ਰੂਬੀ ਸਹੋਤਾ ਤੇ ਜੰਡਾਲੀ ‘ਤੇ ਸਮੁੱਚੇ ਇਲਾਕੇ ਨੂੰ ਮਾਣ : ਝੂੰਦਾਂ
ਅਹਿਮਦਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਇਲਾਕੇ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਓਨਟਾਰੀਓ ਸਿਖਜ਼ ਐਂਡ ਗੁਰਦੁਆਰਾ ਕੌਂਸਲ ਕੈਨੇਡਾ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਜੰਡਾਲੀ ਦੇ ਸਨਮਾਨ ਵਿਚ ਰੱਖੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਵਿਚ ਜਾ ਕੇ ਸਖਤ ਮਿਹਨਤ ਕਰਕੇ ਜਿੱਥੇ ਆਪਣੇ ਪਰਿਵਾਰ ਖੁਸ਼ਹਾਲ ਬਣਾਏ ਹਨ, ਉਸ ਦੇ ਨਾਲ ਹੀ ਰਾਜਸੀ ਖੇਤਰ ਵਿਚ ਅਹਿਮ ਮੀਲ ਪੱਥਰ ਕਾਇਮ ਕਰਦਿਆਂ ਬੁਲੰਦੀਆਂ ਛੋਹੀਆਂ ਹਨ। ਡਾ. ਅਟਵਾਲ ਨੇ ਕੈਨੇਡਾ ਵਿਚ ਨਵੀਂ ਪਾਰਲੀਮੈਂਟ ਲਈ ਵੱਡੀ ਗਿਣਤੀ ਵਿਚ ਸਿੱਖ ਮੈਂਬਰਾਂ ਦੇ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿੰਡ ਜੰਡਾਲੀ ਦੀ ਜੰਮਪਲ ਕੈਨੇਡਾ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੇ ਪਿਤਾ ਹਰਬੰਸ ਸਿੰਘ ਜੰਡਾਲੀ ਜਿਹੜੇ ਲੰਮੇ ਸਮੇਂ ਤੱਕ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਰਹੇ ਹਨ, ਦਾ ਵਿਸ਼ੇਸ਼ ਤੌਰ ‘ਤੇ ਰੱਖੇ ਸਨਮਾਨ ਸਮਾਰੋਹ ਵਿਚ ਇਲਾਕੇ ਦੀਆਂ ਪ੍ਰਮੁੱਖ ਸੰਸਥਾਵਾ ਨੇ ਡਾ. ਅਟਵਾਲ ਦੀ ਹਾਜ਼ਰੀ ਵਿਚ ਸਨਮਾਨ ਕੀਤਾ।
ਇਸ ਮੌਕੇ ਵਿਧਾਇਕ ਇਕਬਾਲ ਸਿੰਘ ਝੂੰਦਾਂ ਵਲੋਂ ਸ. ਜੰਡਾਲੀ ਦਾ ਸਨਮਾਨ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੀਆਂ ਕੈਨੇਡਾ ਵਿਚ ਸ਼ਾਨਦਾਰ ਸੇਵਾਵਾਂ ‘ਤੇ ਸਮੁੱਚੇ ਇਲਾਕੇ ਨੂੰ ਮਾਣ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਾਨਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜੈਪਾਲ ਸਿੰਘ ਮੰਡੀਆਂ, ਜਗਜੀਤ ਸਿੰਘ ਘੁੰਗਰਾਣਾ, ਪ੍ਰਧਾਨ ਪਰਮਜੀਤ ਕੌਰ ਜੌਹਲ, ਰਵਿੰਦਰ ਪੁਰੀ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਡਾ. ਸੁਨਿਤ ਹਿੰਦ, ਤਰਸੇਮ ਗਰਗ, ਸਰਪੰਚ ਬਾਬਾ ਅਵਤਾਰ ਸਿੰਘ ਜੰਡਾਲੀ, ਸਰਪੰਚ ਨਿਰਮਲਜੀਤ ਸਿੰਘ ਲਹਿਰਾ ਆਦਿ ਨੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸ. ਜੰਡਾਲੀ ਨੂੰ ਸਨਮਾਨਿਤ ਕੀਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …