ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਹਿਲੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਭਾਰਤ ਵਿਸ਼ਵ ਸ਼ਾਂਤੀ ਦੀ ਵਚਨਬੱਧਤਾ ਦੁਹਰਾਉਂਦਾ ਹੈ ਤਾਂ ਜੋ ਜੰਗਾਂ ਨਾਲ ਮੌਤ ਅਤੇ ਤਬਾਹੀ ਦਾ ਮੰਜ਼ਰ ਫਿਰ ਪੈਦਾ ਨਾ ਹੋਵੇ। ਮੋਦੀ ਨੇ ਟਵੀਟ ਵਿਚ ਕਿਹਾ ਕਿ ਭਾਰਤ ਵਿਸ਼ਵ ‘ਚ ਭਾਈਚਾਰਕ ਅਤੇ ਇਕਸੁਰਤਾ ਦਾ ਮਾਹੌਲ ਬਣਾਉਣ ਲਈ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲੀ ਸੰਸਾਰ ਜੰਗ ਵਿਚ ਭਾਰਤ ਨੇ ਸਿੱਧਾ ਹਿੱਸਾ ਨਹੀਂ ਲਿਆ ਸੀ ਪਰ ਮੁਲਕ ਦੇ ਫ਼ੌਜੀਆਂ ਨੇ ਸ਼ਾਂਤੀ ਕਾਇਮੀ ਲਈ ਇਹ ਜੰਗ ਲੜੀ ਸੀ। ਉਨ੍ਹਾਂ ਫਰਾਂਸ ਦੇ ਨਿਓਵ-ਚੈਪਲ ਯਾਦਗਾਰ ਅਤੇ ਇਜ਼ਰਾਈਲ ਦੀ ਹਾਇਫਾ ਯਾਦਗਾਰ ‘ਤੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀਆਂ ਦੇਣ ਦਾ ਮਾਣ ਹਾਸਲ ਹੋਣ ਦੀ ਗੱਲ ਵੀ ਆਖੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …