16 C
Toronto
Sunday, October 5, 2025
spot_img
Homeਦੁਨੀਆਅਮਰੀਕੀ ਸਾਖ ਬਹਾਲ ਕਰਨ ਲਈ ਘਰੇਲੂ ਚੁਣੌਤੀਆਂ ਦਾ ਟਾਕਰਾ ਜ਼ਰੂਰੀ : ਕਮਲਾ...

ਅਮਰੀਕੀ ਸਾਖ ਬਹਾਲ ਕਰਨ ਲਈ ਘਰੇਲੂ ਚੁਣੌਤੀਆਂ ਦਾ ਟਾਕਰਾ ਜ਼ਰੂਰੀ : ਕਮਲਾ ਹੈਰਿਸ

ਕਿਹਾ – ਪਹਿਲੀ ਚੁਣੌਤੀ ਹੈ ਕਰੋਨਾ ਮਹਾਵਾਰੀ ‘ਤੇ ਕਾਬੂ ਪਾਉਣਾ
ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਕਿਹਾ ਕਿ ਵਾਈਟ ਹਾਊਸ ਵਿਚ ਦਾਖ਼ਲੇ ਮਗਰੋਂ ਉਨ੍ਹਾਂ ਨੂੰ ਕਈ ਸਮੱਸਿਆਵਾਂ ਵਿਰਸੇ ਵਿਚ ਹੀ ਮਿਲਣਗੀਆਂ। ਹੈਰਿਸ ਨੇ ਕਿਹਾ ਕਿ ਇਨ੍ਹਾਂ ਘਰੇਲੂ ਚੁਣੌਤੀਆਂ ਤੋਂ ਪਾਰ ਪਾ ਕੇ ਹੀ ਆਲਮੀ ਪੱਧਰ ਉਤੇ ਅਮਰੀਕਾ ਦੀ ਅਗਵਾਈ ਨੂੰ ਬਹਾਲ ਕੀਤਾ ਜਾ ਸਕੇਗਾ। ਕਮਲਾ ਹੈਰਿਸ (56) ਨੇ ਕਿਹਾ ਕਿ ਰਾਸ਼ਟਰਪਤੀ ਬਣਨ ਜਾ ਰਹੇ ਬਿਡੇਨ ਤੇ ਉਹ ਲੰਮੇ ਸਮੇਂ ਤੋਂ ਜਾਣਦੇ ਹਨ ਕਿ ਜਦ ਉਹ ਚੁਣੇ ਜਾਣਗੇ ਤਾਂ ਬਹੁਤ ਮੁਸ਼ਕਲਾਂ ਪਿੱਛਿਓਂ ਹੀ ਮਿਲਣਗੀਆਂ। ਰਾਸ਼ਟਰਪਤੀ ਚੁਣੇ ਗਏ ਜੋ ਬਿਡੇਨ ਨੇ ਵਿਲਮਿੰਗਟਨ, ਡੈਲਾਵੇਅਰ ਵਿਚ ਆਪਣੀ ਕੌਮੀ ਸੁਰੱਖਿਆ ਟੀਮ ਦਾ ਐਲਾਨ ਕਰ ਦਿੱਤਾ ਹੈ। ਹੈਰਿਸ ਨੇ ਕਿਹਾ ਕਿ ਪਹਿਲੀ ਚੁਣੌਤੀ ਮਹਾਮਾਰੀ ਉਤੇ ਕਾਬੂ ਪਾਉਣਾ ਹੈ। ਇਸ ਤੋਂ ਬਾਅਦ ਅਰਥਵਿਵਸਥਾ ਨੂੰ ਜ਼ਿੰਮੇਵਾਰੀ ਨਾਲ ਖੋਲ੍ਹਣਾ ਵੀ ਬੇਹੱਦ ਜ਼ਰੂਰੀ ਹੈ। ਕਮਲਾ ਹੈਰਿਸ ਨੇ ਕਿਹਾ ਕਿ ਉਹ ਅਮਰੀਕਾ ਦੇ ਭਾਈਵਾਲਾਂ ਨੂੰ ਨਵੇਂ ਸਿਰਿਓਂ ਚੁਣਨ ਤੇ ਮੁੜ ਜੋੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਤੇ ਵਿਦੇਸ਼ ਨੀਤੀ ਨਾਲ ਜੁੜੀਆਂ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਜਲਵਾਯੂ ਤਬਦੀਲੀ ਦੇ ਮੁੱਦੇ ‘ਤੇ ਤੁਰੰਤ ਕਾਰਵਾਈ ਕਰਨਾ ਵੀ ਤਰਜੀਹ ਹੋਵੇਗੀ। ਬਾਇਡਨ ਨੇ ਮੰਗਲਵਾਰ ਨੂੰ ਐਂਥਨੀ ਬਲਿੰਕਨ ਨੂੰ ਆਪਣਾ ਵਿਦੇਸ਼ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਐਵਰਿਲ ਹੇਨਸ ਨੂੰ ਕੌਮੀ ਇੰਟੈਲੀਜੈਂਸ ਦਾ ਡਾਇਰੈਕਟਰ ਨਿਯੁਕਤ ਕੀਤਾ ਜਾਵੇਗਾ। ਜੈਕ ਸੁਲੀਵਨ ਨੂੰ ਆਪਣਾ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕਰਨ ਤੋਂ ਬਾਅਦ ਬਿਡੇਨ ਨੇ ਕਿਹਾ ਹੈ ਕਿ ਜੈਕ ਵਰਗਾ ਸਿਆਣਾ ਪ੍ਰਸ਼ਾਸਕ ਪੀੜ੍ਹੀ ਵਿਚ ਕਿਤੇ ਇਕ ਵਾਰ ਪੈਦਾ ਹੁੰਦਾ ਹੈ। ਉਸ ਕੋਲ ਦੁਨੀਆ ਦੀ ਇਸ ਸਭ ਤੋਂ ਸਖ਼ਤ ਨੌਕਰੀ ਲਈ ਲੋੜੀਂਦਾ ਤਜਰਬਾ ਤੇ ਰਵੱਈਆ ਹੈ। ਸੁਲੀਵਨ ਦੀ ਉਮਰ 43 ਸਾਲ ਹੈ ਤੇ ਦਹਾਕਿਆਂ ਬਾਅਦ ਐਨੀ ਘੱਟ ਉਮਰ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸੁਲੀਵਨ ਪਹਿਲਾਂ ਵੀ ਬਿਡੇਨ ਤੇ ਹਿਲੇਰੀ ਕਲਿੰਟਨ ਨਾਲ ਕੰਮ ਕਰ ਚੁੱਕੇ ਹਨ।

RELATED ARTICLES
POPULAR POSTS