23.8 C
Toronto
Sunday, August 16, 2026
spot_img
Homeਦੁਨੀਆਮੇਹਟਾਂ ਨਿਵਾਸੀਆਂ ਦੀ ਪਿਕਨਿਕ 'ਚ ਆਏ ਮਹਿਮਾਨਾਂ ਨੇ ਖੂਬ ਅਨੰਦ ਮਾਣਿਆ

ਮੇਹਟਾਂ ਨਿਵਾਸੀਆਂ ਦੀ ਪਿਕਨਿਕ ‘ਚ ਆਏ ਮਹਿਮਾਨਾਂ ਨੇ ਖੂਬ ਅਨੰਦ ਮਾਣਿਆ

ਮੇਹਟਾਂ ਨਿਵਾਸੀਆਂ ਦੀ ਪਿਕਨਿਕ ‘ਚ ਆਏ ਮਹਿਮਾਨਾਂ ਨੇ ਖੂਬ ਅਨੰਦ ਮਾਣਿਆਬਰੈਂਪਟਨ/ਬਿਊਰੋ ਨਿਊਜ਼ : ਜੀਟੀਏ ਅਤੇ ਇਸ ਦੇ ਆਸ ਪਾਸ ਦੇ ਸ਼ਹਿਰਾਂ ਵਿੱਚ ਵਸਦੇ ਫਗਵਾੜੇ ਨੇੜਲੇ ਪਿੰਡ ਮੇਹਟਾਂ ਨਿਵਾਸੀਆਂ ਵਲੋਂ ਆਪਣੀ ਛੇਵੀਂ ਸਲਾਨਾ ਪਿਕਨਕ ਕਰਵਾਈ ਗਈ। ਇਸ ਪਿਕਨਿਕ ਵਿੱਚ ਪਰਿਵਾਰਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਬੱਚਿਆਂ ਅਤੇ ਵੱਡਿਆਂ ਵਲੋਂ ਇਸ ਦਾ ਖੂਬ ਅਨੰਦ ਮਾਣਿਆ ਗਿਆ।ਇਹ ਪਿਕਨਿਕ ਇਥੋਂ ਦੇ ਏਲਡਰੇਡੋ ਪਾਰਕ ਦੇ ਸੁੰਦਰ ਨਜ਼ਾਰਿਆਂ ਵਿੱਚ ਕਰਵਾਈ ਗਈ। ਸਵੇਰ ਤੋਂ ਹੀ ਪਰਿਵਾਰ ਇਸ ਵਿੱਚ ਜੁੜ ਗਏ ਸਨ ਅਤੇ ਸਾਰਾ ਦਿਨ ਰੌਣਕ ਮੇਲਾ ਲੱਗਿਆ ਰਿਹਾ। ਆਏ ਮਹਿਮਾਨਾਂ ਵਲੋਂ ਵੱਖ ਵੱਖ ਪਕਵਾਨਾਂ ਦਾ ਅਨੰਦ ਮਾਣਿਆ। ਸਾਲ ਬਾਅਦ ਕਰਵਾਈ ਜਾਣ ਵਾਲੀ ਇਸ ਪਿਕਨਿਕ ਵਿੱਚ ਸ਼ਾਮਲ ਹੋ ਕੇ ਲੋਕ ਆਪਣੇ ਲੰਬੇ ਸਮੇਂ ਤੋਂ ਦੂਰ ਹੋਏ ਸਾਥੀਆਂ ਨੂੰ ਮਿਲ ਕੇ ਵੀ ਖੁਸ਼ੀ ਮਹਿਸੂਸ ਕਰਦੇ ਹਨ। ਪਿੰਡ ਦੀਆਂ ਕੁੜੀਆਂ ਜੋ ਆਪਣੇ ਸਹੁਰੀਂ ਵਸਦੀਆਂ ਹਨ ਲਈ ਇਹ ਇੱਕ ਚੰਗਾ ਸਬੱਬ ਹੈ ਕਿ ਉਹ ਆਪਣੇ ਪੇਕਿਆਂ ਵਾਲਿਆਂ ਨੂੰ ਮਿਲ ਲੈਂਦੀਆਂ ਹਨ। ਇਹ ਸਮਾਂ ਇੱਕ ਤਰ੍ਹਾਂ ਨਾਲ ਤੀਆਂ ਦਾ ਸਮਾਂ ਹੋ ਨਿਬੜਿਆ। ਇਸ ਪ੍ਰੋਗਰਾਮ ਦਾ ਜਿੱਥੇ ਵੱਡਿਆਂ ਵਲੋਂ ਅਨੰਦ ਮਾਇਆ ਗਿਆ ਉਥੇ ਬੱਚਿਆਂ ਨੇ ਵੀ ਖੇਡ ਕੇ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਇਹ ਸਮਾਗਮ ਪਿੰਡ ਵਾਲਿਆਂ ਦੇ ਸਾਂਝੇ ਉਦਮ ਨਾਲ ਕਰਵਾਇਆ ਜਾਂਦਾ ਹੈ। ਇਸ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਬਲਵੀਰ ਸਿੰਘ ਮੇਹਟ ਅਤੇ ਪਰਿਵਾਰ, ਸਰਬਜੀਤ ਸਿੰਘ ਮੇਹਟ, ਸੁਖਦੇਵ ਸਿੰਘ, ਮੇਹਟ ਅਤੇ ਪਰਵਿੰਦਰ ਸਿੰਘ ਮੇਹਟ ਦਾ ਖਾਸ ਯੋਗਦਾਨ ਰਿਹਾ।

 

 

RELATED ARTICLES

ਗ਼ਜ਼ਲ

POPULAR POSTS