈਂਸ ਘੁਟਾਲੇ ‘ਚ 193 ਪਾਇਲਟਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ਵਿਚ 263 ਪਾਇਲਟਾਂ ਦੀ ਜਾਂਚ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਕਤ ਪਾਇਲਟਾਂ ਨੂੰ ਜਾਅਲੀ ਲਾਇਸੈਂਸ ਹੋਣ ਦੇ ਸ਼ੱਕ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਪਾਕਿਸਤਾਨ ਵਿਚ ਪਾਇਲਟ ਲਾਇਸੈਂਸ ਘੁਟਾਲਾ 22 ਮਈ ਨੂੰ ਕਰਾਚੀ ‘ਚ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀ. ਆਈ. ਏ.) ਦੇ ਜਹਾਜ਼ ਦੇ ਹਾਦਸੇ ਦੀ ਜਾਂਚ ਵਿਚ ਸਾਹਮਣੇ ਆਇਆ ਸੀ। ਇਸ ਹਾਦਸੇ ਵਿਚ 97 ਲੋਕ ਮਾਰੇ ਗਏ ਸਨ। ਜਾਂਚ ਵਿਚ ਇਹ ਵੀ ਪਤਾ ਲੱਗਾ ਸੀ ਕਿ ਪਾਕਿ ਦੇ ਲਗਭਗ ਇਕ ਤਿਹਾਈ ਪਾਇਲਟਾਂ ਨੇ ਇਮਤਿਹਾਨ ਵਿਚ ਧੋਖਾਧੜੀ ਕਰਕੇ ਪਾਕਿ ਦੀ ਸਿਵਲ ਏਵੀਏਸ਼ਨ ਅਥਾਰਿਟੀ (ਸੀ. ਏ. ਏ.) ਪਾਸੋਂ ਲਾਇਸੈਂਸ ਪ੍ਰਾਪਤ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਜਾਂਚ ਤੋਂ ਬਾਅਦ ਬੋਰਡ ਨੇ 850 ਪਾਇਲਟਾਂ ਨੂੰ ਸ਼ੱਕੀ ਪਾਇਆ, ਜਿਨ੍ਹਾਂ ਵਿਚੋਂ 262 ਲਾਇਸੈਂਸ ਸ਼ੱਕੀ ਪਾਏ ਗਏ। ਇਹ ਵੀ ਪਤਾ ਲੱਗਾ ਹੈ ਸੰਘੀ ਮੰਤਰੀ ਮੰਡਲ ਨੇ ਉਕਤ 262 ਪਾਇਲਟਾਂ ਵਿਚੋ 28 ਦੇ ਲਾਇਸੈਂਸ ਰੱਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

RELATED ARTICLES
POPULAR POSTS